ਮੀਰੀ ਪੀਰੀ ਦੀ ਕਾਨਫਰੰਸ ਦਿੱਲੀ ਤੋਂ ਚੱਲਣ ਵਾਲਿਆਂ ਸਰਕਾਰਾਂ ਲਈ ਹੋਵੇਗੀ ਇੱਕ ਵੰਗਾਰ : ਭੁੱਲਰ

Spread the love

ਮਮਦੋਟ 6,ਅਪ੍ਰੈਲ  (ਹਰਪ੍ਰੀਤ ਸਿੰਘ ਹੈਪੀ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ ਗੁਰਚਰਨ ਸਿੰਘ ਭੁੱਲਰ ਵਲੋਂ ਮਮਦੋਟ ਵਿਖੇ ਖਾਲਸਾ ਸਾਜਨਾ ਦਿਵਸ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਮੀਰੀ ਪੀਰੀ ਕਾਨਫਰੰਸ ਸਬੰਧੀ ਸ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਸੂਰਤ ਸਿੰਘ ਸੀਨੀਅਰ ਮੀਤ ਪ੍ਰਧਾਨ ਫਿਰੋਜ਼ਪੁਰ,ਮੇਹਰ ਸਿੰਘ ਜੰਗ ਸਰਕਲ ਪ੍ਰਧਾਨ ਮਮਦੋਟ, ਮਨਜੀਤ ਸਿੰਘ ਕੜਮਾ ਸੀਨੀ ਆਗੂਆਂ ਨੇ ਜਥਾ ਲਿਜਾਣ ਸਬੰਧੀ ਆਪਸੀ ਵਿਚਾਰਾਂ ਕੀਤੀਆਂ ਗਈਆਂ। ਸ ਭੁੱਲਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਆਪ ਸਭ ਨੇ ਦਿੱਲੀ ਤੋਂ ਚੱਲਣ ਵਾਲੀਆਂ ਤਮਾਮ ਪਾਰਟੀਆਂ ਨੇ ਹੁਣ ਤੱਕ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ। ਹੁਣ ਜੋ ਵਿਸਾਖੀ ਮੌਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿਖੇ ਹੋਣ ਵਾਲੀ ਮੀਰੀ ਪੀਰੀ ਦੀ ਕਾਨਫਰੰਸ ਪੰਜਾਬ ਅੰਦਰ ਦਿੱਲੀ ਦੇ ਹੁਕਮਾਂ ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੂੰ ਇੱਕ ਵੰਗਾਰ ਸਾਬਤ ਹੋਵੇਗੀ ਪੰਜਾਬ ਅਤੇ ਪੰਥ ਦੇ ਸਿਧਾਂਤਾਂ ਉਤੇ ਪਹਿਰਾ ਦੇਣ ਵਾਲ਼ੀ ਇਕੋਂ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖੇਤਰੀ ਪਾਰਟੀ ਨੇ ਹਮੇਸ਼ਾ ਹੀ ਜਬਰ ਅਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਅਤੇ ਹੁਣ ਵੀ ਲੜ ਰਹੀ ਹੈ। ਹੁਣ ਹਰ ਵਰਗ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇਣਾ ਚਾਹੀਦਾ ਹੈ।  ਇਸ ਵਾਰ ਮਮਦੋਟ ਤੋਂ ਮੀਰੀ ਪੀਰੀ ਕਾਨਫਰੰਸ ਲਈ ਵੱਡਾ ਜਥਾ ਰਵਾਨਾ ਹੋਵੇਗਾ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *