ਅੰਮ੍ਰਿਤਸਰ 21ਅਗਸਤ (ਦਿਨੇਸ਼ ਸੋਨੀ )ਮਲਟੀਪਰਪਜ਼ ਜੁਆਇੰਟ ਐਕਸਨ ਕਮੇਟੀ ਪੰਜਾਬ ਦੀ ਮੀਟਿੰਗ ਹੋਈ ਜਿਸ ਬਾਰੇ ਜਾਣਕਾਰੀ ਦਿੰਦਿਆਂ ਕਨਵੀਨਰ ਪ੍ਰਭਜੀਤ ਸਿੰਘ ਉੱਪਲ ,ਕਨਵੀਨਰ ਕੁਲਬੀਰ ਸਿੰਘ ਮੋਗਾ ,ਮਨਜੀਤ ਕੌਰ ਫਰੀਦਕੋਟ ਨੇ ਦੱਸਿਆ ਕੀ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਮਲਟੀਪਰਪਜ਼ ਕੇਡਰ ਦੀਆਂ ਵੱਖ-ਵੱਖ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਕੇਡਰ ਦਾ ਨਾਂ ਬਦਲਣ ਦੀ ਮੰਗ ਨੂੰ ਲੈ ਕੇ ਆਪਣੇ-ਆਪਣੇ ਪੱਧਰ ‘ਤੇ ਸੰਘਰਸ਼ ਕਰ ਰਹੀਆਂ ਹਨ। ਇਸਮੁੱਦੇ ਦੀ ਗੰਭੀਰਤਾ ਨੂੰ ਸਮਝਦਿਆਂ, ਇੱਕ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਸ਼ੁਰੂ ਵਿੱਚ ਤਿੰਨ ਜਥੇਬੰਦੀਆਂ ਸ਼ਾਮਲ ਹੋਈਆਂ ਸਨ। ਇਸ ਕਮੇਟੀ ਦੀ ਇੱਕ ਮੀਟਿੰਗ 19 ਅਗਸਤ 2025 ਨੂੰ ਲੁਧਿਆਣਾ ਵਿਖੇ ਹੋਈ। ਇਸ ਸਾਂਝੀ ਮਲਟੀਪਰਪਜ਼ ਜੁਆਇੰਟ ਐਕਸ਼ਨ ਕਮੇਟੀ ਨੇ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਕੇਡਰ ਲਈ ਕੰਮ ਕਰ ਰਹੀਆਂ ਹੋਰ ਭਾਈਵਾਲ ਜਥੇਬੰਦੀਆਂ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਇਸ ਅਪੀਲ ਤੋਂ ਬਾਅਦ ਕਈ ਜਥੇਬੰਦੀਆਂ ਇਸ ਕਮੇਟੀ ਦਾ ਹਿੱਸਾ ਬਣ ਚੁੱਕੀਆਂ ਹਨ, ਪਰ ਕੁਝ ਜਥੇਬੰਦੀਆਂ ਦਾ ਸ਼ਾਮਲ ਹੋਣਾ ਅਜੇ ਬਾਕੀ ਹੈ। ਉਨ੍ਹਾਂ ਨੂੰ ਨਾਲ ਲੈ ਕੇ ਹੀ ਇਸ ਕਮੇਟੀ ਨੂੰ ਪੂਰੀ ਤਰ੍ਹਾਂ ਨਾਲ ਮਜ਼ਬੂਤ ਬਣਾਇਆ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ਅਨੁਸਾਰ, ਜੁਆਇੰਟ ਐਕਸ਼ਨ ਕਮੇਟੀ ਦਾ 15 ਮੈਂਬਰੀ ਵਫ਼ਦ ਸਿਹਤ ਮੰਤਰੀ ਜੀ ਕੋਲੋਂ ਸਮਾਂ ਲੈ ਕੇ, 4 ਸਤੰਬਰ ਨੂੰ ਕੇਡਰ ਦਾ ਨਾਂ ਬਦਲਣ ਦੀ ਮੰਗ ਨੂੰ ਲੈ ਕੇ ਮਿਲੇਗਾ। ਮਲਟੀਪਰਪਜ਼ ਕੇਡਰ ਅਤੇ ਕੇਡਰ ਨਾਲ ਸਬੰਧਤ ਬਾਕੀ ਰਹਿੰਦੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਜਲਦ ਤੋਂ ਜਲਦ ਇਸ ਜੁਆਇੰਟ ਐਕਸ਼ਨ ਕਮੇਟੀ ਵਿੱਚ ਸ਼ਾਮਲ ਹੋਣ ਤਾਂ ਜੋ ਇਸ ਨੂੰ ਹੋਰ ਵਿਸਤਰ ਕੀਤਾ ਜਾਵੇ






