ਧਰਮਕੋਟ ‘ਚ ਕੁਦਰਤ ਦਾ ਕਹਿਰ: ਗੜੇਮਾਰੀ ਤੇ ਹਨੇਰੀ ਨਾਲ ਪੱਕੀਆਂ ਫ਼ਸਲਾਂ ਚੂਰ-ਚੂਰ, ਕਿਸਾਨਾਂ ‘ਤੇ ਟੁੱਟਿਆ ਆਰਥਿਕ ਕਹਿਰ : ਸਾਬਕਾ ਵਿਧਾਇਕ ਕਾਕਾ ਲੋਹਗੜ੍ਹ

Spread the love
ਧਰਮਕੋਟ, 5 ਅਪ੍ਰੈਲ (ਹਰਜੀਤ ਸਿੰਘ ਬਹਿਲ) ਬੀਤੇ ਸ਼ਨੀਵਾਰ ਸ਼ਾਮ ਹਲਕਾ ਧਰਮਕੋਟ ਦੇ ਕਈ ਪਿੰਡਾਂ ਵਿੱਚ ਆਈ ਭਿਆਨਕ ਗੜੇਮਾਰੀ ਅਤੇ ਤੂਫ਼ਾਨੀ ਹਨੇਰੀ ਨੇ ਇਲਾਕੇ ਨੂੰ ਤਬਾਹੀ ਦੇ ਮੰਜ਼ਰ ਵਿੱਚ ਬਦਲ ਦਿੱਤਾ। ਖੇਤਾਂ ਵਿੱਚ ਖੜ੍ਹੀਆਂ ਸੋਨੇ ਵਰਗੀ ਪੱਕੀਆਂ ਫ਼ਸਲਾਂ ਪਲਾਂ ਵਿੱਚ ਹੀ ਮਿੱਟੀ ਨਾਲ ਰਲ ਗਈਆਂ, ਜਿਸ ਨਾਲ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਤਬਾਹ ਹੋ ਗਈ।
ਐਤਵਾਰ ਸਵੇਰੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਆਪਣੀ ਲੀਡਰਸ਼ਿਪ ਨਾਲ ਪੀੜਤ ਪਿੰਡਾਂ ਵਿੱਚ ਪਹੁੰਚੇ ਅਤੇ ਖੇਤਾਂ ਵਿੱਚ ਜਾ ਕੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜਦੋਂ ਤਬਾਹ ਹੋਈਆਂ ਫ਼ਸਲਾਂ ਦੇ ਦ੍ਰਿਸ਼ ਦੇਖੇ ਤਾਂ ਭਾਵੁਕ ਹੋ ਗਏ ਅਤੇ ਕਿਸਾਨਾਂ ਨਾਲ ਡੂੰਘੀ ਹਮਦਰਦੀ ਜਤਾਈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਫ਼ਸਲਾਂ ਦਾ ਨੁਕਸਾਨ ਨਹੀਂ, ਸਗੋਂ ਕਿਸਾਨਾਂ ਦੀ ਰੋਜ਼ੀ-ਰੋਟੀ ‘ਤੇ ਸਿੱਧਾ ਵੱਡਾ ਵਾਰ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਨ ਵਾਲੀ ਸਰਕਾਰ ਹੁਣ ਕਿਸਾਨਾਂ ਦੇ ਦੁੱਖ ਵਿੱਚ ਕਿਤੇ ਨਜ਼ਰ ਨਹੀਂ ਆ ਰਹੀ।
ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਜ਼ੋਰਦਾਰ ਮੰਗ ਕੀਤੀ ਕਿ ਤੁਰੰਤ ਖਾਸ ਗਿਰਦਾਵਰੀ ਕਰਵਾਈ ਜਾਵੇ ਅਤੇ ਮੁੱਖ ਮੰਤਰੀ ਆਪਣੇ ਵਾਅਦੇ ਅਨੁਸਾਰ ਗਿਰਦਾਵਰੀ ਤੋਂ ਪਹਿਲਾਂ ਹੀ ਪ੍ਰਭਾਵਿਤ ਕਿਸਾਨਾਂ ਦੇ ਖਾਤਿਆਂ ਵਿੱਚ ਯੋਗ ਮੁਆਵਜ਼ਾ ਜਮ੍ਹਾ ਕਰਵਾਇਆ ਜਾਵੇ, ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਫੌਰੀ ਕਦਮ ਨਾ ਚੁੱਕੇ ਤਾਂ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਸੜਕਾਂ ‘ਤੇ ਉਤਰ ਕੇ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਲੋਹਗੜ੍ਹ ਪਰਿਵਾਰ ਅਤੇ ਸਮੁੱਚੀ ਕਾਂਗਰਸ ਪਾਰਟੀ ਪੀੜਤ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਲੜਾਈ ਵਿੱਚ ਸਾਥ ਦੇਵੇਗੀ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *