*ਭਗਤ ਸਿੰਘ ਦੀ ਪੱਗ ਬੰਨ ਕੇ ਪੰਜਾਬ ਵਿੱਚ ਆਈ ਆਮ ਆਦਮੀ ਦੀ ਸਰਕਾਰ ਵਿੱਚ ਭਗਤ ਸਿੰਘ ਤਾਂ ਕੀ ਭਗਵੰਤ ਮਾਨ ਦੀਆ ਗੱਲਾ ਨਹੀਂ ਮੰਨਦੀ ਅਫ਼ਸਰਸ਼ਾਹੀ -ਵਜੀਰ ਸਿੰਘ ਜੋਣਕੇ

Spread the love

ਪੱਟੀ 3 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਅੱਜ ਮਿਤੀ 03/04/2025 ਨੂੰ ਪੰਜਾਬ ਰੋਡਵੇਜ/ਪਨਬੱਸ/ਪੀ. ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੇ ਸਮੂਹ ਬੱਸ ਸਟੈਂਡਾ ਉਪਰ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ ਜਿਸ ਦੇ ਰੋਸ ਵਜੋ ਪੱਟੀ ਦੇ ਬੱਸ ਸਟੈਂਡ ਤੇ ਗੁਰਬਿੰਦਰ ਸਿੰਘ ਗਿੱਲ ਸਿੰਘ, ਗੁਰਵੇਲ ਸਿੰਘ ਵੀਰਮ ਨੇ ਬੋਲਦਿਆ ਦੱਸਿਆ ਗਿਆ ਕਿ ਜਦੋ ਦੀ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣੀ ਹੈ ਟਰਾਂਸਪੋਰਟ ਵਿਭਾਗ ਦੇ ਹਲਾਤ ਬਹੁਤ ਹੀ ਮਾੜੇ ਹੋ ਚੁੱਕੇ ਹਨ ਮੌਜੂਦਾ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਕੱਚੇ ਮੁਲਾਜਮਾ ਨੂੰ ਪੱਕੇ ਕਰਨ ਲਈ ਵਾਰ-ਵਾਰ ਮੀਟਿੰਗਾ ਵਿੱਚ ਮੰਗਾਂ ਨੂੰ ਮੰਨ ਕੇ ਵੀ ਲਾਗੂ ਨਹੀ ਕਰ ਰਹੀ ਕੱਚੇ ਮੁਲਾਜਮਾ ਨੂੰ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜ਼ਬਰ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਵਲੋ 1 ਜੁਲਾਈ ਨੂੰ ਜੰਥੇਬੰਦੀ ਨਾਲ ਜਲੰਧਰ ਵਿੱਚ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਨੇ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਟਰਾਂਸਪੋਰਟ ਦੀ ਵੱਖਰੀ ਪਾਲਸੀ ਦੇ ਤਹਿਤ ਮੁਲਾਜ਼ਮਾਂ ਨੂੰ ਪੱਕਾ ਕਰਨ, ਬੱਸਾਂ ਪਾਉਣ, ਠੇਕੇਦਾਰ ਬਾਹਰ ਕੱਢਣ,ਸਰਵਿਸ ਰੂਲ ਬਣਾਉਣ ਸਮੇਤ ਸਾਰੀਆਂ ਮੰਗਾਂ ਦਾ ਹੱਲ ਇੱਕ ਮਹੀਨੇ ਵਿੱਚ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਸਨ ਮੁੱਖ ਮੰਤਰੀ ਪੰਜਾਬ ਦੇ ਅਦੇਸ਼ ਨਾਲ ਜਥੇਬੰਦੀ ਦੇ ਆਗੂ ਸਮੇਤ ਸਰਕਾਰ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ ਪ੍ਰੰਤੂ ਮਨੇਜਮੈਂਟ ਦੇ ਆਧਿਕਾਰੀ ਦੀ ਨੀਤੀ ਵਿੱਚ ਫਰਕ ਹੈ ਜਾਂ ਫਿਰ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਨਾ ਚਹੁੰਦੀ ਲਗਭਗ 8 ਮਹੀਨੇ ਬੀਤ ਚੁੱਕੇ ਹਨ ਮਨੇਜਮੈਂਟ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਹੁਣ ਤੱਕ ਤਿਆਰ ਨਹੀਂ ਕੀਤਾ ਸਿਰਫ ਮੀਟਿੰਗ ਵਿੱਚ ਗੱਲ ਨਾਲ ਸਮਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਣ ਬੁੱਝ ਕੇ ਮੰਗਾਂ ਨੂੰ ਉਲਝਾਇਆ ਜਾਦਾ ਹੈ ਹਰ ਵਾਰ ਮੀਟਿੰਗ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਜਿਸ ਦੇ ਕਾਰਣ ਮੁਲਾਜ਼ਮਾਂ ਦੇ ਵਿੱਚ ਰੋਸ ਹੋਰ ਵੱਧ ਜਾਦਾ ਹੈ ਜਿਸ ਕਾਰਣ ਜੰਥੇਬੰਦੀ ਵੱਲੋਂ ਵਾਰ- ਵਾਰ ਸੰਘਰਸ਼ ਉਲੀਕੇ ਜਾਂਦੇ ਹਨ ਭਰੋਸਾ ਮਿਲਣ ਤੇ ਲੋਕਾਂ ਦੀ ਖੱਜਲਖੁਆਰੀ ਨੂੰ ਮੁੱਖ ਰੱਖਦਿਆਂ ਸੰਘਰਸ਼ ਨੂੰ ਪੋਸਟ ਪੌਨ ਕੀਤਾ ਜਾਂਦਾ ਹੈ ਪ੍ਰੰਤੂ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਜੰਥੇਬੰਦੀ ਨੂੰ ਮਜ਼ਬੂਰਨ ਤਿੱਖਾ ਸੰਘਰਸ਼ ਕਰਨਾ ਪਵੇਗਾ  ਸੀਂ ਮੀਤ ਪ੍ਰਧਾਨ ਗੁਰਜੰਟ ਸਿੰਘ,ਕੈਸ਼ੀਅਰ ਨਰਿੰਦਰ ਸਿੰਘ, ਸੁਖਵੰਤ ਸਿੰਘ ਆਸਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਪੰਜਾਬ ਨੂੰ ਬਚਾਉਣ ਦੀ ਗੱਲ ਕਹੀ ਸੀ ਅਤੇ ਬਦਲਾਵ ਲਿਆਉਣ ਦੀ ਗੱਲ ਕਹੀ ਸੀ ਵਿਭਾਗਾ ਵਿੱਚ ਕੰਮ ਕਰ ਰਹੇ ਕੱਚੇ ਮੁਲਾਜਮਾ ਨੂੰ ਪੱਕਾ ਤਾਂ ਕੀ ਕਰਨਾ ਸੀ ਸਗੋ ਸਰਕਾਰੀ ਵਿਭਾਗ ਦਾ ਨਿੱਜੀਕਰਨ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਰੋਡਵੇਜ ਅਤੇ ਪੀ.ਆਰ.ਟੀ.ਸੀ ਵਿਭਾਗ ਵਿੱਚ ਸਰਕਾਰੀ ਬੱਸਾ ਪਾਉਣ ਦੀ ਜਗ੍ਹਾ ਕਿਲੋਮੀਟਰ ਸਕੀਮ ਤਹਿਤ ਬੱਸਾ ਪਾਕੇ ਆਪਣੇ ਚਹੇਤਿਆ ਨੂੰ ਖੁਸ਼ ਕਰਨ ਅਤੇ ਨਿਜੀ ਕੰਪਨੀਆਂ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਲੋਮੀਟਰ ਬੱਸ ਬਹੁਤ ਹੀ ਘਾਟੇਵੰਦ ਸਾਉਦਾ ਹੈ ਇੱਕ ਬੱਸ 6 ਸਾਲਾਂ ਵਿੱਚ 1 ਕਰੋੜ ਰੁਪਏ ਤੋਂ ਵੱਧ ਪੈਸੈ ਲੈ ਜਾਂਦੀ ਹੈ ਅਤੇ ਬੱਸ ਵੀ ਪ੍ਰਾਈਵੇਟ ਮਾਲਕ ਲੈ ਜਾਉਗਾ ਜਦੋਂ ਕੀ ਵਿਭਾਗ ਦੀ ਆਪਣੀ ਬੱਸ 30 ਲੱਖ ਰੁਪਏ ਵਿੱਚ ਬਣਦੀ ਹੈ ਅਤੇ 15 ਸਾਲ ਵਿਭਾਗ ਵਿੱਚ ਚੱਲਦੀਆਂ ਹਨ ਇਹ ਸਭ ਘਾਟਾ ਦੇਖਦਿਆ ਪਿਛਲੀਆ ਸਰਕਾਰਾ ਕਿਲੋਮੀਟਰ ਸਕੀਮ ਤਹਿਤ ਬੱਸ ਭਵਿੱਖ ਵਿੱਚ ਨਾ ਪਾਉਣ ਵਰਗੇ ਫੈਸਲੇ ਕਰ ਚੁੱਕੀਆ ਹਨ ਪ੍ਰੰਤੂ ਮੌਜੂਦਾ ਸਰਕਾਰ ਆਪਣੇ ਚਹੇਤਿਆਂ ਨੂੰ ਸਰਕਾਰੀ ਖਜ਼ਾਨੇ ਦੀ ਲੁੱਟ ਕਰਵਾਉਣ ਲਈ ਪੱਬਾਂ ਭਾਰ ਹੋਈ ਹੈ ਜਿਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਦੂਸਰੇ ਪਾਸੇ ਵਿਧਾਨ ਸਭਾ ਵਿੱਚ ਜੋਂ ਬਜਟ ਪੇਸ਼ ਕੀਤਾ ਗਿਆ ਉਸ ਵਿੱਚ ਟਰਾਂਸਪੋਰਟ ਵਿਭਾਗ ਲਈ ਕੋਈ ਸਪੈਸ਼ਲ ਬਜਟ ਨਹੀਂ ਰੱਖਿਆ ਨਾ ਹੀ ਨਵੀਆਂ ਬੱਸਾਂ ਪਾਉਣ ਲਈ ਕੋਈ ਬਜਟ ਰੱਖਿਆ ਗਿਆ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕੋਈ ਗੱਲ ਹੋਈ ਹੈ ਫ੍ਰੀ ਸਫ਼ਰ ਸਹੂਲਤਾਂ ਦੇ 7-800 ਕਰੋੜ ਰੁਪਏ ਬਕਾਇਆ ਰਾਸ਼ੀ ਹੈ ਪਰ ਹੁਣ ਵੀ ਬਜਟ ਬਹੁਤ ਘੱਟ ਰੱਖਿਆ ਗਿਆ ਹੈ ਜਿਸ ਕਰਕੇ ਅੱਜ ਬਜਟ ਦੀਆਂ ਕਾਪੀਆਂ ਸਾੜਨ ਲਈ ਮਜਬੂਰ ਹੋ ਰਹੇ ਹਾਂ ਯੂਨੀਅਨ ਵਲੋ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਗਿਆ ਕਿ ਸਰਕਾਰ ਅਤੇ ਮੈਨੇਜਮੈਂਟ ਨੂੰ ਇਕ ਡੇਢ ਮਹੀਨਾ ਪਹਿਲਾ ਮੰਗ ਪੱਤਰ (ਨੋਟਿਸ) ਦੇ ਕੇ ਸਾਰੇ ਸੰਘਰਸ਼ਾ ਪ੍ਰਤੀ ਜਾਣੂ ਕਰਵਾਇਆ ਜਾਦਾ ਹੈ ਪਰ ਸਰਕਾਰ ਵਲੋ ਮੀਟਿੰਗ ਬੁਲਾਅ ਕੇ ਕੋਈ ਹੱਲ ਨਹੀ ਕੀਤਾ ਜਾਦਾ ਅੱਜ ਜਿਸ ਕਰਕੇ ਯੂਨੀਅਨ ਨੂੰ ਇਸ ਤਰ੍ਹਾਂ ਦੇ ਸੰਘਰਸ਼ ਕਰਨੇ ਪੈਦੇ ਹਨ ਅੱਜ ਵੀ ਟੈਲੀਫੋਨ ਸੰਦੇਸ਼ ਰਾਹੀ ਮਾਣਯੋਗ ਟਰਾਂਸਪੋਰਟ ਮੰਤਰੀ ਵਲੋ ਦੁਪਹਿਰ 12 ਵਜੇ ਤੋ ਬਾਅਦ ਮੀਟਿੰਗ ਬੁਲਾਈ ਗਈ ਹੈ ਜੇਕਰ ਇਸ ਮੀਟਿੰਗ ਵਿੱਚ ਕੋਈ ਮਸਲਾ ਹੱਲ ਨਹੀ ਹੁੰਦਾ ਤਾਂ 7-8-9 ਅਪ੍ਰੈਲ ਨੂੰ ਪੂਰੇ ਪੰਜਾਬ ਅੰਦਰ ਬੱਸਾ ਦਾ ਚੱਕਾ ਜਾਮ ਕਰਕੇ 8 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨੇ-ਪ੍ਰਦਰਸ਼ਨ ਕਰਨ ਲਈ ਮੁਹਾਲੀ ਬੱਸ ਸਟੈਂਡ ਤੇ ਪੰਜਾਬ ਦੀ ਸਮੂੰਹ ਭਰਾਤਰੀ ਜਥੇਬੰਦੀਆ ਸਮੇਤ ਪ੍ਰੋਗਰਾਮ ਕੀਤੇ ਜਾਣਗੇ ਜਿਸਦੀ ਜ਼ਿਮੇਂਦਾਰੀ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੀ ਹੋਵੇਗੀ ਮੋਕੇ ਤੇ ਹਾਜ਼ਰ ਆਗੂ ਤੇ ਵਰਕਰ ਡਿੱਪੂ ਪ੍ਰਧਾਨ ਵਜ਼ੀਰ ਸਿੰਘ ਜੋਣਕੇ ਸੈਕਟਰੀ ਗੁਰਵਿੰਦਰ ਸਿੰਘ ਗਿੱਲ੍ ਸੀਨੀ ਮੀਤ ਪ੍ਰਧਾਨ ਗੁਰਵੇਲ ਸਿੰਘ ਵੀਰਮ ਜੰਡ ਚੈਅਰਮੈਨ ਗੁਰਸੇਵਕ ਸਿੰਘ ਮੀਤ ਪ੍ਰਧਾਨ ਗੁਰਜੰਟ ਸਿੰਘ ਕੈਸ਼ੀਅਰ ਨਰਿੰਦਰ ਸਿੰਘ ਵਜ਼ੀਰ ਸਿੰਘ ਕੈਰੋਂ ਮੀਤ ਪ੍ਰਧਾਨ ਜੁਗਰਾਜ ਸਿੰਘ ਜੱਗਾ ਬਲਜਿੰਦਰ ਸਿੰਘ ਸੁਖਜੀਤ ਸਿੰਘ ਲੋਹਕਾ ਰਜਵੰਤ ਸਿੰਘ ਜਸਬੀਰ ਸਿੰਘ ਦਵਿੰਦਰ ਸਿੰਘ ਬੁਰਜ ਹਰਜੀਤ ਸਿੰਘ ਅਮਰਜੀਤ ਸਿੰਘ ਵਜੀਰ ਸਿੰਘ ਲਖਬੀਰ ਸਿੰਘ ਲਾਡਾ ਸਿੰਘ ਗੁਰਚਰਨ ਸਿੰਘ ਗੁਰਨਾਮ ਸਿੰਘ ਮਲਵਿੰਦਰ ਸਿੰਘ ਬਲਦੇਵ ਸਿੰਘ ਗੁਰਪੀਤ ਸਿੰਘ ਦਲਜੀਤ ਸਿੰਘ ਗਗਨਦੀਪ ਸਿੰਘ ਬਿਕਰਮ ਸਿੰਘ ਸਖਦੇਵ ਸਿੰਘ ਕਵਲਜੀਤ ਸਿੰਘ ਗੁਰਜੀਤ ਸਿੰਘ ਪੈ੍ਸ ਸਕੱਤਰ ਸੁਰਿੰਦਰ ਸਿੰਘ ਸਰਕਾਰੀਆ ਆਦ ਵਰਕਰ ਹਾਜਰ ਹਨ

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *