ਸਫ਼ਾਈ ਕਰਮਚਾਰੀਆਂ ਅਤੇ ਵਿਦਿਆਰਥੀਆਂ ‘ਤੇ ਲਾਠੀਚਾਰਜ ਦੀ ਬਸਪਾ ਆਗੂ ਰਣਜੀਤ ਸਿੰਘ ਨੋਨਾ ਬਰਮਾਲੀਪੁਰ ਵੱਲੋਂ ਨਿੰਦਾ

Spread the love
ਦੋਰਾਹਾ, 25 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ)=ਬਹੁਜਨ ਸਮਾਜ ਪਾਰਟੀ ਦੇ ਪਾਇਲ ਵਿਧਾਨ ਸਭਾ ਹਲਕਾ ਆਗੂ ਅਤੇ ਚੇਅਰਮੈਨ ਰਣਜੀਤ ਸਿੰਘ ਨੋਨਾ ਬਰਮਾਲੀਪੁਰ ਨੇ ਸਫ਼ਾਈ ਕਰਮਚਾਰੀਆਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ‘ਤੇ ਹੋਏ ਕਥਿਤ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਲੋਕਤਾਂਤਰਿਕ ਅਧਿਕਾਰ ਹੈ। ਅਜਿਹੇ ਪ੍ਰਦਰਸ਼ਨਾਂ ਦੌਰਾਨ ਬਲ ਪ੍ਰਯੋਗ ਕਰਨ ਨਾਲ ਨੌਜਵਾਨਾਂ ਅਤੇ ਮਜ਼ਦੂਰ ਵਰਗ ਦਾ ਮਨੋਬਲ ਟੁੱਟਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਵਿਦਿਆਰਥੀ ਭਾਰਤ ਦਾ ਭਵਿੱਖ ਹੈ ਅਤੇ ਜੇਕਰ ਪ੍ਰੀਖਿਆਵਾਂ ਵਿੱਚ ਬੇ-ਨਿਯਮੀਆਂ ਜਾਂ ਪੇਪਰ ਲੀਕ ਵਰਗੇ ਮਾਮਲੇ ਸਾਹਮਣੇ ਆਉਣ ਤਾਂ ਇਮਾਨਦਾਰੀ ਨਾਲ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਂਦਾ ਹੈ।ਰਣਜੀਤ ਸਿੰਘ ਨੋਨਾ ਨੇ ਕਿਹਾ ਕਿ ਨੌਜਵਾਨ ਪੜ੍ਹ-ਲਿਖ ਕੇ ਡਾਕਟਰ, ਇੰਜੀਨੀਅਰ, ਵਕੀਲ, ਜੱਜ ਅਤੇ ਹੋਰ ਉੱਚ ਅਹੁਦਿਆਂ ‘ਤੇ ਪਹੁੰਚਣ ਦੇ ਸੁਪਨੇ ਦੇਖਦੇ ਹਨ। ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਨ ਦੀ ਬਜਾਏ ਬਲ ਪ੍ਰਯੋਗ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨੌਜਵਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਗੱਲਬਾਤ ਰਾਹੀਂ ਹੱਲ ਕੱਢਣ।ਉਨ੍ਹਾਂ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਸੰਵਿਧਾਨਕ ਅਧਿਕਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਅਧਿਕਾਰ ਹੈ ਅਤੇ ਲੋਕਤੰਤਰ ਵਿੱਚ ਹਰ ਵਰਗ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ।ਇਸ ਮੌਕੇ ਰਣਜੀਤ ਸਿੰਘ ਨੋਨਾ ਬਰਮਾਲੀਪੁਰ ਨੇ ਲੋਕਾਂ ਨੂੰ 2027 ਦੀਆਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਮਾਨਦਾਰ ਅਤੇ ਯੋਗ ਲੋਕਾਂ ਨੂੰ ਅੱਗੇ ਲਿਆਉਣ ਲਈ ਬਸਪਾ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
  • Related Posts

    ਤਲਵੰਡੀ ਪੁੱਲ ਚੌਂਕ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ, ਬਰਨਾਲਾ ਲਾਠੀਚਾਰਜ ਤੇ ਪਟਿਆਲਾ ਕਾਰਵਾਈ ਦੀ ਕੀਤੀ ਨਿੰਦਾ। *ਹੱਕਾਂ ਦੀ ਆਵਾਜ਼ ਦਬਾਉਣ ਦੇ ਦੋਸ਼; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਈ ਥਾਵਾਂ ‘ਤੇ ਫੂਕੇ ਸਰਕਾਰਾਂ ਦੇ ਪੁਤਲੇ।

    Spread the love

    Spread the loveਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ=ਸੁਲਤਾਨਪੁਰ ਲੋਧੀ/ਡਡਵਿੰਡੀ -ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਐਤਵਾਰ ਨੂੰ ਸੁਲਤਾਨਪੁਰ…

    ਪੀਐਚਡੀ ਦੀ ਵਿਦਿਆਰਥਣ ਨੇ ਲਾਏ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਹੈੱਡ ਪ੍ਰੋਫੈਸਰ ‘ਤੇ ਮਾਨਸਿਕ ਪਰੇਸ਼ਾਨ ਕਰਨ ਦੇ ਦੋਸ਼ 

    Spread the love

    Spread the love ਬਠਿੰਡਾ 26 ਜੁਲਾਈ(ਸੁਰਿੰਦਰਪਾਲ ਸਿੰਘ):ਪ੍ਰੈੱਸ ਕਲੱਬ ਬਠਿੰਡਾ ਵਿਖੇ ਪੱਤਰਕਾਰਵਾਰਤਾ ਮੌਕੇ ਪੀਐਚਡੀ ਬੋਟਨੀ ਦੀ ਵਿਦਿਆਰਥਣ ਸਾਕਸ਼ੀ ਯਾਦਵ ਨੇ ਆਪਣੇ ਡਿਪਾਰਟਮੈਂਟ ਦੇ ਹੈਡ ਅਤੇ ਸੁਪਰਵਾਈਜ਼ਰ ਡਾਕਟਰ ਵਿਨੇ ਕੁਮਾਰ ‘ਤੇ ਸੰਗੀਨ…

    Leave a Reply

    Your email address will not be published. Required fields are marked *