ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕੱਤਰਤਾ ਹੋਈ

Spread the love

ਮਾਛੀਵਾੜਾ ਸਾਹਿਬ 20 ਅਪ੍ਰੈਲ (ਸੁੱਚਾ ਬੰਗੜ)ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਕਤਰਤਾ ਪਿੰਡ ਭਮਾਂ ਦੇ ਗੁਰਦੁਆਰਾ ਸਾਹਿਬ ਵਿਖੇ ਕੁਲਦੀਪ ਸਿੰਘ ਸੇਖੋਂ ਸਰਪ੍ਰਸਤ ਬਲਾਕ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦੀ ਹਾਜ਼ਰੀ ਚ ਹੋਈ ਅਤੇ 23 ਨਵੰਬਰ ਤੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕੋਐਡੀਨੇਟਰ ਜਗਜੀਤ ਸਿੰਘ ਡੱਲੇਵਾਲ  ਦੇ ਸ਼ੁਰੂ ਕੀਤੇ ਮਰਨਵਰਤ ਤੇ ਓਹਨਾ ਦੀ ਸਿਹਤਯਾਬੀ ਲਈ ਜਥੇਬੰਦੀ ਵੱਲੋ ਪਿੰਡਾਂ ਦੇ ਗੁਰੂਘਰਾਂ ਚ ਚੜ੍ਹਦੀਕਲਾਂ ਲਈ ਅਰਦਾਸ ਕਰਾਉਣ ਦੀ ਅਪੀਲ ਕੀਤੀ ਗਈ ਭਮਾਂ ਦੇ ਗੁਰਦੁਆਰਾ ਸਾਹਿਬ ਚ  ਨਿਰੇਂਤਰਨ ਅਰਦਾਸ ਜਾਰੀ ਰਹੀ ਅਤੇ ਅੱਜ ਸਿੱਧੂਪੁਰ ਜਥੇਬੰਦੀ ਵਲੋਂ ਸੇਖੋਂ ਨੇ ਗ੍ਰੰਥੀ ਸਿੰਘ ਬਲਜੀਤ ਸਿੰਘ  ਨੂੰ ਸਿਰੋਪਾਓ ਅਤੇ 2100 ਰੁਪਏ ਭੇਟਾ ਦੇ ਕੇ ਸਨਮਾਨਿਤ ਕੀਤਾ ਅਤੇ ਨਾਹਰ ਸਿੰਘ ਅਸਲਾਣਾ ਸਾਬਕਾ ਸਰਪੰਚ ਖਨੌਰੀ ਬਾਰਡਰ ਤੇ ਲਗਾਤਾਰ ਦੁੱਧ ਦੀ ਸੇਵਾ ਨਿਭਾਉਂਦੇ ਰਹੇ ਨੂੰ ਵੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਸਮੇਰ ਸਿੰਘ ਢਿੱਲੋਂ ਪ੍ਰਧਾਨ ਗੁਰਦੁਆਰਾ ਕੋਮੇਟੀ ਰਵਿੰਦਰ ਨਾਗਰਾ ਬਲਾਕ ਪ੍ਰੈਸ ਸਕਤਰ ਕਰਮਜੀਤ ਇਕਾਈ ਪ੍ਰਧਾਨ ਸਰਪੰਚ ਜਰਨੈਲ ਸਿੰਘ ਹਰਭਜਨ ਭੰਮਾਂ ,ਕਸ਼ਮੀਰ ਨੂਰਪੁਰ, ਅਵਤਾਰ ਪਾਂਗਲੀ, ਗੁਲਜ਼ਾਰ ਤੱਖਰਾਂ, ਗੁਰਦੇਵ ਤੱਖਰਾਂ ,ਗੁਰਪ੍ਰੀਤ ਲੱਖੋਵਾਲ ,ਕਸ਼ਮੀਰ ਬੈਰਸਾਲਾਂ ਅਤੇ ਬੀਬੀਆਂ ਵਿੱਚੋ ਕਮਲਜੀਤ ਕੌਰ ਬਿਮਲਾ ਰਾਣੀ ਸਰਬਜੀਤ ਕੌਰ, ਪਰਮਜੀਤ ਕੌਰ, ਮਾਇਆ ਕੌਰ, ਹਰਬੰਸ ਕੌਰ ਨੂੰ ਸਿਓਪਾਓ ਪਾ ਕੇ ਸਨਮਾਨਿਤ ਕੀਤਾ ਉਪਰੋਤਕ ਸਾਰਿਆ ਨੇ ਜਥੇਬੰਦੀ ਨਾਲ ਡਟ ਕੇ ਖੜਨ ਦਾ ਭਰੋਸਾ ਦਵਾਇਆ

  • Related Posts

    ਚਰਨਜੀਤ ਸਿੰਘ ਕਾਲੇਵਾਲ ਤੇ ਪਿੰਡ ਸਹੌੜਾਂ ਵਾਸੀਆਂ ਵੱਲੋਂ ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦਾ ਸਨਮਾਨ

    Spread the love

    Spread the loveਕੁਰਾਲੀ 24 ਸਤੰਬਰ (ਜਗਦੇਵ ਸਿੰਘ )ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦੇ ਪਿੰਡ ਸਹੌੜਾਂ ਵਿਖੇ ਪੁੱਜਣ ’ਤੇ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਅਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ…

    ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਬਾਦਲ ਲਈ ਸਭ ਤੋਂ ਮਜਬੂਤ ਦਾਅਵੇਦਾਰ ਹੈ ਚਰਨਜੀਤ ਕੌਰ ਬਰਾੜ 

    Spread the love

    Spread the loveਬਠਿੰਡਾ 24 ਸਤੰਬਰ(ਪੱਤਰ ਪ੍ਰੇਰਕ): ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਜੇਕਰ ਗੱਲ ਬਠਿੰਡਾ ਦਿਹਾਤੀ…

    Leave a Reply

    Your email address will not be published. Required fields are marked *