ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜੇ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕੇਂਦਰੀ ਮੰਤਰੀ ਚੌਹਾਨ ਨੂੰ ਦਿੱਤਾ ਮੰਗ ਪੱਤਰ 

Spread the love
ਕਪੂਰਥਲਾ , 5 ਸਤੰਬਰ ( ਕੌੜਾ ) – ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਖੇ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕਰਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਹੜ੍ਹਾਂ ਨਾਲ ਲੋਕਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਸਬੰਧੀ ਇੱਕ ਦਿੱਤਾ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪਿਛਲੇ ਦਿਨੀਂ ਕਪੂਰਥਲਾ ਦੇ ਮੰਡ ਖੇਤਰ ਵਿੱਚ ਆਏ ਹੜ੍ਹਾ ਕਾਰਨ ਕਿਸਾਨਾਂ ਅਤੇ ਹੋਰ ਲੋਕਾਂ ਦੀ ਹਜ਼ਾਰਾ ਏਕੜ ਫਸਲ ਬਰਬਾਦ ਹੋਣ ਤੋਂ ਇਲਾਵਾ ਉਨ੍ਹਾਂ ਦੇ ਪਸ਼ੂ ਧੰਨ ਨੂੰ ਵੱਡੇ ਪੱਧਰ ਦੇ ਨੁਕਸਾਨ ਪਹੁੰਚਿਆ ਹੈ।ਇਸ ਲਈ ਸਾਡੀ ਮੰਗ ਹੈ ਕਿ ਕਿਸਾਨਾਂ ਅਤੇ ਹੋਰ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਹੜ੍ਹ ਨਾਲ ਪ੍ਰਭਾਵਤ ਮੰਡ ਖੇਤਰ ਦੇ ਲੋਕਾਂ ਦੀ ਖਰਾਬ ਹੋਈ ਫਸਲ ਦਾ 70,000/- ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦਿੱਤਾ ਜਾਵੇ।ਇਸ ਦੇ ਇਲਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੇਂਦਰੀ ਮੰਤਰੀ ਚੌਹਾਨ ਨੂੰ ਦਿੱਤਾ ਮੰਗ ਪੱਤਰ ਰਾਹੀਂ ਕਪੂਰਥਲਾ ਜ਼ਿਲ੍ਹੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਦਰਿਆ ਬਿਆਸ ਦੇ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਜ਼ਿਲ੍ਹੇ ਦੇ ਮੰਡ ਖੇਤਰ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਆਬਾਦ ਕਰਕੇ ਖੇਤੀ ਕਰ ਰਹੇ ਲੋਕਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਜਾਣ ਤੇ ਕਿਸਾਨਾ ਅਤੇ ਹੋਰ ਲੋਕਾਂ ਦੇ ਪਸੂ ਧੰਨ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਵੀ ਕੀਤੀ।ਇਸੇ ਤਰਾਂ ਹੜਾਂ ਦੀ ਮਾਰ ਹੇਠ ਆਏ ਪਿੰਡਾ ਦੇ ਵਸਨੀਕ ਮਜਦੂਰਾਂ ਨੂੰ ਵੀ ਜਿਨ੍ਹਾ ਦਾ ਗੁਜਰ ਬਸਰ ਇਨ੍ਹਾ ਕਿਸਾਨ ਭਰਾਵਾਂ ਦੇ ਸਿਰ ਤੇ ਸੀ ਉਨ੍ਹਾਂ ਨੂੰ ਵੀ ਮੁੜ ਬਸੇਵੇ ਲਈ ਢੁਕਵੀਂ ਰਕਮ ਤੈਅ ਕੀਤੀ ਜਾਵੇ ਅਤੇ ਇਹ ਰਕਮ ਵੀ ਉਨ੍ਹਾਂ ਦੇ ਖਾਤੇ ਵਿੱਚ ਸਿੱਦੀ ਪਾ ਦਿੱਤਾ ਜਾਵੇ ਤਾਂ ਜੋ ਮਜਦੂਰਾਂ ਨੂੰ ਵੀ ਵਿੱਚ ਵਾਲੇ ਵਿਚੋਲਿਆਂ ਦੇ ਚੱਕਰ ਨਾ ਕਢਣੇ ਪੈਣ।ਇਸਦੇ ਨਾਲ ਹੀ ਖੋਜੇਵਾਲ ਨੇ ਹੜਾਂ ਦੀ ਮਾਰ ਹੇਠ ਆਏ ਕਰਜਾਧਾਰੀ ਕਿਸਾਨ ਤੇ ਮਜਦੂਰ ਭਰਾਂਵਾਂ ਨੂੰ ਬੈਂਕਾਂ ਦੇ ਵਿਆਜ ਤੋਂ ਇੱਕ ਸਾਲ ਲਈ ਮੁਕਤ ਰੱਖਣ ਤੇ ਦਰਿਆਵਾਂ ਦੇ ਕੰਢੇ ਵਸਦੇ ਹਰ ਪਿੰਡ ਨੂੰ ਇੱਕ ਇੱਕ ਕਿਸ਼ਤੀ ਦੇਣ ਤਾਂ ਜੋ ਅਚਨ ਚੇਤ ਆਈ ਕੁਦਰਤੀ ਮਾਰ ਤੋਂ ਬਚਣ ਲਈ ਸਰਕਾਰ ਦੀ ਉਡੀਕ ਨਾ ਕਰਨੀ ਪਵੇ ਤੇ ਹਰ ਸਾਲ ਇਨ੍ਹਾ ਦਰਿਆਵਾਂ ਦੀ ਸਾਫ਼ ਸਫਾਈ ਤੇ ਕੰਢੇ ਪੱਕੇ ਕਰਨ ਦੇ ਕੰਮਾ ਵਿੱਚ ਦਰਿਆਵਾਂ ਦੇ ਕੰਢੇ ਵਸਦੇ ਹਰ ਪਿੰਡ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ।ਇਸ ਮੌਕੇ ਕੇਂਦਰੀ ਮੰਤਰੀ ਸ਼ਿਵ ਰਾਜ ਚੌਹਾਨ ਨੇ ਭੋਰਸ਼ਾ ਦਿੱਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਦੇ ਨਾਲ ਹਰ ਸੁੱਖ ਦੁੱਖ ਵਿੱਚ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ ਤੇ ਇਨ੍ਹਾਂ ਮੰਗ ਤੇ ਤੁਰੰਤ ਧਿਆਨ ਦਿੱਤਾ ਜਾਵੇਗਾ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਖੋਜੇਵਾਲ ਨੇ ਕਿਹਾ ਕਿ ਭਾਜਪਾ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਉਹ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹੇਗੀ।ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਅਸੀਂ ਸਾਰੇ ਮਿਲ ਕੇ ਇਸ ਆਫ਼ਤ ਦਾ ਸਾਹਮਣਾ ਕਰਾਂਗੇ। ਖੋਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਤਿੰਨ ਲੱਖ ਏਕੜ ਤੋਂ ਵੱਧ ਜ਼ਮੀਨ ਪੂਰੀ ਤਰ੍ਹਾਂ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਹੈ।ਲੋਕਾਂ ਦੇ ਘਰ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ।ਜਾਨਵਰਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ।ਭਾਜਪਾ ਪਾਰਟੀ ਪੰਜਾਬ ਦੇ ਕਿਸਾਨਾਂ,ਮਜ਼ਦੂਰਾਂ,ਕਿਰਾਏਦਾਰਾਂ ਸਮੇਤ ਸਾਰੇ ਪੀੜਤਾਂ ਦੀ ਹਰ ਤਰ੍ਹਾਂ ਨਾਲ ਮਦਦ ਕਰੇਗੀ।ਇਸ ਮੌਕੇ ਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼,ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ,ਜੈਸਮੀਨ ਕੌਰ ਸੰਧਾਵਾਲੀਆ,ਯੱਗ ਦੱਤ ਏਰੀ, ਉਮੇਸ਼ ਸ਼ਾਰਦਾ, ਸ਼ਾਮ ਸੁੰਦਰ ਅਗਰਵਾਲ, ਰਾਜੀਵ ਪਾਹਵਾ,ਕਪੂਰ ਚੰਦ ਥਾਪਰ,ਸੰਨੀ ਬੈਂਸ, ਸਰਬਜੀਤ ਸਿੰਘ ਦਿਓਲ,ਵਿੱਕੀ ਗੁਜਰਾਲ,ਰੋਸ਼ਨ ਲਾਲ ਸੱਭਰਵਾਲ,ਰਾਜੂ ਕਾਨਪੂਰੀਆਂ,ਬਲਵੰਤ ਸਿੰਘ ਬੂਟਾ,ਨਿਤਿਨ ਚੱਢਾ,ਸਾਹਿਲ ਚੋਪੜਾ,ਰਾਜਨ ਠੀਗੀ,ਰਣਜੀਤ ਸਿੰਘ ਰਾਣਾ,ਸਰਪੰਚ ਬਾਘੂਵਾਲ  ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *