ਮਾਰਕਿਟ ਕਮੇਟੀ ਮਾਲੇਰਕੋਟਲਾ ਦੇ ਨਵ-ਨਿਯੁਕਤ ਚੇਅਰਮੈਨ ਜਾਫ਼ਰ ਅਲੀ ਨੇ ਸੰਭਾਲਿਆ ਅਹੁਦਾ

Spread the love

ਮਾਲੇਰਕੋਟਲਾ 01 ਅਪ੍ਰੈਲ (ਬੋਪਾਰਾਏ): ਮਾਰਕਿਟ ਕਮੇਟੀ ਮਾਲੇਰਕੋਟਲਾ ਦੇ ਨਵ-ਨਿਯੁਕਤ ਚੇਅਰਮੈਨ ਜਾਫ਼ਰ ਅਲੀ ਨੇ ਅਹੁਦਾ ਸੰਭਾਲਿਆ, ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਵੀ ਹਾਜ਼ਰ ਰਹੇ। ਤਾਜਪੋਸ਼ੀ ਸਮਾਗਮ ਵਿੱਚ ਪਾਰਟੀ ਦੇ ਵਲੰਟੀਅਰ, ਪੰਚ-ਸਰਪੰਚ, ਵਰਕਰ, ਆਗੂ ਅਤੇ ਵੱਖ-ਵੱਖ ਸਖਸ਼ੀਅਤਾਂ ਨੇ ਭਾਗ ਲਿਆ।  ਇਸ ਮੌਕੇ ਡਾਕਟਰ ਜਮੀਲ-ਉਰ-ਰਹਿਮਾਨ ਦੇ ਸ਼ਰੀਕ-ਏ-ਹਯਾਤ(ਸੁਪਤਨੀ) ਫਰਿਆਲ ਰਹਿਮਾਨ ਚੇਅਰਮੈਨ ਪੰਜਾਬ ਜੈਨਕੋ ਲਿਮਟਿਡ ਨਵਜੋਤ ਸਿੰਘ ਜਰਗ, ਪੰਜਾਬ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਮਾਰਕੀਟ ਕਮੇਟੀ ਸੰਦੌੜ ਕਰਮਜੀਤ ਸਿੰਘ ਕੁਠਾਲਾ, ਏ.ਕੇ.ਵਾਈ.ਮੂਨਿਸ ਰਹਿਮਾਨ,ਮੁਹੰਮਦ ਇਮਰਾਨ,,ਕੇਵਲ ਸਿੰਘ ਜਾਗੋਵਾਲ, ਬਲਾਕ ਪ੍ਰਧਾਨ ਹਲੀਮ, ਸਾਬਰ ਰਤਨ,ਅਸਲਮ ਭੱਟੀ,ਚਰਨਜੀਤ ਸਿੰਘ ਚੀਮਾ, ਜਗਤਾਰ ਸਿੰਘ ਜੱਸਲ,ਸੋਸਲ ਮੀਡੀਆ ਇੰਨਚਾਰਜ ਯਾਸਰ ਅਰਫਾਤ,ਪ੍ਰਧਾਨ ਟਰੱਕ ਯੂਨੀਅਨ ਸੰਤੋਖ ਸਿੰਘ,ਪ੍ਰਧਾਨ ਟਰੱਕ ਯੂਨੀਅਨ ਮਾਲੇਰਕੋਟਲਾ ਨਰਿੰਦਰ ਸੋਹੀ ਨੇ ਪਾਰਟੀ ਦਾ ਜੁਝਾਰੂ ਆਗੂ ਦਸਦਿਆਂ ਵਧਾਈ ਦਿੱਤੀ ਤੇ ਕਿਹਾ ਕਿ  ਉਮੀਦ ਹੈ ਕਿ ਮਾਰਕਿਟ ਕਮੇਟੀ ਅਦਾਰਾ ਹੁਣ ਹੋਰ ਵੀ ਤਰੱਕੀਆਂ ਕਰੇਗਾ  ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਨਵ ਨਿਯੁਕਤ ਚੇਅਰਮੈਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਮਾਨਦਾਰ, ਮਿਹਨਤੀ ਅਤੇ ਵਫਾਦਾਰ ਵਲੰਟੀਅਰਾਂ ਨੂੰ ਮਾਣ-ਸਤਿਕਾਰ ਦੇਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਰੋਜ਼ਗਾਰ, ਸਿੱਖਿਆ, ਸਿਹਤ, ਬਿਜਲੀ ਆਦਿ ਨੂੰ ਆਪਣੀ ਮੁੱਖ ਤਰਜੀਹ ਬਣਾ ਕੇ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਦਿਆਂ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਦਾ ਤਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਾਫਰ ਅਲੀ ਇਸੇ ਲੀਹ ‘ਤੇ ਚਲਦੇ ਹੋਏ ਮਾਰਕੀਟ ਕਮੇਟੀ ਅਦਾਰੇ ਰਾਹੀਂ ਸੂਬੇ ਦੇ ਲੋਕਾਂ ਦੀ ਸੇਵਾ ਕਰਨਗੇ। ਨਵਨਿਯੁਕਤ ਚੇਅਰਮੈਨ ਜਾਫਰ ਅਲੀ ਨੇ ਮੁੱਖ ਮੰਤਰੀ ਭਗਵੰਤ ਮਾਨ,ਵਿਧਾਇਕ ਮਾਲੇਰਕੋਟਲਾ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉਪਰ ਪ੍ਰਗਟਾਏ ਭਰੋਸੇ ‘ਤੇ ਉਹ ਹਰ ਹਾਲ ਖਰ੍ਹੇ ਉਤਰਨਗੇ । ਕਿਸਾਨਾਂ,ਆੜ੍ਹਤੀਆਂ, ਮਾਰਕੀਟ ਕਮੇਟੀ ਮਾਲੇਰਕੋਟਲਾ ਵਿਖੇ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੇ ਸੰਭਵ ਉਪਰਾਲੇ ਕੀਤੇ ਜਾਣਗੇ।   ਜਾਫ਼ਰ ਅਲੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਆਪ ਸਰਕਾਰ ‘ਚ ਰੁਤਬੇ ਨਹੀਂ ਦੇਖੇ ਜਾਂਦੇ ਬਲਕਿ ਲੋਕਾਂ ਦੀ ਸੇਵਾ ਦੇਖੀ ਜਾਂਦੀ ਹੈ ਤੇ ਪਾਰਟੀ ਵੱਲੋਂ ਦਿੱਤੀ ਵੱਡੀ ਜਿੰਮੇਵਾਰੀ ਦੇ ਹਾਣ ਦਾ ਹੋਕੇ ਨਿਭਾਉਣ ਲਈ ਉਹ ਪੂਰੀ ਕੋਸ਼ਿਸ਼ ਕਰਨਗੇ। ਸੌਂਪੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕਰਦਿਆਂ ਚੇਅਰਮੈਨ  ਨੇ ਕਿਹਾ ਕਿ ਉਹ ਮਾਰਕੀਟ ਕਮੇਟੀ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਣਗੇ ਇਸ ਮੌਕੇ ਡਿਪਟੀ ਮੰਡੀ ਅਫ਼ਸਰ ਦੀਨ ਪਾਲ ਸਿੰਘ,ਸੁਪਰਡੈਂਟ ਮਾਰਕੀਟ ਕਮੇਟੀ ਹਰਪ੍ਰੀਤ ਸਿੰਘ,ਪ੍ਰਧਾਨ ਈਦਗਾਹ ਕਮੇਟੀ ਮੁਹੰਮਦ ਨਜ਼ੀਰ,ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸਿੰਘ ਭੂਦਨ,ਪ੍ਰਧਾਨ ਸਬਜ਼ੀ ਮੰਡੀ ਯੂਨੀਅਨ ਚੋਧਰੀ ਮੁਹੰਮਦ ਬਸ਼ੀਰ,ਹਾਜੀ ਰਮਜ਼ਾਨ ,ਇਕਬਾਲ,ਹਾਜੀ ਅਬਦੁੱਲ ਰਸ਼ੀਦ,ਹਾਜੀ ਅਖਤਰ, ਸੁਲੇਮਾਨ ਜੋੜਾ,ਪੰਡਤ ਸਰੂਪ ਚੰਦ,ਕੇਵਲ ਜਿੰਦਲ,ਯਾਸਨ ਨੇਸਤੀ,ਇਕਬਾਲ ਫੋਗੀ,ਲੱਛਮ ਸਰੌਦ,ਸਾਜ਼ਨ ਅਨਸਾਰੀ,ਇਮਤਿਆਜ ਬਾਬੂ,ਇਮਰਾਨ ਕਿਲਾ,ਸਰਪੰਚ ਹੱਥਨ ਕਮਲਜੀਤ ਸਿੰਘ,ਦਿਲਬਰ ਅਲੀ ਚੁੰਘਾ,ਚੀਰਾਗ ਖਾਨ,ਸਰਪੰਚ ਭੈਣੀ ਯਾਮੀਨ,ਜਸਪਾਲ ਫੌਜੀ ਖ਼ਾਨਪੁਰ, ਸ਼ਮਸਾਦ ਜੁਬੈਰੀ,ਸੁਖਦਰਸ਼ਨ ਸਿੰਘ ਮਿੱਠੇਵਾਲ,ਨੱਛਤਰ ਸਿੰਘ,ਪ੍ਰਿਤਪਾਲ ਸਿੰਘ,ਆਤਿਸ ਸਿੰਘ,ਅਮਨਦੀਪ ਸਿੰਘ ਮਾਣਕਮਾਜਰਾ, ਮਨਦੀਪ ਸਿੰਘ (ਆੜਤੀਏ)ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ । 

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *