ਬਰਸਾਤ ਦਾ ਮੌਸਮ ਸਿਰ ਪਰ ਚੌਏ ਚ ਫਸੀ ਜੰਗਲੀ ਬੂਟੀ ਦੀ ਨਹੀ ਹੋਈ ਸਫਾਈ -ਧਰਮਸੋਤ

Spread the love
ਭਾਦਸੋਂ, 22 ਜੁਲਾਈ ( ਜਗਜੀਤ ਸਿੰਘ ਕੈਂਥ ) ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨੀ ਭਾਦਸੋਂ ਸਰਹੰਦ ਚੋਅ ਵਿਖੇ ਦੌਰਾ ਕੀਤਾ ਅਤੇ ਜਾਇਜਾ ਲਿਆ।ਇਸ ਦੌਰਾਨ ਗੱਲਬਾਤ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਬਰਸਾਤ ਦਾ ਮੌਸਮ ਸਿਰ ਤੇ ਹੈ ਪਰ ਅਜੇ ਤੱਕ ਸਫਾਈ ਨਾ ਹੋਣ ਕਰਕੇ ਬੂਟੀ ਨੇ ਰਸਤਾ ਘੇਰ ਰੱਖਿਆ ਹੈ ਜਿਸ ਨਾਲ ਪਾਣੀ ਆਉਣ ਦੀ ਸੂਰਤ ਵਿਚ ਹੜ ਵਰਗੀ ਸਥਿਤੀ ਉਭਰ ਸਕਦੀ ਹੈ।ਉਨਾ ਕਿਹਾ ਕਿ ਆਪ ਸਰਕਾਰ ਹਰੇਕ ਫਰੰਟ ਤੇ ਫੇਲ ਸਾਬਤ ਹੋਈ ਹੈ ।ਸਰਕਾਰ ਦਾ ਕੰਮ ਸਿਰਫ ਇਸ਼ਤਿਹਾਰਬਾਜੀ ਜੋਗਾ ਹੀ ਰਹਿ ਗਿਆ ਹੈ ਜਦਕਿ ਵਿਕਾਸ ਕੋਹਾਂ ਦੂਰ ਹੈ ।ਉਨਾ ਕਿਹਾ ਕਿ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਇਲਾਕਾ ਵਾਸੀਆਂ ਨੂੰ ਕਦੀ ਵੀ ਕੋਈ ਸਮੱਸਿਆ ਨਹੀ ਆਉਣ ਦਿੱਤੀ  ਅਤੇ ਸ਼ਹਿਰ ਭਾਦਸੋਂ ਦਾ ਪੂਰਨ ਵਿਕਾਸ ਕੀਤਾ ਗਿਆ ਪਰ ਹੁਣ ਸ਼ਹਿਰ ਦਾ ਵਿਕਾਸ ਤਾਂ ਇੱਕ ਪਾਸੇ ਰਿਹਾ ਸਰਕਾਰ ਵਲੋਂ ਸ਼ਹਿਰ ਦੇ ਲਈ ਕੋਈ ਵੀ ਗ੍ਰਾਂਟ ਨਹੀ ਦਿੱਤੀ ਗਈ।ਇਸ ਮੌਕੇ ਉਨਾ ਨਾਲ ਨਗਰ ਪੰਚਾਇਤ ਭਾਦਸੋਂ ਦੇ ਸਾਬਕਾ ਪ੍ਰਧਾਨ ਚੂਨੀ ਲਾਲ,ਆਸ਼ੀਸ ਸਿੰਗਲਾ,ਸ਼ਹਿਰੀ ਪ੍ਰਧਾਨ ਸੁਖਜੀਵਨ ਭੋਲਾ,ਸੰਜੀਵ ਕਾਕਾ,ਕਰਨੈਲ ਸਿੰਘ ,ਅਜਮੀਲ਼ ਖਾਂ ਸੂਬਾਈ ਆਗੂ ਵੀ ਹਾਜਰ ਸਨ।
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

    Spread the love

    Spread the love ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ…

    ਨਵੇਂ ਰਾਸ਼ਨ ਕਾਰਡ ਬਣਾਉਣ ਜਾਂ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਸ਼ਾਮਲ ਕਰਨ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ : ਡਿਪਟੀ ਕਮਿਸ਼ਨਰ

    Spread the love

    Spread the loveਸ੍ਰੀ ਮੁਕਤਸਰ ਸਾਹਿਬ, 22 ਜੁਲਾਈ  ( ਮਨਪ੍ਰੀਤ ਮੋਨੂੰ ) = ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਕੀਤੀ ਗਈ ਘੋਸ਼ਣਾ ਅਤੇ ਰਾਜ ਸਰਕਾਰ ਵਲੋਂ ਲਏ ਫੈਸਲੇ ਅਨੁਸਾਰ ਨੈਸ਼ਨਲ…

    Leave a Reply

    Your email address will not be published. Required fields are marked *