ਤਰਸੇਮ ਸ਼ਰਮਾ ਦੀ ਜਿੱਤ ਤੁਹਾਡੀ ਜਿੱਤ –

Spread the love

 ਆਮ ਲੋਕਾਂ ਦਾ ਪਹਿਰੇਦਾਰ . ਬਲਕਾਰ ਸਿੱਧੂ

ਬਠਿੰਡਾ /ਰਾਮਪੁਰਾ ਫੂਲ, 19 ਦਸੰਬਰ ( ਜਸਵੰਤ ਦਰਦ ਪ੍ਰੀਤ )ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 10 ਤੋਂ ਤਰਸੇਮ ਸ਼ਰਮਾ ਪ੍ਰਧਾਨ ਜੋ ਝਾੜੂ ਦੇ ਚੌਣ ਨਿਸ਼ਾਨ ਤੇ ਚੋਣ ਲੜ ਰਿਹੇ ਹਨ ਦੀ ਰੈਲੀ ਉਪਰੰਤ ਦੇ ਹੱਕ ਵਿੱਚ ਪੁਰਾਣੇ ਮਾਰਕੀਟ ਕਮੇਟੀ ਦਫ਼ਤਰ ਕੋਲ ਇਕ ਵੱਡੇ ਇਕੱਠ ਨੂੰ  ਵਿਧਾਇਕ  ਬਲਕਾਰ ਸਿੱਧੂ ਨੇ ਅਪਣੇ ਭਾਸ਼ਣ ਰਾਹੀ ਚੋਣ ਅਖਾੜੇ ਨੂੰ ਪੂਰੀ ਤਰਾਂ ਭਖਆ ਦਿੱਤਾ ਹੈ। ਜਿਸ ਨਾਲ ਵਰਕਰਾਂ ਅਤੇ ਵੋਟਰਾਂ ਗਰਮ ਜੋਸੀ ਆ ਗਈ ਹੈ। ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਇਮਾਨਦਾਰੀ ਨਾਲ ਵਿਕਾਸ ਵੱਲ ਧਿਆਨ ਦੇ ਰਹੀ ਹੈ। ਉਹਨਾਂ  ਕਿਹਾ ਪਹਿਲੀਆਂ ਸਰਕਾਰਾਂ ਆਮ ਲੋਕਾਂ ਨੂੰ  ਵਿਕਾਸ ਦੀ ਥਾਂ ਇਹਨਾਂ  ਗੱਲਾਂ  ਵਿੱਚ ਉਲਝਾਕੇ ਰਖਿਆ ਕਿ ਤੁਸੀ ਕੁੰਢੀਆਂ ਲਾਓ, ਤੁਸੀ ਸ਼ਰਾਬਾਂ  ਕੱਢੋ, ਮੈਂ ਬੈਠਾ ਹਾਂ ਤੁਹਾਨੂੰ ਕੋਈ ਨਹੀ ਬਲਾਏਗਾ। ਉਹਨਾਂ ਕਿਹਾ ਆਪ ਹੀ ਅਜਿਹੀ ਪਾਰਟੀ ਹੈ ਜੋ ਕਿਸੇ ਮਾੜੇ ਬੰਦੇ ਦੀ ਹਮਾਇਤ ਨਹੀ ਕਰਦੀ। ਸਾਡੀ  ਸਰਕਾਰ ਵਲੋ ਪੰਜਾਹ ਹਜ਼ਾਰ  ਦੇ ਕਰੀਬ ਨੌਕਰੀਆਂ ਦੇਣਾ, ਮੁਹਾਲਾ ਕਲਿਨਕ ਖੋਲ੍ਹਣਾ, 6 ਸ਼ੋ ਯੂਨਿਟ ਘਰਾਂ ਦੀ ਬਿਜਲੀ ਮਾਫ ਕਰਨ ਤੋਂ ਇਲਾਵਾ ਹੁਣ ਇਕੱਲੇ ਇਕੱਲੇ ਸ਼ਹਿਰ ਦੇ ਵਿਕਾਸ ਵੱਲ ਧਿਆਨ ਦੇਣਾ ਜਿਸ ਲੜੀ ਤਹਿਤ ਸ਼ਹਿਰ ਰਾਮਪੁਰਾ ਦੇ ਵਿੱਚ ਸੈਰ ਲਈ ਦੋ ਪਾਰਕ ਬਣਾਉਣਾ ਅਤੇ ਤੀਜਾ ਪਾਰਕ ਪੀ ਡਬਲਯੂ   ਡੀ ਵਿਖੇ ਬਣਨ ਜਾ ਰਿਹਾ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਸੂਆ ਪੱਕਾ ਕਰਨ ਦੇ ਨਾਲ ਨਾਲ ਸੂਏ ਦੀ ਪਟੜੀ ਉਪਰ ਸੁੰਦਰ ਸੈਰਗਾਹ ਬਣਾਉਣ ਦਾ ਕੰਮ ਚਲ ਰਿਹਾ ਹੈ। ਉਹਨਾਂ ਕਿਹਾ ਲੋਕਾਂ ਨੂੰ ਅਪੀਲ ਕੀਤੀ ਹੈ ਸਾਡੇ ਸਾਰੇ ਉਮੀਦਵਾਰਾਂ ਨੂੰ ਜਿਤਾਓ, ਅਸੀ ਹੋਰ ਕਰੋੜਾਂ ਰੁਪਏ ਦੇ ਬਜਟ ਲੈ ਕੇ ਆਵਾਂਗੇ ਤੁਹਾਡੇ ਇਕੱਲੇ ਇਕੱਲੇ ਮੁਹਾਲੇ ਦੇ   ਵਿਕਾਸ ਕੀਤੇ ਜਾਣਗੇ। ਇਸ ਮੋਕੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਦੇ ਚੋਣ ਲੜ ਰਿਹੇ ਤਰਸੇਮ ਸ਼ਰਮਾ ਪ੍ਰਧਾਨ ਜੋ ਕਈ

ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਆਹੁਦੇਦਾਰ ਤੇ ਪ੍ਰਧਾਨ ਵੀ ਹਨ ਨੇ ਕਿਹਾ ਜਿਵੇ ਮੈ 30-35 ਸਾਲ ਲੋਕਾਂ ਦੇ ਕੰਮ ਕਾਰ ਕਰਵਾਉਂਦਾ ਆ ਰਿਹਾ ਹਾਂ ਪਰ ਆਪ ਪਾਸੋ  ਵੋਟ ਪਹਿਲੀ ਵਾਰ ਮੰਗ ਰਿਹਾ ਹਾਂ। ਇਸ ਮੌਕੇ ਤੇ ਨਰੇਸ਼ ਕੁਮਾਰ (ਸਿਉ ਪਾਲ)  ਪ੍ਰਧਾਨ ਆੜਤੀਆ ਐਸੋਸੀਏਸ਼ਨ, ਡਾਕਟਰ ਅਜੀਤ ਅਗਰਵਾਲ ਆਗੂ ਕੈਮਿਸਟ ਐਸੋਸੀਏਸ਼ਨ, ਭੋਲਾ ਸ਼ਰਮਾ, ਅਕੁਸ਼ ਗਰਗ,  ਅਮਨਦੀਪ ਸ਼ਰਮਾ (ਦੀਪੂ),   ਯੂਥ ਆਗੂ ਅਮਨ ਅਰੋੜਾ , ਨੰਦ ਲਾਲ ਇਨਵੈਟਰਾਂ ਵਾਲਾ, ਸਹਾਰਾ ਕਲੱਬ ਪ੍ਰਧਾਨ ਸੰਦੀਪ ਵਰਮਾ, ਸਰੇਸ ਕੁਮਾਰ ਸੋਨੂ, ਤੋਤਾ ਭੁੰਦੜ, ਰਾਜਨ ਗਰਗ,    ਜੀਵਨ ਸ਼ਰਮਾ ਆਦਿ ਹਾਜ਼ਰ ਸਨ ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *