ਨਜਾਇਜ਼ ਉਸਾਰੀਆਂ,ਨਜਾਇਜ਼ ਕਬਜ਼ਿਆਂ ਨੂੰ ਠੱਲ ਪਾਉਣ ਲਈ ਕੀ ਆਪ ਦੇ ਨੇਤਾ ਹੋਣਗੇ ਕਾਮਯਾਬ….

Spread the love
 *ਨਾਜਾਇਜ਼ ਉਸਾਰੀਆਂ ਦਾ ਪਤਾ ਲਗਾਉਣ ਲਈ ਧਾਲੀਵਾਲ ਨੇ ਕਾਰਪੋਰੇਸ਼ਨ ਤੋਂ ਮੰਗੀ ਜਾਇਜ਼ ਉਸਾਰੀਆਂ ਦੀ ਸੂਚੀ 
ਫ਼ਗਵਾੜਾ 03 ਦਸੰਬਰ (ਪ੍ਰੀਤ ਕੋਰ ਪ੍ਰੀਤੀ) ਨਗਰ ਨਿਗਮ ਦੇ ਅਧਿਕਾਰੀਆਂ ਦੀ ਦੇਖਰੇਖ ਵਿੱਚ ਮਹਾਨ ਨਗਰ ਵਿੱਚ ਹੋ ਰਹੀਆਂ ਧੜਾ ਧੜ ਨਜਾਇਜ਼ ਉਸਾਰੀਆਂ ਅਤੇ ਸੜਕਾਂ ਤੇ ਕਿਨਾਰੇ ਹੋਏ ਨਜਾਇਜ਼ ਕਬਜ਼ਿਆਂ ਫੜੀਆਂ ਅਤੇ ਰੇਹੜੀਆਂ ਨੂੰ ਠੱਲ ਪਾਉਣ ਲਈ ਗੁਰੂ ਨਗਰੀ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਐਮਐਲਏ ਐਕਟਿਵ ਨਜ਼ਰ ਆ ਰਹੇ ਹਨ। ਪਰ ਇੰਨਾ ਮਸਲਿਆਂ ਨੂੰ ਲੈ ਕੇ ਸਰਕਾਰਾਂ ਕਈ ਨੇਤਾ ਆਏ ਅਤੇ ਚਲੇ ਗਏ। ਪਰ ਪੂਰੀ ਤਰ੍ਹਾਂ ਕਾਮਯਾਬੀ ਕਿਸੇ ਦੇ ਵੀ ਹੱਥ ਨਹੀਂ ਲੱਗੀ ਹੈ। ਆਪ ਦੇ ਨੇਤਾ ਨਗਰ ਨਿਗਮ ਵਿੱਚ ਹੋਣ ਵਾਲੇ ਗਲਤ ਕੰਮਾਂ ਨੂੰ ਰੋਕਣ ਵਿੱਚ ਕਿੰਨਾ ਕੁ ਕਾਮਯਾਬ ਹੁੰਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਲਾਂ ਕਿ ਇਸ ਸਬੰਧ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਕੀਤੀ ਗਈ ਉੱਚ ਪਧਰੀ ਮੀਟਿੰਗ ਵਿੱਚ ਕਾਰਪੋਰੇਸ਼ਨ ਅੰਮ੍ਰਿਤਸਰ ਕੋਲੋਂ ਜਾਇਜ਼ ਹੋ ਰਹੀਆਂ ਉਸਾਰੀਆਂ ਦੀ ਸੂਚੀ ਮੰਗੀ ਹੈ। ਉਨਾਂ ਕਿਹਾ ਕਿ ਤੁਹਾਡੇ ਵੱਲੋਂ ਪਾਸ ਹੋਈਆਂ ਉਸਾਰੀਆਂ ਦੀ ਸੂਚੀ ਦੇ ਨਾਲ ਮੈਂ ਨਜਾਇਜ਼ ਹੋ ਰਹੀਆਂ ਉਸਾਰੀਆਂ ਤੱਕ ਪਹੁੰਚ ਸਕਾਂਗਾ। ਉਹਨਾਂ ਕਿਹਾ ਕਿ ਸਾਨੂੰ ਨਾਜਾਇਜ਼ ਉਸਾਰੀਆਂ ਰੋਕਣ ਲਈ ਪਹਿਲਾਂ ਹਰਕਤ ਵਿੱਚ ਆਉਣ ਦੀ ਲੋੜ ਹੈ ਨਾ ਕਿ ਉਸਾਰੀ ਤੋਂ ਬਾਅਦ ਉਸ ਨੂੰ ਢਾਉਣ ਜਾਂ ਉਸ ਉੱਤੇ ਪਾਬੰਦੀਆਂ ਲਗਾਉਣ ਵਰਗੇ ਫੈਸਲੇ ਲੈਣ ਦੀ ਸਰਦਾਰ ਧਾਲੀਵਾਲ ਨੇ ਇਹ ਵੀ ਹਦਾਇਤ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਹਲਕੇ ਨੂੰ 150 ਕਰੋੜ ਰੁਪਈਆ ਵਿਕਾਸ ਕਾਰਜਾਂ ਲਈ ਦਿੱਤਾ ਗਿਆ ਸੀ ਅਤੇ ਅੰਮ੍ਰਿਤਸਰ ਵਿੱਚ ਇਹ ਦੱਸਿਆ ਜਾਵੇ ਕਿ ਇਹ ਪੈਸਾ ਕਿੱਥੇ ਅਤੇ ਕਿੰਨਾ ਲੱਗਾ ਹੈ, ਇਸ ਦੇ ਨਾਲ ਹੀ ਉਹਨਾਂ ਨੇ ਕਾਰਪੋਰੇਸ਼ਨ ਕੋਲੋਂ ਹੁਣ ਤੱਕ ਜਾਰੀ ਕੀਤੇ ਗਏ ਟੈਂਡਰਾਂ ਅਤੇ ਕਰਵਾਏ ਜਾ ਰਹੇ ਕੰਮਾਂ ਦੀ ਸੂਚੀ ਦੀ ਮੰਗ ਵੀ ਕੀਤੀ। ਲੰਮੇ ਸਮੇਂ ਤੋਂ ਬੰਦ ਪਏ ਰੀਗੋ ਬ੍ਰਿਜ ਦੀ ਗੱਲ ਸੁਣਦਿਆਂ ਹੀ ਉਹਨਾਂ ਨੇ ਪੁਲ ਦੇ ਕੋਲ ਬਣ ਰਹੇ ਹੋਟਲ ਵੱਲੋਂ ਪਾਸ ਕਰਵਾਈ ਗਈ ਇਮਾਰਤ ਦਾ ਨਕਸ਼ਾ ਵੀ ਮੰਗਿਆ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਉਸਾਰੀ ਨਿਯਮਾਂ ਅਨੁਸਾਰ ਹੋ ਰਹੀ ਹੈ ਜਾਂ ਨਹੀਂ। ਵਿਧਾਇਕ ਇੰਦਰਬੀਰ ਸਿੰਘ ਨਿੱਜਰ ਵੱਲੋਂ ਕਣਕ ਦੀ ਵੰਡ ਵੇਲੇ ਲੋਕਾਂ ਨੂੰ ਹੁੰਦੀ ਪਰੇਸ਼ਾਨੀ ਸੁਣਦੇ ਹੀ ਧਾਲੀਵਾਲ ਨੇ ਹਦਾਇਤ ਕੀਤੀ ਕਿ ਕੋਈ ਵੀ ਡੀਪੂ ਹੋਲਡਰ ਨਿਗਰਾਨ ਕਮੇਟੀ ਦੀ ਗੈਰ ਹਾਜ਼ਰੀ ਵਿੱਚ ਕਣਕ ਦੀ ਵੰਡ

Samsung F54

ਨਾ ਕਰੇ ਉਹਨਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਡੀਪੂ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਖੁੱਲਣਗੇ। ਧਾਲੀਵਾਲ ਨੇ ਫਤਿਹਗੜ੍ਹ ਚੂੜੀਆਂ ਸੜਕ ਉੱਤੇ ਲੱਗਣ ਵਾਲੀਆਂ ਲਾਈਟਾਂ ਲਗਾਉਣ ਅਤੇ ਵੱਲਾ ਮੰਡੀ ਵਿੱਚੋਂ ਨਜਾਇਜ਼ ਫੜੀਆਂ ਚੁਕਾਉਣ ਲਈ ਸੰਬੰਧਿਤ ਵਿਭਾਗਾਂ ਨੂੰ ਦੋ ਦਿਨ ਦਾ ਸਮਾਂ ਦਿੰਦੇ ਹੋਏ ਇਹ ਕੰਮ ਪਹਿਲ ਦੇ ਅਧਾਰ ਉੱਤੇ ਕਰਨ ਲਈ ਕਿਹਾ। ਧਾਲੀਵਾਲ ਨੇ ਇਸ ਮੌਕੇ  ਵਿਧਾਇਕਾਂ ਦੀ ਹਾਜ਼ਰੀ ਵਿੱਚ ਹਰੇਕ ਹਲਕੇ ਵਿੱਚ ਕਰਵਾਏ ਜਾ ਰਹੇ ਕੰਮਾਂ ਦੇ ਵੇਰਵੇ ਕਾਰਪੋਰੇਸ਼ਨ ਕਮਿਸ਼ਨਰ ਕੋਲੋਂ ਲਏ ਅਤੇ ਵਿਧਾਇਕ ਸਾਹਿਬਾਨ ਦੀ ਇਹਨਾਂ ਬਾਰੇ ਫੀਡਬੈਕ ਲਈ। ਮੀਟਿੰਗ ਵਿੱਚ ਸ਼ਹਿਰ ਦੀ ਸਫਾਈ ਸੀਵਰੇਜ ਪਾਰਕਾਂ ਦਾ ਰੱਖ ਰਖਾਓ ਸੜਕਾਂ ਨਜਾਇਜ਼ ਉਸਾਰੀਆਂ ਦੇ ਮੁੱਦੇ ਛਾਏ ਰਹੇ ਅਤੇ ਹਰੇਕ ਵਿਧਾਇਕ ਸਾਹਿਬਾਨ ਨੇ ਆਪੋ ਆਪਣੇ ਹਲਕੇ ਦੀ ਮੌਜੂਦਾ ਸਥਿਤੀ ਤੋਂ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਇੰਦਰਬੀਰ ਸਿੰਘ ਨਿੱਜਰ,ਵਿਧਾਇਕ ਅਜੇ ਗੁਪਤਾ, ਵਿਧਾਇਕ ਜਸਬੀਰ ਸਿੰਘ ਸੰਧੂ,ਚੇਅਰਮੈਨ ਜਸਪ੍ਰੀਤ ਸਿੰਘ, ਚੇਅਰਮੈਨ ਪ੍ਰਭਬੀਰ ਬਰਾੜ,ਚੇਅਰਮੈਨ ਅਸ਼ੋਕ ਤਲਵਾਰ,ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ,ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ,ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਮਿਤ ਸਰੀਨ,ਆਪ ਦੇ ਸ਼ਹਿਰੀ ਪ੍ਰਧਾਨ ਸ੍ਰੀ ਮੁਨੀਸ਼ ਅਗਰਵਾਲ,ਦਿਹਾਤੀ ਪ੍ਰਧਾਨ ਸ: ਬਲਜਿੰਦਰ ਸਿੰਘ ਥਾਂਦੇ, ਰਵਿੰਦਰ ਹੰਸ ਅਤੇ ਹੋਰ ਪਾਰਟੀ ਨੇਤਾ ਵੀ ਹਾਜ਼ਰ ਸਨ।

More News

Youtube

Facebook

Whatsapp

Home

 

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *