ਨਹੀਂ ਸੁਧਰ ਰਹੀ ਪੰਜਾਬ ਦੀਆਂ ਸੜਕਾਂ ਦੀ ਹਾਲਤ -ਰੰਧਾਵਾ 

Spread the love
ਧਰਮਕੋਟ , ਹਰਜੀਤ ਸਿੰਘ ਬਹਿਲ – ਅੱਜ ਕੱਲ ਪੰਜਾਬ ਵਿੱਚ ਜਿਸ ਤਰਫ ਮਰਜੀ ਜਾਓ ਹਰ ਪਾਸੇ ਲਿੰਕ ਰੋਡ ਟੁੱਟੇ ਹੋਏ ਮਿਲਣਗੇ ਅਤੇ ਆਮ ਲੋਕ ਹੋਰ ਰਹੇ ਨੇ ਖੱਜਲ ਖੁਆਰ ਇਸ ਗੱਲ ਦਾ ਜ਼ਿਕਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਤਹਿਸੀਲ ਪ੍ਰਧਾਨ ਸਰਜੀਤ ਸਿੰਘ ਰੰਧਾਵਾ ਨੇ ਆਪਣੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਆਪਣਿਆਂ ਕੰਮਾਂ ਕਾਰਾਂ ਵਿੱਚ ਰੋਜੀ ਹੋਣ ਕਾਰਨ ਪੰਜਾਬ ਦੀ ਜਨਤਾ ਦੀ ਕੋਈ ਸਾਰ ਨਹੀਂ ਲੈ ਰਿਹਾ ਜਦੋਂ ਦੀ ਸਰਕਾਰ ਬਣੀ ਹੈ ਪੰਜਾਬ ਵਿੱਚ ਕਿਸੇ ਵੀ ਲਿੰਕ ਰੋਡ ਸੜਕ ਤੇ ਨਾ ਤਾਂ ਸਰਕਾਰ ਨੇ ਕੋਈ ਪੈਚ ਓਵਰ ਕਰਵਾਇਆ ਹੈ ਅਤੇ ਨਾ ਹੀ ਕਿਸੇ ਸੜਕ ਦਾ ਜਾਇਜਾ ਲਿਆ ਹੈ ਜਿਲਾ ਮੋਗਾ ਦੇ ਪਿੰਡ ਰੌਲੀ ਨੂੰ ਚਾਰ ਸੜਕਾਂ ਲੱਗਦੀਆਂ ਹਨ ਅਤੇ ਚਾਰੇ ਪਾਸਿਓ ਪਿੰਡ ਨੂੰ ਆਉਣ ਵਾਲੀਆਂ ਸੜਕਾਂ ਦੀ ਹਾਲਤ ਖਰਾਬ ਹੋਈ ਪਈ ਹੈ ਉਧਰ ਭਿੰਡਰਾਂ ਤੋਂ ਮਹਿਣੇ ਜਾਂਦਾ ਹੋਇਆ ਰੋਡ ਪਿੰਡ ਕਪੂਰੇ ਅਤੇ ਚਗਾਵਾਂ ਵਿੱਚ ਦੀ ਹੋ ਕੇ ਜਾਂਦਾ ਹੈ ਅਤੇ ਪਿੱਛੇ ਕੁਝ ਮਹੀਨੇ ਪਹਿਲਾਂ ਫਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਜੋੜ ਮੇਲਾ ਦੇ ਸਮੇਂ ਪਿੰਡ ਚ ਗਾਵਾਂ ਦੇ ਲੋਕਾਂ ਨੇ ਆਪ ਸੜਕ ਤੇ ਸੀਮੇਂਟ ਅਤੇ ਬਜਰੀ ਨਾਲ ਸੜਕ ਦੀ ਰਿਪੇਅਰ ਕੀਤੀ ਸੀ ਪਰ ਉਹ ਵੀ ਉਖੜ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਸ਼ੀਨਰੀ ਦਾ ਨੁਕਸਾਨ ਵੀ ਹੁੰਦਾ ਹੈ ਉਸ ਰੋਡ ਉਪਰ 20 ਦੀ ਸਪੀਡ ਤੋਂ ਉੱਪਰ ਗੱਡੀ ਨਹੀਂ ਚਲਾ ਸਕਦਾ ਜਦੋਂ ਕੋਈ ਐਮਰਜੈਂਸੀ ਕੋਈ ਬਿਮਾਰ ਹੋ ਜਾਂਦਾ ਹੈ ਜਾਂ ਕਿਸੇ ਨੇ ਜਲਦੀ ਜਾਣਾ ਹੁੰਦਾ ਹੈ ਤਾਂ ਲੋਕਾਂ ਨੂੰ ਬਹੁਤ ਜਿਆਦਾ ਮੁਸ਼ਕਲ ਆਉਂਦੀ ਹੈ ਇਸ ਲਈ ਪੰਜਾਬ ਸਰਕਾਰ ਜਲਦ ਤੋਂ ਜਲਦ ਪੰਜਾਬ ਦੀਆਂ ਲਿੰਕ ਸੜਕਾਂ ਕੰਮ ਸ਼ੁਰੂ ਕਰੇ ਤਾਂ ਕੀ ਪੰਜਾਬ ਦੀ ਜਨਤਾ ਨਿਤ ਆਏ ਦਿਨ ਹਾਂ ਐਕਸੀਡੈਂਟ ਦਾ ਸ਼ਿਕਾਰ ਹੋਣ ਤੋਂ ਬਚ ਸਕੇ ਇਸ ਮੌਕੇ ਤੇ ਰੰਧਾਵਾ ਨੇ ਇਹ ਵੀ ਕਿਹਾ ਕੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡਾਂ ਵਿੱਚੋਂ ਸੱਥਾਂ ਵਿੱਚੋਂ ਸਰਕਾਰ ਚੱਲਣ ਦੀਆਂ ਗੱਲਾਂ ਕਰਦੇ ਸਨ ਪਰ ਕਦੀ ਕਿਸੇ ਮੰਤਰੀ ਜਾਂ ਐਮ ਐਲ ਏ ਨੇ ਆਣ ਕੇ ਕਿਸੇ ਦਾ ਦੁੱਖ ਦਰਦ ਨਹੀਂ ਪੁੱਛਿਆ ਅਤੇ ਨਾ ਹੀ ਪਿੰਡਾਂ ਦੀ ਕੰਮਾਂ ਬਾਰੇ ਕਦੇ ਕਿਸੇ ਅਧਿਕਾਰੀ ਨੇ ਮੀਟਿੰਗ ਰੱਖ ਕੇ ਪਿੰਡ ਦੇ ਲੋਕਾਂ ਨੂੰ ਬੁਲਾ ਕੇ ਕਦੇ ਕਿਸੇ ਦਾ ਪੱਖ ਨਹੀਂ ਜਾਣਿਆ ਮੇਰੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਨਹੀਂ ਹੈ ਅਸੀਂ ਕਈ ਵਾਰ ਹਲਕਾ ਵਿਧਾਇਕ ਦੇ ਧਿਆਨ ਅੰਦਰ ਗੱਲ ਲੈ ਕਿ ਆਉਂਦੀ ਸੀ ਪਰ ਜਿਸ ਜਗਹਾ ਤੇ ਗਰਾਉਂਡ ਬਣਾਉਣ ਦਾ ਵਿਚਾਰ ਹੋ ਰਿਹਾ ਹੈ ਉਹ ਜਗਹਾ ਫੋਕਲ ਪੁਆਇੰਟ ਵਿੱਚ ਆਉਂਦੀ ਹੈ ਅਸੀਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਬੇਨਤੀ ਕਰਦੇ ਹਾਂ ਕਿ ਪਿੰਡ ਕੋਟ ਮੁਹੰਮਦ ਖਾਂ ਵਿੱਚ ਬੱਚਿਆਂ ਨੂੰ ਗਰਾਉਂਡ ਬਣਾ ਕੇ ਦਿੱਤਾ ਜਾਵੇ ਤਾਂ ਕਿ ਬੱਚੇ ਨਸ਼ਿਆਂ ਤੋਂ ਬਚ ਸਕਣ ਅਤੇ ਖੇਡਾਂ ਨਾਲ ਜੁੜ ਸਕਣ ਅਤੇ ਮੇਰੇ ਪਿੰਡ ਵਿੱਚ ਵਾਟਰ ਬਕਸ ਬਣੇ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਘਰਾਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਜਦੋਂ ਤੋਂ ਮੇਰੇ ਪਿੰਡ ਜਰਨੈਲ ਸਿੰਘ ਜੀਦੜਾ ਪਿੰਡ ਤੋਂ ਮੇਰੇ ਪਿੰਡ ਟੈਂਕੀ ਤੇ ਕੰਮ ਕਰਨ ਲੱਗਾ ਹੈ ਉਸ ਦਿਨ ਤੋਂ ਜਿੰਨੀਆਂ ਵੀ ਬਾਹਰ ਢਾਣੀਆਂ ਤੇ ਲੋਕ ਰਹਿੰਦੇ ਹਨ ਉਹਨਾਂ ਘਰਾਂ ਵਿੱਚ ਪਾਣੀ ਜਾਣਾ ਬੰਦ ਹੋ ਗਿਆ ਹੈ ਪੁੱਛਣ ਤੇ ਅੱਗੋਂ ਗਲਤ ਸਵਾਲ ਜਵਾਬ ਕਰਦਾ ਹੈ ਇਸ ਲਈ ਉਸ ਸ਼ਖਸ ਨੂੰ ਬਦਲ ਕੇ ਕੋਈ ਹੋਰ ਬੰਦਾ ਟੈਂਕੀ ਤੇ ਰੱਖਣਾ ਚਾਹੀਦਾ ਹੈ ਵਾਟਰ ਸਪਲਾਈ ਮਹਿਕਮੇ ਨੂੰ ਅਪੀਲ ਕਰਦੇ ਹਾਂ ਕੀ ਇਸ ਬਾਰੇ ਪੁੱਛਗਿੱਛ ਕੀਤੀ ਜਾਵੇ ਅਤੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾਇਆ ਜਾ ਸਕੇ।
  • Related Posts

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ –ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ,     ਸਰਕਾਰ ‘ਤੇ ਸਾਧੇ ਤਿੱਖੇ ਨਿਸ਼ਾਨੇ

    Spread the love

    Spread the loveਤਪਾ ਮੰਡੀ,30 ਸਤੰਬਰ (ਗੋਲਡੀ ਵਿਆਸ)  ਪੰਜਾਬ ਵਿੱਚ ਲੁੱਟਾਂ-ਖੋਹਾਂ, ਕਤਲਾਂ, ਗੈਂਗਸਟਰਵਾਦ ਅਤੇ ਨਸ਼ਿਆਂ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ  ਤਪਾ ਸ਼ਹਿਰ ਵਿੱਚ ਪੰਜਾਬ ਸਰਕਾਰ ਵਿਰੁੱਧ…

    Leave a Reply

    Your email address will not be published. Required fields are marked *