ਪੁਲਿਸ ਨੇ ਭਾਜਪਾ ਵੱਲੋਂ ਲਾਏ ਜਾ ਰਹੇ ਕੈਂਪਾਂ ਨੂੰ ਰੋਕਿਆ, ਚਾਰ ਆਗੂ ਲਏ ਹਿਰਾਸਤ ਚ

Spread the love

ਸ੍ਰੀ ਮੁਕਤਸਰ ਸਾਹਿਬ, 21 ਅਗਸਤ () – ਜਿਲੇ ਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲੋਕਾਂ ਤੱਕ ਲਾਭ ਪਹੁੰਚਾਉਣ ਲਈ ਭਾਜਪਾ ਵੱਲੋਂ ਲਾਏ ਜਾ ਰਹੇ ਕੈਂਪਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਜਾਣ ਲੱਗ ਪਿਆ ਹੈ। ਵੀਰਵਾਰ ਨੂੰ ਪਿੰਡ ਸੰਗੂਧੌਣ ਸਮੇਤ ਜਿਲੇ ਚ ਤਿੰਨ ਥਾਵਾਂ ਤੇ ਕੈਂਪ ਲੱਗ ਰਹੇ ਸਨ ਕਿ ਅਚਾਨਕ ਪੁਲਿਸ ਨੇ ਪਿੰਡਾਂ ਚ ਚਾਰ ਆਗੂਆਂ ਨੂੰ ਹਿਰਾਸਤ ਚ ਲੈ ਲਿਆ ਤੇ ਕੈਂਪ ਬੰਦ ਕਰਵਾ ਦਿੱਤੇ। ਜਿਸ ਮਗਰੋਂ ਭੜਕੇ ਭਾਜਪਾ ਆਗੂਆਂ ਨੇ ਇਸਦਾ ਵਿਰੋਧ ਕੀਤਾ ਤਾਂ ਬਾਅਦ ਚ ਹਿਰਾਸਤ ਚ ਲਏ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ।
ਇਸ ਮਗਰੋਂ ਬਾਅਦ ਦੁਪਿਹਰ ਸਾਢੇ ਤਿੰਨ ਵਜੇ ਸਿਟੀ ਹੋਟਲ ਵਿਖੇ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਤੇ ਹੋਰ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਪ ਸਰਕਾਰ ਦੇ ਇਸ ਰਵੱਈਏ ਖਿਲਾਫ ਭਡ਼ਾਸ ਕੱਢੀ ਤੇ ਇਸ ਘਟਨਾ ਦੀ ਨਿੰਦਾ ਕੀਤੀ। ਰਾਜੇਸ਼ ਗੋਰਾ ਪਠੇਲਾ ਨੇ ਕਿਹਾ ਕਿ ਆਪ ਸਰਕਾਰ ਭਾਜਪਾ ਦੀ ਗਤੀਵਿਧੀਆਂ ਤੋਂ ਘਬਰਾਹਟ ਚ ਆ ਗਈ ਹੈ ਤੇ ਇਸ ਵਾਰ ਉਨਾਂ ਨੂੰ ਸਰਕਾਰ ਬਣਾਉਣੀ ਔਖੀ ਲੱਗ ਰਹੀ ਹੈ। ਜਿਸਦੇ ਚਲਦਿਆਂ ਉਨਾਂ ਭਾਜਪਾ ਨੂੰ ਰਸਤੇ ਤੋਂ ਹਟਾਉਣ ਲਈ ਅਜਿਹੀਆਂ ਔਛੀਆਂ ਚਾਲਾਂ ਚਲਣੀਆਂ ਪੈ ਰਹੀਆਂ ਨੇ ਤੇ ਭਾਜਪਾ ਵੱਲੋਂ ਲਾਏ ਜਾ ਰਹੇ ਕੈਂਪਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਦਾ ਧਿਆਣ ਭਾਜਪਾ ਵੱਲ ਨਾ ਜਾਵੇ ਤੋ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਤ ਨਾ ਹੋ ਜਾਣ। ਗੋਰਾ ਪਠੇਲਾ ਨੇ ਦੱਸਿਆ ਕਿ ਉਨਾਂ ਦੀ ਟੀਮ ਵੱਲੋਂ ਪਿਛਲੇ ਕਈ ਦਿਨਾਂ ਤੋਂ ਅਜਿਹੇ ਕੈਂਪ ਲਾ ਕੇ ਲੋਕਾਂ ਦੇ ਵੱਖ-ਵੱਖ ਯੋਜਨਾਵਾਂ ਦੇ ਕਾਰਡ ਮੌਕੇ ਤੇ ਬਣਾ ਕੇ ਦਿੱਤੇ ਜਾ ਰਹੇ ਨੇ। ਜਿਸ ਕਰਕੇ ਲੋਕ ਭਾਜਪਾ ਤੋਂ ਖੁਸ਼ ਨਜ਼ਰ ਆਉਣ ਲੱਗ ਪਏ ਨੇ ਪਰ ਆਪ ਸਰਕਾਰ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ। ਜਿਸ ਕਰਕੇ ਕੈਂਪਾਂ ਨੂੰ ਲਾਉਣ ਤੋਂ ਰੋਕਿਆ ਜਾ ਰਿਹਾ ਹੈ। ਉਨਾਂ ਵੱਲੋਂ ਆਉਂਦੇ ਸਮੇਂ ਚ ਵੀ ਕੈਂਪ ਲਾਏ ਜਾਣਗੇ। ਅਜਿਹਾ ਕੀਤਾ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਉਨਾਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਪੁਲਿਸ ਕੰਮ ਕਰ ਰਹੀ ਹੈ ਤੇ ਉਨਾਂ ਤੇ ਡਾਟਾ ਚੋਰੀ ਦਾ ਦੋਸ਼ ਲਾ ਰਹੀ ਹੈ। ਜਦਕਿ ਸਾਈਬਰ ਕੈਫੇ ਵਾਲੇ ਵੀ ਇਹ ਕਾਰਡ ਬਣਾਉਂਦੇ ਨੇ ਤਾਂ ਕੀ ਉੱਥੇ ਡਾਟਾ ਚੋਰੀ ਨਹੀਂ ਹੁੰਦਾ। ਇਹ ਸਬ ਬੌਖਲਾਹਟ ਚ ਆ ਕੇ ਲਿਆ ਗਿਆ ਕਦਮ ਹੈ। ਗੋਰਾ ਪਠੇਲਾ ਨੇ ਦੱਸਿਆ ਕਿ ਅੱਜ ਕੈਂਪਾਂ ਦੌਰਾਨ ਪੁਲਿਸ ਨੇ ਸਤਨਾਮ ਸਿੰਘ ਸੰਗੂਧੌਣ, ਕੈਂਪ ਇੰਚਾਰਜ਼ ਪ੍ਰਿਤਪਾਲ ਸ਼ਰਮਾ ਗਿੱਦੜਬਾਹਾ, ਜਨਰਲ ਸੈਕਟਰੀ ਅੰਗਰੇਜ ਸਿੰਘ ਉਡਾਂਗ ਅਤੇ ਜਿਲਾ ਵਾਈਸ ਪ੍ਰਧਾਨ ਕਾਰਜ ਸਿੰਘ ਵਿਰਕ ਲੰਬੀ ਨੂੰ ਹਿਰਾਸਤ ਚ ਹਿਰਾਸਤ ਚ ਲੈ ਲਿਆ, ਪਰ ਬਾਅਦ ਚ ਛੱਡ ਦਿੱਤਾ ਗਿਆ। ਇਸ ਮੌਕੇ ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਮੰਡਲ 1 ਦੇ ਪ੍ਰਧਾਨ ਪੂਜਾ ਕੱਕੜ, ਵਾਈਸ ਪ੍ਰਧਾਨ ਰਮਾ ਖੁਰਾਣਾ, ਮੰਡਲ 3 ਰਜਿੰਦਰ ਕੁਮਾਰ, ਮੰਡਲ ਪ੍ਰਧਾਨ ਬਰੀਵਾਲਾ ਸੰਜੀਵ ਕੁਮਾਰ ਰਿੰਪੀ, ਮੋਹਰ ਸਿੰਘ ਮੰਡਲ ਥਾਂਦੇਵਾਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਕਟਾਰੀਆ, ਸੰਦੀਪ ਗਿਰਧਰ, ਅਸ਼ਵਨੀ ਗਿਰਧਰ, ਰਾਜੀਵ ਦਾਬੜਾ, ਅਨੁਰਾਗ ਸ਼ਰਮਾ, ਅਖਿਲ ਭਾਰਤੀ, ਮਨੀਸ਼ ਧਮੀਜਾ, ਨੀਟਾ ਤੰਵਰ, ਰਾਹੁਲ ਕਟਾਰੀਆ, ਸ਼ਿਵਨੰਦਨ ਕਟਾਰੀਆ, ਨਵੀਨ ਕੁਮਾਰ, ਸਮਿੰਦਰ ਸਿੰਘ ਸੇਖੋਂ, ਸੁਖਦੇਵ ਸਿੰਘ ਸੁੱਖਾ, ਵਿਕਰਾਂਤ ਤੇਰੀਆ, ਸਤਨਾਮ ਸਿੰਘ ਸੰਗੂਧੋਣ, ਪਵਨ ਕੁਮਾਰ ਪਾਲਾ ਸਿੰਘ ਮੰਡਲ ਪ੍ਰਧਾਨ, ਮੰਗਲ ਸਿੰਘ ਰਾਹੁਲ ਕਾਲੜਾ, ਦਵਿੰਦਰ ਖਾਂਦੇ ਵਾਲਾ ਆਦਿ ਵੀ ਹਾਜ਼ਰ ਸਨ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *