ਮਜ਼ਦੂਰ ਲੋਕ ਲਹਿਰ ਜੱਥੇਬੰਦੀ ਪੰਜਾਬ ਵੱਲੋਂ ਸਰਗਰਮੀਆਂ ਤੇਜ਼ ਕਰਨ ਦਾ ਫੈਸਲਾ:-  ਜਸਵਿੰਦਰ ਸਿੰਘ ਵੱਟੂ-

Spread the love

ਸ੍ਰੀ ਮੁਕਤਸਰ ਸਾਹਿਬ, ਜੂਨ (ਮਨਜੀਤ ਸਿੱਧੂ):- ਮੁਕਤਸਰ ਸਾਹਿਬ ਮਜ਼ਦੂਰ ਲੋਕ ਲਹਿਰ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਵੱਟੂ, ਜਗਸੀਰ ਸਿੰਘ ਬਾਜਾ, ਕਾਰਜ ਸਿੰਘ ਗੁੜੀ ਸੰਘਰ, ਗੁਰਦੀਪ ਸਿੰਘ ਕਾਨਿਆਂ ਵਾਲੀ, ਪ੍ਰਧਾਨ ਕਿਰਨ ਕੌਰ ਕਨਿਆਵਲੀ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਮਨਰੇਗਾ ਵਰਕਰਾ ਵੱਲੋਂ ਪੰਜਾਬ ਵਿੱਚ ਮਾਝਾ, ਮਾਲਵਾ, ਦੁਆਬਾ ਵਿੱਚ ਜੁਲਾਈ ਦੇ ਪਹਿਲੇ ਹਫਤੇ ਵਿਸ਼ਾਲ ਕਨਵੈਂਸ਼ਨਾਂ ਕੀਤੀਆਂ ਜਾਣੀਆਂ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਨਰੇਗਾ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਕੰਮ ਦਿੱਤਾ ਜਾਵੇ ਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ। ਅਤੇ ਦਿਹਾੜੀ 700 ਰਪੈ ਕੀਤੀ ਜਾਵੇ ਨਰੇਗਾ ਵਿੱਚ ਸਿਆਸੀ ਦਖਲ ਅੰਦਾਜੀ ਬੰਦ ਕੀਤੀ ਜਾਵੇ ਉਕਤ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਕਨਵੈਂਸ਼ਨ ਵਿੱਚ ਵੱਡੀ ਗਿਣਤੀ ਵਿੱਚ ਨਰੇਗਾ ਮਜ਼ਦੂਰਾਂ ਦੀ ਸਮੂਲੀਅਤ  ਕੀਤੀ ਜਾਵੇਗੀ ਉਹਨਾਂ ਕਿਹਾ ਕਿਸ ਸਮੇਂ ਤੇ ਹਾਕਮ ਨਰੇਗਾ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਮੇਨਰੇਗਾ ਨਰੇਗਾ ਨੂੰ ਬਦਨਾਮ ਕਰਕੇ ਬੰਦ ਕਰਨਾ ਚਾਹੁੰਦੇ ਹਨ ਉਹਨਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਮਜ਼ਦੂਰ ਵਿਰੋਧੀ ਸਾਬਤ ਹੋ ਰਹੀਆਂ ਹਨ। ਉਹਨਾਂ ਕਿਹਾ ਨਰੇਗਾ ਵਰਕਰਾ ਦੀਆਂ ਪਿੰਡ ਪਿੰਡ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ।

  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *