ਸਰਾਏ ਅਮਾਨਤ ਖਾਂ, 14 ਦਸੰਬਰ (ਗੁਰਸ਼ਰਨ ਸਿੰਘ ਔਲਖ)-ਪੰਜਾਬ ‘ਚ ਹੋਈਆਂ ਜਿਮਨੀ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਹਤੈਸ਼ੀ ਪਾਰਟੀ ਹੈ ਅਤੇ ਲੋਕ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿਚ ਚੱਲ ਰਹੇ ਵਿਕਾਸ ਕਾਰਜ ਲੋਕਾਂ ਨੂੰ ਪਸੰਦ ਆ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜੋਆਇਟ ਸੈਕਟਰੀ ਪੰਜਾਬ ਡਾ ਸਤਪਾਲ ਸਿੰਘ ਭੋਲਾ ਲਹੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਹਲਕਾ ਤਰਨਤਾਰਨ ਦੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਪਿੰਡਾਂ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਸਰਪੰਚਾ, ਪੰਚਾਂ ਅਤੇ ਮੋਹਤਬਾਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਪਿੰਡਾ ਵਿਚ ਹੋਣ ਵਾਲੇ ਵਿਕਾਸ ਸਬੰਧੀ ਵੀ ਮਤੇ ਪਾਏਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਵਿਚ ਪਿੰਡਾਂ ਦਾ ਵਿਕਾਸ ਪਾਰਟੀ ਬਾਜੀ ਤੋਂ ਉਪਰ ਉਠ ਕੇ ਕੀਤਾ ਜਾਵੇਗਾ। ਇਸ ਮੌਕੇ ਡਾਕਟਰ ਸਤਪਾਲ ਸਿੰਘ ਲਹੀਆ ਜੋਆਇਟ ਸੈਕਟਰੀ ਪੰਜਾਬ,ਸਰਪੰਚ ਹਰਪਾਲ ਸਿੰਘ ਲਹੀਆ,ਗੁਰਸਾਹਿਬ ਸਿੰਘ ਦੋਧੀ,ਗੁਰਵਿੰਦਰ ਸਿੰਘ, ਨਿੰਦਰ ਸਿੰਘ,ਕੇਵਲ ਸਿੰਘ,ਨੰਬਰਦਾਰ ਭੁਪਿੰਦਰ ਸਿੰਘ, ਕੁਲਦੀਪ ਸਿੰਘ ਨਾਗੀ,ਜਤਿੰਦਰ ਸਿੰਘ ਦੋਧੀ,ਪ੍ਰਧਾਨ ਗੁਲਵਿੰਦਰ ਸਿੰਘ,ਗੁਰਬੀਰ ਸਿੰਘ ਢਿਲੋ,ਰਣਜੀਤ ਸਿੰਘ ਰਾਣਾ ਮੈਬਰ ਪੰਚਾਇਤ,ਮੇਜਰ ਸਿੰਘ,ਲਖਬੀਰ ਸਿੰਘ, ਜਥੇਦਾਰ ਜਸਵੰਤ ਸਿੰਘ,ਸਲਵਿੰਦਰ ਸਿੰਘ ਲਾਡੀ,ਮਾਸਟਰ ਭਿੰਦਰ ਸਿੰਘ,ਮੈਨੇਜਰ ਗੁਰਲਾਲ ਸਿੰਘ,ਮੈਬਰ ਹਰਪਾਲ ਸਿੰਘ,ਗੁਰਦੇਵ ਸਿੰਘ ਜੰਟਾ,ਚੰਨਪ੍ਰੀਤ ਸਿੰਘ,







