ਸਰਪੰਚ ਭਜਨ ਸਿੰਘ ਸੈਫਲਾਬਾਦ ਨੇ ਪੰਚਾਇਤੀ ਜਮੀਨ ’ਚ ਲਗਾਈਆਂ 2 ਸੋਲਰ ਮੋਟਰਾਂ

Spread the love
ਫੱਤੂਢੀਂਗਾ :  ਜੂਨ ਅਮਨਦੀਪ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੈਫਲਾਬਾਦ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ ਵਿੱਚ ਪਿੰਡ ਸੈਫਲਾਬਾਦ ਦੇ ਸਰਪੰਚ ਭਜਨ ਸਿੰਘ ਵੱਲੋਂ ਪੰਚਾਇਤੀ ਜਮੀਨ ਵਿੱਚ 2 ਸੋਲਰ ਸਿਸਟਮ ’ਤੇ ਚੱਲਣ ਵਾਲੀਆਂ ਪਾਣੀ ਵਾਲੀਆਂ ਮੋਟਰਾਂ ਲਗਾਈਆਂ ਗਈਆਂ। ਇਸ ਮੌਕੇ ਸਰਪੰਚ ਭਜਨ ਸਿੰਘ ਨੇ ਕਿਹਾ ਕਿ ਬਾਬਾ ਲੀਡਰ ਸਿੰਘ ਜੀ ਦੀ ਪ੍ਰੇਰਣਾ ਸਦਕਾ ਜਿੱਥੇ ਪੰਚਾਇਤੀ ਜਮੀਨ ਵਿੱਚ ਪਾਣੀ ਵਾਲੀਆਂ ਮੋਟਰਾਂ ਲਗਾਈਆਂ ਗਈਆਂ ਹਨ ਉਥੇ ਹੀ ਵੱਡੇ ਪੱਧਰ ’ਤੇ ਛਾਂਦਾਰ, ਫਲਦਾਰ ਅਤੇ ਹੋਰ ਵੱਖ ਵੱਖ ਕਿਸਮ ਦੇ ਪੌਦੇ ਵੀ ਲਗਾਏ ਜਾਣਗੇ ਤਾਂ ਜੋ ਸਾਡੇ ਗੁਰੂਆਂ ਵੱਲੋਂ ਵਾਤਾਵਰਣ ਪ੍ਰਤੀ ਦਿੱਤੇ ਸੁਨੇਹੇ ’ਤੇ ਅਮਲ ਕੀਤਾ ਜਾ ਸਕੇ। ਸਰਪੰਚ ਭਜਨ ਸਿੰਘ ਨੇ ਕਿਹਾ ਕਿ ਕਹਿਣ ਨੂੰ ਤਾਂ ਪੂਰੇ ਵਿਸ਼ਵ ਵਿੱਚ ਹਰ ਸਾਲ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ, ਅਖ਼ਬਾਰਾਂ ਵਿੱਚ ਲੇਖ ਛਪਦੇ ਹਨ, ਸਕੂਲਾਂ ਵਿੱਚ ਭਾਸ਼ਣ ਦਿੱਤੇ ਜਾਂਦੇ ਹਨ, ਸੋਸ਼ਲ ਮੀਡੀਆ ’ਤੇ ਫੋਟੋਆਂ ਅਤੇ ਪੋਸਟਾਂ ਪਾਈਆਂ ਜਾਂਦੀਆਂ ਹਨ, ਰੁੱਖ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ, ਸਫਾਈ ਦਾ ਪ੍ਰਣ ਲਿਆ ਜਾਂਦਾ ਹੈ ਪਰ ਕੀ ਅਸੀਂ ਸੱਚਮੁੱਚ ਵਾਤਾਵਰਣ ਦੀ ਰੱਖਿਆ ਕਰ ਰਹੇ ਹਾਂ ਜਾਂ ਇਹ ਦਿਨ ਹੁਣ ਕੈਲੰਡਰ ਵਿੱਚ ਸਿਰਫ਼ ਇੱਕ ਤਾਰੀਖ ਬਣ ਗਿਆ ਹੈ? ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਆਲੇ-ਦੁਆਲੇ ਦੇਖਦੇ ਹਾਂ ਤਾਂ ਸਾਫ਼ ਦਿਖਾਈ ਦਿੰਦਾ ਹੈ ਕਿ ਵਾਤਾਵਰਣ ਸੰਕਟ ਵਿੱਚ ਹੈ। ਰੁੱਖ ਕੱਟੇ ਜਾ ਰਹੇ ਹਨ, ਜੰਗਲ ਤਬਾਹ ਹੋ ਰਹੇ ਹਨ, ਜਾਨਵਰਾਂ ਨੂੰ ਉਨ੍ਹਾਂ ਦੇ ਰਹਿਣ-ਸਹਿਣ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਅਤੇ ਹਵਾ ਅਤੇ ਪਾਣੀ ਜ਼ਹਿਰੀਲਾ ਹੋ ਰਿਹਾ ਹੈ, ਕੀ ਇਹ ਵਿਕਾਸ ਹੈ। ਵਾਤਾਵਰਣ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਬਾ ਲੀਡਰ ਸਿੰਘ ਜੀ ਵੱਲੋਂ ਵੀ ਇਲਾਕੇ ਦੀਆਂ ਸੰਗਤਾਂ, ਵਾਤਾਵਰਣ ਪ੍ਰੇਮੀਆਂ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਤੋਂ ਪ੍ਰਬੰਧਕ ਡਾ: ਰਜਨੀਸ਼ ਕੁਮਾਰ ਅਤੇ ਰੋਮਨਪ੍ਰੀਤ ਸਿੰਘ ਸਮੇਤ ਸਾਰੀ ਟੀਮ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਰੁੱਖਾਂ ਦੀ ਘਟਦੀ ਗਿਣਤੀ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਵਾਤਾਵਰਣ ਦੀ ਸਾਂਭ ਸੰਭਾਲ, ਪੰਛੀਆਂ ਦੇ ਰਹਿਣ ਬਸੇਰੇ ਅਤੇ ਸਰਬੱਤ ਦੇ ਭਲੇ ਲਈ ਕੁਦਰਤ ਦੇ ਬਖਸ਼ੇ ਸਿਧਾਂਤ ਅਨੁਸਾਰ ਗੁਰਦੁਆਰਾ ਗੁਰਸਰ ਸਾਹਿਬ ਪਿੰਡ ਸੈਫਲਾਬਾਦ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਜੀ ਵੱਲੋਂ ਇਕ ਉਪਰਾਲਾ ‘ਰੁੱਖ ਲਗਾਓ ਵਾਤਾਵਰਣ ਬਚਾਓ’ ਪਰਮਾਤਮਾ ਦੀ ਕਿਰਪਾ ਨਾਲ ਆਰੰਭਿਆ ਗਿਆ ਹੈ, ਜਿਸ ਤਹਿਤ ਮਿਨੀ ਜੰਗਲ ‘ਰਾਉਂਡ ਗਲਾਸ ਫਾਊਂਡੇਸ਼ਨ’ ਦੇ ਸਹਿਯੋਗ ਨਾਲ ਪਿੰਡ ਪਿੰਡ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ’ਚ ਜੁਲਾਈ ਅਗਸਤ ਮਹੀਨੇ ਵਿੱਚ ਇਲਾਕੇ ਵਿੱਚ ਵੱਡੇ ਪੱਧਰ ’ਤੇ ਰੁੱਖ ਲਗਾਏ ਜਾਣਗੇ। ਇਸ ਲਈ ਜਿਨ੍ਹਾਂ ਨੇ ਗੁਰੂ ਸਾਹਿਬ ਵੱਲੋਂ ਬਖਸ਼ੀਆਂ ਦਾਤਾਂ ਵਿੱਚੋਂ ਆਪਣੀ ਜਮੀਨ ਵਿੱਚ ਫਲਦਾਰ ਫੁੱਲਦਾਰ ਅਤੇ ਸਜਾਵਟੀ ਬੂਟਿਆਂ ਦੇ ਨਾਲ ਪੁਰਾਤਨ ਰੁੱਖ ਲਗਾਉਣੇ ਹੋਣ ਉਹ ਗੁਰੂ ਘਰ ਦੇ ਸੇਵਾਦਾਰਾਂ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਨੂੰ ਫਰੀ ਵਿੱਚ ਬੂਟੇ ਦਿੱਤੇ ਜਾ ਸਕਣ। ਇਸ ਮੌਕੇ ਮਨਜੀਤ ਸਿੰਘ ਫੰਜਰ, ਪਿੰਡ ਖੈੜਾ ਬੇਟ ਤੋਂ ਸਰਪੰਚ ਬਲਵਿੰਦਰ ਸਿੰਘ, ਹਰਮੇਸ਼ ਸਿੰਘ ਮੈਂਬਰ, ਮਨਜੀਤ ਸਿੰਘ ਮੈਂਬਰ, ਸੁੱਖਦੇਵ ਸਿੰਘ ਮੈਂਬਰ, ਭਜਨ ਸਿੰਘ ਮੈਂਬਰ, ਸ਼ਿੰਗਾਰਾਂ ਸਿੰਘ ਮੈਂਬਰ, ਜੋਗਿੰਦਰ ਕੋਰ ਮੈਂਬਰ, ਸੁੱਖਵੰਤ ਕੌਰ ਮੈਂਬਰ, ਬਲਵੀਰ ਕੌਰ ਮੈਂਬਰ, ਸ਼ਰਨਦੀਪ ਕੌਰ ਆਦਿ ਵੀ ਹਾਜਰ ਸਨ।
  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *