ਆਰ ਸੀ ਐਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਮੀਟਿੰਗ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਮੰਗ ਪੱਤਰ ਦੇਣਾ ਸਿਰਫ਼ ਇੱਕ ਰਸਮ ਨਹੀਂ ਹੋਣੀ ਚਾਹੀਦੀ, ਸਗੋਂ ਇਹਨਾਂ ‘ਤੇ ਤੁਰੰਤ ਕਾਰਵਾਈ ਪ੍ਰਸ਼ਾਸਨ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਕਿ ਮਾਨਤਾ ਪ੍ਰਾਪਤ ਯੂਨੀਅਨ ਦੁਆਰਾ ਫੈਕਟਰੀ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਜ਼ਰੂਰੀ ਸਮੱਸਿਆਵਾਂ ਨੂੰ ਲੈ ਕੇ ਹੀ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ ਜਾਂਦੇ ਹਨ, ਜਿਨ੍ਹਾਂ ‘ਤੇ ਤੁਰੰਤ ਕਾਰਵਾਈ ਦੀ ਲੋੜ ਹੁੰਦੀ ਹੈ। ਉਹਨਾਂ ਨੇ ਰੇਲਵੇ ਬੋਰਡ ਦੇ ਅਧਿਕਾਰੀ ਦੁਆਰਾ ਹਾਲਟ ਸਟੇਸ਼ਨ ‘ਤੇ ਟ੍ਰੇਨਾਂ ਦੇ ਠਹਿਰਾਅ ਵਿੱਚ ਸਹਿਯੋਗ ਲਈ ਖਾਸ ਧੰਨਵਾਦ ਵੀ ਜਤਾਇਆ। ਅਮਰੀਕ ਸਿੰਘ ਨੇ ਖਾਲੀ ਪਦਾਂ ‘ਤੇ ਤੁਰੰਤ ਭਰਤੀ ਪ੍ਰਕਿਰਿਆ ਸ਼ੁਰੂ ਕਰਨ, 2017-2019 ਦੌਰਾਨ ਕੱਟੇ ਗਏ ਨਾਈਟ ਡਿਊਟੀ ਭੱਤੇ ਦੀ ਵਾਪਸੀ, ਐੱਚ ਐੱਮ ਆਈ ਐੱਸ ਸਿਸਟਮ ਦੀ ਲਗਾਤਾਰ ਖਰਾਬੀ ਨੂੰ ਦੂਰ ਕਰਨ ਲਈ ਰੇਲਟੇਲ ਨਾਲ ਸਿੱਧਾ ਤਾਲਮੇਲ, ਮਲਟੀ ਸਪੈਸ਼ਲਿਟੀ ਹਸਪਤਾਲ ਨਾਲ ਅਨੁਬੰਧ ਕਰਕੇ ਵਿਸ਼ੇਸ਼ਜ ਡਾਕਟਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ, ਸੁਰੱਖਿਆ ਸੰਬੰਧੀ ਸਮਾਨ ਦੀ ਖਰੀਦ ਪ੍ਰਕਿਰਿਆ ਵਿੱਚ ਸੁਧਾਰ ਵਰਗੇ ਮੁੱਦਿਆਂ ‘ਤੇ ਖਾਸ ਜ਼ੋਰ ਦਿੱਤਾ। ਇਸ ਮੌਕੇ ਰੇਲਵੇ ਬੋਰਡ ਦੇ ਵਧੀਕ ਮੈਂਬਰ ਸੰਜੇ ਕੁਮਾਰ ਪੰਕਜ ਨੇ 2102 ਕੋਚਾਂ ਦੇ ਰਿਕਾਰਡ ਉਤਪਾਦਨ ਲਈ ਆਰ.ਸੀ.ਐਫ ਨੂੰ 1 ਲੱਖ ਰੁਪਏ ਦਾ ਇਨਾਮ ਦੇ ਕੇ ਫੈਕਟਰੀ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਪ੍ਰਬੰਧਕੀ ਪੱਖ ਤੋਂ ਸੰਜੇ ਕੁਮਾਰ ਪੰਕਜ (ਵਧੀਕ ਮੈਂਬਰ, ਉਤਪਾਦਨ ਇਕਾਈ), ਐਸ.ਐਸ. ਮਿਸ਼ਰਾ (ਜਨਰਲ ਮੈਨੇਜਰ), ਰਵੀ ਕੁਮਾਰ (ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ), ਪਾਰਸ ਮਹਿੰਦੀਰੱਤਾ (ਸਹਾਇਕ ਡਾਇਰੈਕਟਰ), ਭੁਵਨੇਸ਼ਵਰ ਅੱਤਰੀ (ਮੁੱਖ ਪ੍ਰਸੋਨਲ ਅਫ਼ਸਰ), ਸੁਮਿਤ ਕਪੂਰ (ਸਕੱਤਰ) ਜਨਰਲ ਮੈਨੇਜਰ ਹਾਜ਼ਰ ਸਨ। ਯੂਨੀਅਨ ਦੇ ਨੁਮਾਇੰਦਿਆਂ ਵਿੱਚ ਅਮਰੀਕ ਸਿੰਘ (ਪ੍ਰਧਾਨ), ਦਰਸ਼ਨ ਲਾਲ (ਚੇਅਰਮੈਨ), ਮਨਜੀਤ ਸਿੰਘ ਬਾਜਵਾ (ਕਾਰਜਕਾਰੀ ਪ੍ਰਧਾਨ), ਹਰਵਿੰਦਰ ਪਾਲ (ਖਜ਼ਾਨਚੀ), ਜਸਪਾਲ ਸਿੰਘ ਸੇਖੋਂ (ਸੰਯੁਕਤ ਸਕੱਤਰ), ਨਰਿੰਦਰ ਕੁਮਾਰ ਅਤੇ ਪ੍ਰਦੀਪ ਕੁਮਾਰ (ਸਹਾਇਕ ਸਕੱਤਰ), ਭਰਤ ਰਾਜ (ਸੰਗਠਨ ਸਕੱਤਰ) ਨੇ ਸਰਗਰਮ ਸ਼ਮੂਲੀਅਤ ਕੀਤੀ। ਮੀਟਿੰਗ ਦੇ ਅੰਤ ਵਿੱਚ ਸਾਰੀਆਂ ਧਿਰਾਂ ਨੇ ਮਿਲ ਕੇ ਇਨ੍ਹਾਂ ਮਸਲਿਆਂ ਦੇ ਜਲਦੀ ਹੱਲ ਲਈ ਪੂਰਾ ਸਹਿਯੋਗ ਦੇਣ ਦਾ ਅਹਿਦ ਲਿਆ।Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…
Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

