ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਦੀ ਸੋਸ਼ਲ ਮੀਡੀਆ ਟੀਮ ਦੀ ਹੋਈ ਮੀਟਿੰਗ

Spread the love
ਕੋਟਕਪੂਰਾ, 15 ਜੁਲਾਈ (ਟਿੰਕੂ ਕੁਮਾਰ) :- ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਅਤੇ ਫਰੀਦਕੋਟ ਦੇ ਜਿਲਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਦੇ ਤਿੰਨੋਂ ਹਲਕਿਆਂ ਦੀ ਸੋਸ਼ਲ ਮੀਡੀਆ ਟੀਮ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਮਨੀਸ਼ ਸਿਸੋਦੀਆ ਦੀ ਟੀਮ ਦੇ ਮੈਂਬਰ ਮਾਲਵਾ ਸੈਂਟਰਲ ਜੋਨ ਦੇ ਇੰਚਾਰਜ ਦੀਪਿਕ ਬਾਤਿਸ਼ ਅਤੇ ਜੋਨ ਸੈਕਟਰੀ ਇੰਦਰਜੀਤ ਸਿੰਘ ਨੇ ਜ਼ਿਲ੍ਹਾ ਫ਼ਰੀਦਕੋਟ ਦੀ ਟੀਮ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਬਾਰੇ ਦਿੰਦਿਆਂ ‘ਆਪ’ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਘਰ-ਘਰ ਪਹੁੰਚਾਉਣ ਦਾ ਸੁਨੇਹਾ ਦਿੱਤਾ। ਮੀਟਿੰਗ ਵਿੱਚ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ, ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਮੱਲਾ, ਜ਼ਿਲ੍ਹਾ ਸਕੱਤਰ ਮਨਜੀਤ ਸ਼ਰਮਾ, ਸਿਮਰਜੀਤ ਸਿੰਘ ਪੱਖੀਕਲਾਂ ਹਲਕਾ ਇੰਚਾਰਜ ਫਰੀਦਕੋਟ ਅਤੇ ਹਲਕਾ ਸੈਕਟਰੀ ਕੁਲਦੀਪ ਸਿੰਘ ਚੰਨੀਆਂ, ਕਰਨਵੀਰ ਸਿੰਘ ਢਾਬ ਹਲਕਾ ਇੰਚਾਰਜ ਜੈਤੋ, ਕੁਲਦੀਪ ਸਿੰਘ ਸੰਧੂ ਹਲਕਾ ਸੈਕਟਰੀ ਕੋਟਕਪੂਰਾ, ‘ਆਪ’ ਆਗੂ ਪਿ੍ਰੰਸ ਬਹਿਲ ਸਮੇਤ ਸਮੂਹ ਬਲਾਕ ਸੋਸ਼ਲ ਮੀਡੀਆ ਇੰਚਾਰਜ ਆਦਿ ਵੀ ਹਾਜ਼ਰ ਸਨ।
  • Related Posts

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ –ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ,     ਸਰਕਾਰ ‘ਤੇ ਸਾਧੇ ਤਿੱਖੇ ਨਿਸ਼ਾਨੇ

    Spread the love

    Spread the loveਤਪਾ ਮੰਡੀ,30 ਸਤੰਬਰ (ਗੋਲਡੀ ਵਿਆਸ)  ਪੰਜਾਬ ਵਿੱਚ ਲੁੱਟਾਂ-ਖੋਹਾਂ, ਕਤਲਾਂ, ਗੈਂਗਸਟਰਵਾਦ ਅਤੇ ਨਸ਼ਿਆਂ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ  ਤਪਾ ਸ਼ਹਿਰ ਵਿੱਚ ਪੰਜਾਬ ਸਰਕਾਰ ਵਿਰੁੱਧ…

    Leave a Reply

    Your email address will not be published. Required fields are marked *