ਜਗਰਾਉਂ ਜੂਨ (ਜਸਵਿੰਦਰ ਸਿੰਘ ਡਾਂਗੀਆ) ਭਾਰਤੀ ਜਨਤਾ ਪਾਰਟੀ ਦਾ ਵਫਦ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਲਈ ਭਾਰਤੀ ਜਨਤਾ ਪਾਰਟੀ ਦੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਧਾਨ ਰਮਿੰਦਰ ਸਿੰਘ ਸੰਗੋਵਾਲ, ਦੀ ਅਗਵਾਈ ਵਿੱਚ ਮਿਲਿਆ| ਇਸ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਰਿਟਾਇਰ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਜਿਲਾ ਲੁਧਿਆਣਾ ਦੇ ਨਾਲ ਲਗਦੇ ਅਤੇ ਜਗਰਾਉ ਦੇ ਨਾਲ ਲਗਦੇ ਵੱਖ ਵੱਖ ਪਿੰਡਾਂ ਦੀ ਉਪਜਾਊ ਜਮੀਨ ਨੂੰ ਪੰਜਾਬ ਸਰਕਾਰ ਵੱਲੋਂ ਅਰਬਨ ਅਸਟੇਟ ਬਣਾਉਣ ਲਈ ਐਕੁਆਇਰ ਕਰਨ ਦੀ ਵਿਰੋਧਤਾ ਕਰਦੇ ਹੋਏ ਇੱਕ ਮੈਮੋਰੈਂਡਮ ਪੰਜਾਬ ਦੇ ਮਾਣਯੋਗ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੂੰ ਦਿੱਤਾ ਅਤੇ ਪੰਜਾਬ ਸਰਕਾਰ ਦੀ ਇਸ ਸਕੀਮ ਨੂੰ ਰੱਦ ਕਰਨ ਲਈ ਬੇਨਤੀ ਕੀਤੀ ਗਈ ਹੈ| ਉਹਨਾਂ ਕਿਹਾ ਕਿ ਗਵਰਨਰ ਸਾਹਿਬ ਨੇ ਵਫਦ ਦੀ ਬੇਨਤੀ ਬਹੁਤ ਗੌਰ ਨਾਲ ਸੁਣੀ ਅਤੇ ਸਮਝੀ| ਇਸ ਵਫਦ ਨੇ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਪਹਿਲਾਂ ਹੀ ਪੰਜਾਬ ਅੰਦਰ ਕੱਟੀਆਂ ਸਰਕਾਰੀ ਅਤੇ ਬਿਲਡਰਾਂ ਦੁਆਰਾ ਕੱਟੀਆਂ ਕਲੋਨੀਆਂ ਦਾ ਜਾਇਜਾ ਲਵੇ ਅਤੇ ਡੀਮਾਂਡ ਸਰਵੇ ਕਰਵਾਏ|ਇਸ ਵਫਦ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਧਾਨ ਸ ਰਮਿੰਦਰ ਸਿੰਘ ਸੰਗੋਵਾਲ, ਜਿਲਾ ਜਗਰਾਉਂ ਦੇ ਪ੍ਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ (Retd) , ਗੁਰਚਰਨ ਸਿੰਘ ਰਾਜਪੂਤ, ਕੁਲਵਿੰਦਰ ਸਿੰਘ ਪੰਧੇਰ, ਨੰਬਰਦਾਰ ਪੁਸ਼ਪਿੰਦਰ ਸਿੰਘ ਪਿੰਡ ਖੇੜੀ, ਦਿਨੇਸ਼ ਬਾਂਸਲ ਮੌਜੂਦ ਰਹੇ.






