ਸ਼੍ਰੀ ਅਨੰਦਪੁਰ ਸਾਹਿਬ ਦੀ ਪਾਕ – ਪਵਿੱਤਰ ਧਰਤਿ ਤੇ ਖੋਲ੍ਹੀ ਯੂਨੀਵਰਸਿਟੀ ਹਰ ਵਰਗ ਨੂੰ ਦੇਵੇਗੀ ਬਿਲਕੁਲ ਮੁਫਤ ਵਿੱਦਿਆ —ਡਾ ਐਸ ਪੀ ਸਿੰਘ ਓਬਰਾਏ 

Spread the love
ਸ਼੍ਰੀ ਮੁਕਤਸਰ ਸਾਹਿਬ 28 ਜੁਲਾਈ () ਦੁੱਬਈ ਦੇ ਉੱਘੇ ਕਾਰੋਬਾਰੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਓਬਰਾਏ ਜੋ ਬਿਨਾਂ ਕਿਸੇ ਕੋਲੋਂ ਇੱਕ ਵੀ ਰੁਪਿਆ ਇਕੱਠਾ ਕੀਤਿਆਂ ਅਪਣੀ ਨੇਕ ਕਮਾਈ ਵਿਚੋਂ ਹਰ ਸਾਲ ਕਰੋੜਾਂ ਰੁਪਿਆ ਦਾਨ ਵਜੋਂ ਖਰਚ ਕਰ ਰਹੇ ਹਨ ਉਨ੍ਹਾਂ ਵੱਲੋਂ ਲੋੜਵੰਦਾਂ ਅਤੇ ਗ਼ਰੀਬਾਂ ਦੇ ਉਥਾਨ ਲਈ ਇੱਕ ਵਿਸ਼ੇਸ਼ ਯੂਨੀਵਰਸਿਟੀ ਸਥਾਪਤ ਕਰਨ ਦਾ ਸੁਪਨਾ ਲਿਆ ਸੀ।
ਇਸ ਪ੍ਰੋਜੈਕਟ ਲਈ ਤਕਨੀਕੀ ਸ਼ਰਤਾਂ ਪੂਰੀਆਂ ਕਰਨ ਲਈ ਅੱਗੇ ਵਧਦੇ ਹੋਏ ਜ਼ਮੀਨ ਦੀ ਖਰੀਦ ਕਰਨ ਉਪਰੰਤ, ਯੂਨੀਵਰਸਿਟੀ ਦੇ ਐਕਟ ਦੀ ਬਣਤਰ ਬੁਣ ਲਈ ਗਈ ਅਤੇ ਆਰੰਭਲੇ ਕੋਰਸਾਂ ਬਾਰੇ ਫੈਸਲਾ ਕਰਨ ਉਪਰੰਤ ਦੱਸਿਆ ਗਿਆ ਕਿ ਕੋਰਸ ਛੋਟੇ ਅਤੇ ਆਨ ਲਾਈਨ ਵੀ ਹੋਣਗੇ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਡਾ ਓਬਰਾਏ ਨੇ ਦੱਸਿਆ ਕਿ ਮੇਰੀ ਇੱਕੋ ਪ੍ਰਬਲ ਇੱਛਾ ਹੈ ਕਿ ਮੈਂ ਅਪਣੀ ਕੋਮ ਨੂੰ ਇਸ ਉਲਾਹਮੇ ਤੋਂ ਮੁਕਤ ਕਰ ਸਕਾ। ਅੱਜ ਤੱਕ ਇੱਕ ਵੀ ਅਜਿਹਾ ਵਿੱਦਿਅਕ ਅਦਾਰਾ ਨਹੀਂ ਜਿੱਥੇ ਅਧੁਨਿਕ ਸਿਖਿਆ ਵੀ ਹੋਵੇ, ਕਿੱਤਾ ਮੁਖੀ ਵੀ ਹੋਵੇ ਅਤੇ ਫੀਸ ਮੁਕਤ ਵੀ। ਡਾਕਟਰ ਓਬਰਾਏ ਨੇ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਤੋ ਨਾ ਐਡਮਿਸਨ ਫੀਸ,ਨਾ ਟਿਉਸ਼ਨ ਫੀਸ,ਨਾ ਹੋਸਟਲ ਖ਼ਰਚਾ ਲਿਆ ਜਾਵੇਗਾ।ਇਹ ਯੂਨੀਵਰਸਿਟੀ ਅਕਾਦਮਿਕ ਉੱਤਮਤਾ, ਨਵੀਨਤਾ ਅਤੇ ਸਮਾਵੇਸ਼ੀ ਵਿਕਾਸ ਦਾ ਕੇਂਦਰ ਬਣੇਗੀ।
ਪ੍ਰੋ ਡਾਕਟਰ ਐਸ ਪੀ ਸਿੰਘ ਓਬਰਾਏ,ਜੋ ਸਨੀ ਓਬਰਾਏ ਵਿਵੇਕ ਸਦਨ ਸ਼੍ਰੀ ਅਨੰਦਪੁਰ ਸਾਹਿਬ (ਫਿਊਚਰਿਸਟਿਕ ਯੂਨੀਵਰਸਿਟੀ) ਦੇ ਚਾਂਸਲਰ ਹਨ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਸੁਪ੍ਰਸਿੱਧ ਸਿੱਖ ਚਿੰਤਕ ਕੋਮਾਤਰੀ ਅਕਾਦਮੀਸੀਅਨ ਡਾਕਟਰ ਸਰਬਜਿੰਦਰ ਸਿੰਘ ਨੂੰ ਰੁਤਬੇ ਆਸੀਨ ਕਰ ਦਿੱਤਾ ਗਿਆ ਹੈ। ਵਾਈਸ ਚਾਂਸਲਰ ਸਹਿਬ ਨੇ ਡਾ ਭੁਪਿੰਦਰ ਕੌਰ ਨੂੰ ਪ੍ਰੋਫੈਸਰ ਡੀਨ,ਡਾ ਰਾਜਿੰਦਰ ਸਿੰਘ ਅਟਵਾਲ ਨੂੰ ਚਕਿਤਸਾ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਆਫ ਐਮੀਨੈਸ, ਸਮ੍ਰਿਤੀ ਪੁਰੀ ਜੀ ਐਸ,ਟੀ ਤੇ ਇਨਕਮ ਟੈਕਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ, ਸੁਰਿੰਦਰ ਸਿੰਘ ਨੂੰ ਚੀਫ ਉਸਾਰੀ ਵਿਭਾਗ ਜਲਦੀ ਤੋਂ ਜਲਦੀ ਨਿਯੁਕਤ ਕਰਨ ਦਾ ਇਸ਼ਾਰਾ ਕਰ ਦਿੱਤਾ ਗਿਆ ਹੈ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ਼੍ਰੀ ਮੁਕਤਸਰ ਸਾਹਿਬ ਸਮੂਹ ਟੀਮ ਦੇ ਸੇਵਾਦਾਰਾਂ ਨੇ ਦੱਸਿਆ ਕਿ ਉਪਰੋਕਤ ਪ੍ਰੋਜੈਕਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸ਼ਾਨਦਾਰ ਵਿਰਾਸਤ ਵਿੱਚ ਇੱਕ ਹੋਰ ਚਮਕਦਾ ਹੀਰਾ ਸਾਬਤ ਹੋਵੇਗਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਦੀਆਂ ਸਾਰੀਆਂ ਜ਼ੁਮੇਵਾਰੀਆਂ ਬਹੁਤ ਹੀ ਰਸਮੀ ਤਰੀਕੇ ਨਾਲ ਪ੍ਰੋ ਡਾ ਸਰਬਜਿੰਦਰ ਸਿੰਘ ਨੂੰ ਸੋਪੀਆ ਗਈਆ, ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਸਿੱਖਿਆ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਤੇ ਲਿਜਾਣ ਦਾ ਪ੍ਰਣ ਲਿਆ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *