ਫ਼ਿਰੋਜ਼ਪੁਰ ਵਿਖੇ ਮਸੀਹ ਭਾਈਚਾਰਾ ਮਾਲਵਾ ਜ਼ੋਨ ਦੀ ਇਕ ਅਹਿਮ ਬੈਠਕ ਹੋਈ

Spread the love

ਫਿਰੋਜ਼ਪੁਰ 16 ਅਪ੍ਰੈਲ (ਅਸ਼ੋਕ ਭਾਰਦਵਾਜ)  ਫ਼ਿਰੋਜ਼ਪੁਰ ਵਿਖੇ ਮਸੀਹ ਭਾਈਚਾਰਾ ਮਾਲਵਾ ਜ਼ੋਨ ਦੀ ਇਕ ਅਹਿਮ ਬੈਠਕ ਹੋਈ ਇਸ ਬੈਠਕ ਵਿੱਚ ਪੰਜਾਬ ਵਿੱਚ ਚੱਲ ਰਹੇ ਮਸੀਹੀ ਭਾਈਚਾਰੇ ਦੇ ਖ਼ਿਲਾਫ਼ ਜੋ ਸ਼ੋਸ਼ਲ ਮੀਡੀਆ ਉਪਰ ਆਏ ਦਿਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ‘ਹਾਲੇਲੂਈਆ’ ਸ਼ਬਦ ਜੋ ਕੀ ਬਾਇਬਲ ਦਾ ਪਵਿਤਰ ਸ਼ਬਦ ਹੈ ਦਾ ਮਜਾਕ ਬਨਾਉਣ ਦੀ ਕੋਸ਼ਿਸ਼ ਕਿਤੀ ਜਾ ਰਹੀ ਹੈ ਇਸ ਦੇ ਨਾਲ ਹੀ ਜੋ ਸੰਨੀ ਦਿਉਲ ਦੀ ‘ਜਾਟ’ ਫਿਲਮ ਆਈ ਹੈ ਉਸ ਵਿਚ ਰਨਦੀਪ ਹੂਡਾ ਕਲਾਕਾਰ ਵੱਲੋਂ ਆਪਣੀ ਐਕਟਿਂਗ ਨਾਲ ਮਸੀਹ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਹੈ ਨਾਲ ਹੀ ਜੋ ਪਿੰਡਾਂ ਵਿੱਚ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦਿਆਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਮਤੇ ਪਾ ਕੇ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਬੰਧੀ ਮਾਲਵਾ ਬੈਲਟ ਦੇ ਫ਼ਿਰੋਜ਼ਪੁਰ ਵਿੱਚੋਂ ਬਿਸ਼ਪ ਸੁਰੇਸ਼ ਡੈਨਿਅਲ, ਬਿਸ਼ਪ ਸੁਖਦੇਵ ਮਸੀਹ, ਪਾਸਟਰ ਯਹੂਣਾਂ ਭੱਟੀ,ਬਿਸ਼ਪ ਧਰਮਪਾਲ, ਪਾਸਟਰ ਬੱਬੂ ਮਸੀਹ, ਪਾ.ਬੀ.ਕੇ ਰਾਜਨ ਮਸੀਹ,ਪਾਸਟਰ ਯੂਸੁਫ ਮਸੀਹ, ਪਾਸਟਰ ਵਿਕਟਰ ਮਸੀਹ,ਪਾਸਟਰ ਬਲਕਾਰ ਮਸੀਹ,ਬਿਸ਼ਪ ਐਲਬਰਟ ਤੇਜ਼ੀ, ਪਾ. ਅਕਬਰ ਮਸੀਹ,ਪਾ. ਮਰਕਸ ਮਸੀਹ, ਪਾ. ਇਮਾਨੂਅਲ ਸੋਨੀ,ਪਾ. ਰਜਿੰਦਰ ਜੋਣ,ਪਾ. ਪ੍ਰਕਾਸ਼ ਭਾਰਤੀ, ਪਾ. ਤਾਲਿਬ ਮਸੀਹ, ‘ਮਮਦੋਟ’ ਤੋਂ ਪਾ. ਹਣੂਕ ਭੱਟੀ, ਪਾ.ਸੈਮੂਅਲ, ‘ਮਖੂ ਤੋਂ ਪਾ. ਬਲਦੇਵ ਮਸੀਹ,ਪਾ. ਲਖਬੀਰ ਮਸੀਹ ਪਾ. ਸ਼ੇਰਾ ਮਸੀਹ , ਪਾ.ਗੁਰਨਾਮ ਮਸੀਹ,ਜ਼ੀਰਾ ਤੋਂ ਪਾ. ਧੋਮਸ ਮਸੀਹ ਪਾ.ਗੁਲਸ਼ਨ ਮਸੀਹ , ਧਰਮਕੋਟ ਤੋ ਪਾਸਟਰ ਜਗਸੀਰ ਮਸੀਹ , ਮੋਗਾ ਤੋਂ ਪਾ. ਸਤਪਾਲ ਮਸੀਹ, ਫਰੀਦਕੋਟ ਤੋਂ ਪਾਸਟਰ ਰਮਨ ਮਸੀਹ, ਬਰਦਰ ਕੁਲਵਿੰਦਰ ਮਸੀਹ, ਪਾ. ਸੇਵਕ ਸਿੱਧੂ, ਪਾ. ਹਰਮੇਸ਼ ਮਸੀਹ ,ਗੁਰੂਹਰਸਹਾਏ ਤੋਂ ਪਾ. ਮਲਕੀਤ ਮਸੀਹ, ਪਾ.ਛਿੰਦਰ ਮਸੀਹ, ਪਾ. ਸਾਇਮਨ ਮਸੀਹ, ਪਾ. ਗੁਰਮੇਜ, ਪਾ. ਜੱਗਾ ਮਸੀਹ,ਜਲਾਲਾਬਾਦ ਤੋਂ ਪਾਸਟਰ ਅਮਨ ਮਸੀਹ, ਫ਼ਾਜ਼ਿਲਕਾ ਤੋਂ ਪਾਸਟਰ ਮਨਜੀਤ ਮਸੀਹ, ਪਾਸਟਰ ਸੈਮੂਅਲ ਰਾਣਾ, ਅਬੋਹਰ ਤੋਂ ਪਾਸਟਰ ਰਜਿੰਦਰ ਮਸੀਹ ਜੀ ਆਪਣੇ ਸਾਥੀਆਂ ਸਮੇਤ ਵਿਚਾਰ ਪੇਸ਼ ਕੀਤੇ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆ ਸੈਮਸਨ ਬ੍ਰਿਗੇਡ ਚੇਅਰਮੈਨ ਵਿਜੇ ਗੋਰਿਆ, ਰਾਕੇਸ਼ ਪੋਲ, ਕਰਮਾਂ ਗੋਰਿਆ, ਪਾ. ਬਲਕਾਰ, ਬੰਟੀ , ਪਾ. ਹਨੂਕ ਭੱਟੀ ਕੁਲਵੰਤ ਚੌਹਾਣ ਪਾ. ਯੂਸੁਫ ਮਸੀਹ, ਪਾ. ਵਿਕਟਰ ਮਸੀਹ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਹੋਰ ਮਾਲਵਾ ਜ਼ੋਨ ਦੇ ਸਮੂਹ ਮਸੀਹ ਭਾਈਚਾਰੇ ਦੀ ਸਾਂਝੀ ਬੈਠਕ ਬੁਲਾ ਕੇ ਇਕ ਕਮੇਟੀ ਬਣਾਈ ਜਾਵੇਗੀ ਉਹ ਕਮੇਟੀ ਮਸੀਹ ਭਾਈਚਾਰੇ ਦੇ ਧਾਰਮਿਕ ਅਤੇ ਸਮਾਜਿਕ ਮੁੱਦਿਆਂ ਨੂੰ ਹੱਲ ਕਰੇਗੀ ਅਗਰ ਇਹਨਾਂ ਮੁੱਦਿਆਂ ਉੱਤੇ ਜੋ ਮੰਗਾਂ ਰੱਖੀਆਂ ਗਈਆਂ ਦਾ ਕੋਈ ਹੱਲ ਸਰਕਾਰ ਵੱਲੋਂ ਯਾ ਪ੍ਰਸ਼ਾਸਨ ਵਲੋਂ ਨਾ ਕੱਢਿਆ ਗਿਆ ਤਾਂ ਮਸੀਹ ਭਾਈਚਾਰਾ ਸੜਕਾਂ ਉੱਤੇ ਉਤਰੇਗਾ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *