ਸ੍ਰੋਮਣੀ ਅਕਾਲੀ ਦਲ ਦੇ ਹਲਕਾ ਭੁੱਚੋ ਅਤੇ ਰਾਮਪੁਰਾਫੂਲ ਦੇ ਸਰਕਲ ਡੈਲੀਗੇਟਾ ਦੀ ਮੀਟਿੰਗ ਹੋਈ।

Spread the love

ਠਿੰਡਾ 4 ਅਪ੍ਰੈਲ ( ਰਾਮ ਸਿੰਘ ਕਲਿਆਣ) ਸ੍ਰੋਮਣੀ ਅਕਾਲੀ ਦਲ ਦੇ ਹਲਕਾ ਭੁੱਚੋ  ਮੰਡੀ ਅਤੇ ਹਲਕਾ ਰਾਮਪੁਰਾ ਫੂਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਡੇਲੀਗੇਟਾਂ ਦੀ ਮੀਟਿੰਗ ਬਠਿੰਡਾ ਜ਼ਿਲੇ ਦੇ ਆਬਜ਼ਰਵਰ  ਜਨਮੇਜਾ ਸਿੰਘ ਸੇਖੋ ਜੀ ਦੀ ਅਗਵਾਈ ਹੇਠ, ਜਿਲ੍ਹਾ ਪ੍ਰਧਾਨ  ਬਲਕਾਰ ਸਿੰਘ ਬਰਾੜ  , ਜਗਸੀਰ ਸਿੰਘ ਕਲਿਆਣ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਹਰਿੰਦਰ ਸਿੰਘ ਹਿੰਦਾ ਮੁੱਖ ਸੇਵਾਦਾਰ ਹਲਕਾ ਰਾਮਪੁਰਾ ਫੂਲ  ਅਤੇ ਮਾਨ ਸਿੰਘ ਗੁਰੂ  ਦੀ ਹਾਜ਼ਰੀ ਵਿੱਚ  ਸਮਰਾਟ ਪੈਲੇਸ ਨਥਾਣਾ ਵਿਖੇ  ਹੋਈ ।ਇਸ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹੇਠਲੇ ਪੱਧਰ ਤੇ ਮਜ਼ਬੂਤੀ ਲਈ ਖੁੱਲ ਕੇ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੌਕੇ ਡੈਲੀਗੇਟ ਨੇ ਸਾਰੇ ਅਹੁਦੇਦਾਰ ਚੁਣਨ ਦੇ ਅਧਿਕਾਰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਜੀ ਨੂੰ ਦਿੱਤੇ ਗਏ । ਮੀਟਿੰਗ ਦੌਰਾਨ ਹਾਜ਼ਰ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਹਲਕਾ ਭੁੱਚੋ ਮੰਡੀ ਦੇ ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਜੱਗਾ ਕਲਿਆਣ ਨੇ ਕਿਹਾ ਕਿ 1920 ਤੋਂ ਲੈ ਕੇ ਹੁਣ ਤੱਕ ਅਨੇਕਾਂ ਆਗੂਆਂ ਅਤੇ ਵਰਕਰਾਂ ਨੇ ਦਿਨ ਰਾਤ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕੀਤਾ ਅਤੇ ਨਵੇਂ ਇਤਿਹਾਸ ਨੂੰ ਸਿਰਜਿਆ ।ਉਨਾ ਕਿਹਾ ਕਿ ਕਰੀਬ 104 ਸਾਲਾਂ ਦੇ  ਲੰਬੇ ਸਫਰ ਦੌਰਾਨ ਸ਼੍ਰੋਮਣੀ ਅਕਾਲੀ ਦਾ ਸੱਤਾ ਰਾਜ  ਸਿਰਫ ਚੌਥਾ ਹਿੱਸਾ ਬਣਦਾ ਹੈ ਜਦਕਿ ਬਾਕੀ ਸਮੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਹੱਕਾ ਲਈ  ਲੰਮਾ ਸਮਾਂ ਸੰਘਰਸ਼ ਕੀਤਾ ਗਿਆ ।ਉਹਨਾਂ ਕਿਹਾ ਕਿ ਕਈ ਵਾਰ ਰਾਜਨੀਤਿਕ ਰੰਜਸਾਂ ਅਤੇ ਮੌਕਾਪ੍ਰਸਤੀ ਕਾਰਨ ਕਈ ਤਰ੍ਹਾਂ ਦੇ ਭੁਲੇਖੇ ਪਾਲ ਦਿੱਤੇ ਜਾਂਦੇ ਹਨ  ਜਿਨਾਂ ਦਾ ਸੱਚ  ਆਪ ਸਾਹਮਣੇ ਆ ਜਾਂਦਾ ਹੈ। ਉਨਾ ਕਿਹਾ ਕਿ ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਚਟਾਨ ਵਾਂਗ ਪਾਰਟੀ ਨਾਲ ਖੜੇ ਹਨ ਅਤੇ ਭਵਿੱਖ ਵਿੱਚ ਵੀ ਵਰਕਰ ਆਪਣੀ ਖੇਤਰੀ ਪਾਰਟੀ ਲਈ ਖੜੇ ਰਹਿਣਗੇ,ਕਿਉਕਿ ਦਿੱਲੀ ਤੋ ਚੱਲਦੀਆ ਪਾਰਟੀਆ  ਪੰਜਾਬ ਦਾ ਭਲਾ ਕਰਨਾ ਤਾਂ ਦੂਰ ਦੀ ਗੱਲ ਹੈ , ਸੋਚ ਵੀ ਨਹੀ ਸਕਦੀਆ ।ਇਸ ਮੌਕੇ ਜਨਮੇਜਾ ਸਿੰਘ ਸੇਖੋ ਨੇ ਵੀ ਸਮੂਹ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਵਿੱਚ ਭਾਰਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਮੇਜਰ ਸਿੰਘ, ਸਤਨਾਮ ਸਿੰਘ ਭਾਈਰੂਪਾ ਮੈਬਰ ਸ੍ਰੋਮਣੀ ਕਮੇਟੀ , ਗੁਰਭੇਜ ਸਿੰਘ  ਸਰਕਲ ਜਥੇਦਾਰ, ਸੁਖਪਾਲ ਸਿੰਘ ਸੁੱਖੀ ਜਥੇਦਾਰ ਲਹਿਰਾ ,ਸਵਰਨ ਸਿੰਘ ਆਕਲੀਆ ,ਅਮਰਜੀਤ ਸਿੰਘ  ਜੰਡਾਵਾਲਾ ਸਰਕਲ ਜਥੇਦਾਰ,ਇਕਬਾਲ ਸਿੰਘ ਬਰਕੰਦੀ , ਭਿੰਦਰ ਸਿੰਘ ਆਕਲੀਆ ,ਜਥੇਦਾਰ ਅਕਬਰ ਸਿੰਘ ਗਿੱਲਪੱਤੀ,ਰਕੇਸ ਕੇਸਾ ਪ੍ਰਧਾਨ,ਸਵੀਨੰਦਨ ਗਰਗ ,ਲਛਮਣ ਬਨੇਰੀਆ ,ਦਰਸ਼ਨ ਸਿੰਘ ਗੰਗਾ, ਇਕਬਾਲਜੀਤ ਸਿੰਘ ਪੂਹਲੀ,ਕੁਲਵਿੰਦਰ ਸਿੰਘ ਸੇਮਾ, ਨਰਦੇਵ ਸਿੰਘ ਪੂਹਲੀ,ਗੁਰਚਰਨ ਸਿੰਘ ਔਲਖ, ਹਰਭਜਨ ਸਿੰਘ, ਅਮ੍ਰਿਤਪਾਲ ਸਿੰਘ,ਗੁਰਦੀਪ ਸਿੰਘ ਬੱਜੋਆਣਾ , ਰਾਜਵੀਰ ਸਿੰਘ ਰਾਜਾ ਭੈਣੀ ਆਦਿ ਹਾਜ਼ਰ ਸਨ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *