ਪ੍ਰਵਾਸੀ ਭਾਰਤੀਆਂ ਨੇ ਪਿੰਡ ਲੱਖਪੁਰ ਵਿਖੇ ਧਰਮਸ਼ਾਲਾ ਦੀ ਚਲ ਰਹੀ ਉਸਾਰੀ ਲਈ ਭੇਜੇ 3.27 ਲੱਖ ਰੁਪਏ * ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਕੀਤੀ ਸ਼ਲਾਘਾ

Spread the love
ਫਗਵਾੜਾ 6 ਜੁਲਾਈ (  ਪ੍ਰੀਤ ਕੌਰ ਪ੍ਰੀਤੀ   ) ਧਰਮਸ਼ਾਲਾ ਮੋਹਰੂ ਪੱਤੀ ਪਿੰਡ ਲੱਖਪੁਰ ਦੀ ਚੱਲ ਰਹੀ ਉਸਾਰੀ ਦੇ ਕੰਮ ਵਿੱਚ ਸਹਿਯੋਗ ਕਰਦੇ ਹੋਏ ਪਿਆਰਾ ਸਿੰਘ ਢੱਡਵਾਲ ਦੀ ਪ੍ਰੇਰਣਾ ਸਦਕਾ ਪ੍ਰਵਾਸੀ ਭਾਰਤੀਆਂ ਨੇ ਕਰੀਬ 3 ਲੱਖ 27 ਹਜਾਰ ਰੁਪਏ ਭੇਜੇ ਹਨ। ਇਸ ਮੌਕੇ ਪ੍ਰਵਾਸੀ ਭਾਰਤੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਲੱਖਪੁਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਬਨਵੈਤ ਨੇ 50 ਹਜਾਰ, ਨਿਰਮਲ ਸਿੰਘ ਢੱਡਵਾਲ ਰਘਬੀਰ ਸਿੰਘ ਢੱਡਵਾਲ, ਹਰਭਜਨ ਸਿੰਘ ਢੱਡਵਾਲ, ਕੁਲਦੀਪ ਸਿੰਘ ਢੱਡਵਾਲ, ਹਰਪਾਲ ਸਿੰਘ ਢੱਡਵਾਲ, ਮਨਜੀਤ ਸਿੰਘ ਢੱਡਵਾਲ ਅਤੇ ਹਰਜਿੰਦਰ ਸਿੰਘ ਢੱਡਵਾਲ ਨੇ 34-34 ਹਜਾਰ ਰੁਪਏ ਜਦਕਿ ਸੁਖਵੰਤ ਸਿੰਘ ਢੱਡਵਾਲ ਨੇ 25 ਹਜਾਰ ਅਤੇ ਚਰਨਜੀਤ ਸਿੰਘ ਢੱਡਵਾਲ ਨੇ 13 ਹਜਾਰ 600 ਰੁਪਏ ਦਾ ਯੋਗਦਾਨ ਪਾਇਆ ਹੈ। ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕਰਦਿਆਂ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਵਾਸੀ ਭਾਰਤੀ ਪਿਆਰਾ ਸਿੰਘ ਢੱਡਵਾਲ ਕਨੇਡਾ ਨੇ 50 ਹਜਾਰ, ਬਲਵਿੰਦਰ ਸਿੰਘ ਢੱਡਵਾਲ ਪੁੱਤਰ ਮੋਦਨ ਸਿੰਘ ਕਨੇਡਾ ਨੇ 50 ਹਜਾਰ, ਸਤਵਿੰਦਰ ਸਿੰਘ ਢੱਡਵਾਲ ਪੁੱਤਰ ਦਰਸ਼ਨ ਸਿੰਘ ਕਨੇਡਾ ਨੇ 68 ਹਜਾਰ ਅਤੇ ਸੁਖਵਿੰਦਰ ਸਿੰਘ ਸੈਣੀ ਨੇ 50 ਹਜਾਰ ਰੁਪਏ ਦਾ ਯੋਗਦਾਨ ਪਾਇਆ ਸੀ। ਜਿਸ ਦੇ ਲਈ ਉਹ ਸਮੂਹ ਪ੍ਰਵਾਸੀ ਭਾਰਤੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਹਨਾਂ ਦੱਸਿਆ ਕਿ ਇਸ ਧਰਮਸ਼ਾਲਾ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਜਿਸ ਦੀ ਮੁੜ ਉਸਾਰੀ ਵਿੱਚ ਪੰਜਾਬ ਸਰਕਾਰ ਵਲੋਂ ਵੀ 5 ਲੱਖ ਰੁਪਏ ਦਾ ਵਢਮੁੱਲਾ ਯੋਗਦਾਨ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਲਦੀ ਹੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸ ਧਰਮਸ਼ਾਲਾ ਦੀ ਇਮਾਰਤ ਨੂੰ ਆਲੀਸ਼ਾਨ ਦਿੱਖ ਪ੍ਰਦਾਨ ਕੀਤੀ ਜਾਵੇਗੀ। ਧਰਮਸ਼ਾਲਾ ਦੇ ਬਣਨ ਨਾਲ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਸਮਾਗਮ ਕਰਨ ਵਿੱਚ ਕਾਫੀ ਸਹੂਲਤ ਮਿਲੇਗੀ। ਇਸ ਮੌਕੇ ਪਿੰਡ ਦੇ ਪਤਵੰਤੇ ਵੀ ਹਾਜਰ ਸਨ।
ਤਸਵੀਰ 001, ਕੈਪਸ਼ਨ- ਪਿੰਡ ਲੱਖਪੁਰ ਵਿਖੇ ਧਰਮਸ਼ਾਲਾ ਦੀ ਉਸਾਰੀ ਲਈ ਪ੍ਰਵਾਸੀ ਭਾਰਤੀਆਂ ਵਲੋਂ ਭੇਜੇ ਆਰਥਕ ਸਹਿਯੋਗ ਦਾ ਚੈੱਕ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਭੇਂਟ ਕਰਦੇ ਹੋਏ ਪ੍ਰਵਾਸੀ ਭਾਰਤੀਆਂ ਦੇ ਪਰਿਵਾਰਕ ਮੈਂਬਰ। ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾ ਤੋਂ ਜਬਰੀ ਜਮੀਨਾਂ ਖੋਹਣ ਦਾ ਡਟ ਕੇ ਵਿਰੋਧ ਕਰੇਗੀ ਭਾਰਤੀ ਕਿਸਾਨ ਯੂਨੀਅਨ – ਕਾਲਾ ਅਠੌਲੀ/ਪਾਲਾ ਮੌਲੀ
* ਕਿਹਾ- ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਭਗਵੰਤ ਮਾਨ ਸਰਕਾਰ

 

  • Related Posts

    ਤਰਨ ਤਾਰਨ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੰਗਿਆ ਗੁਰੂ ਦਾ ਆਸ਼ੀਰਵਾਦ   ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਸਿਰੋਪਾਓ ਭੇਟ ਕਰਕੇ ਕੀਤਾ ਸਨਮਾਨਿਤ 

    Spread the love

    Spread the loveਪੱਟੀ*ਤਰਨ ਤਾਰਨ, 6 ਜੁਲਾਈ – ਕੰਵਲ ਦੀਪ ਸਾਬੀ / ਤਰੁਣ ਕਪੂਰ)।  ਤਰਨ ਤਾਰਨ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਅਹੁਦਾ ਸੰਭਾਲਣ ਉਪਰੰਤ ਸ੍ਰੀ ਦਰਬਾਰ ਸਾਹਿਬ ਸਾਹਿਬ…

    *ਜ਼ਿਲ੍ਹਾ ਚੋਣ ਅਫਸਰ ਨੇ100 ਫ਼ੀਸਦੀ ਗਣਨਾ ਫਾਰਮ ਡਿਜੀਟਾਈਜ਼ ਕਰਨ ਵਾਲੇ ਬੀ.ਐੱਲ.ਓ ਦਾ ਕੀਤਾ ਸਨਮਾਨ*  ਜ਼ਿਲ੍ਹੇ ‘ਚ ਘਰ-ਘਰ ਗਣਨਾ ਮੁਹਿੰਮ ਤਹਿਤ ਹੁਣ ਤੱਕ 2 ਲੱਖ ਤੋਂ ਵੱਧ ਫਾਰਮ ਹੋਏ ਡਿਜੀਟਾਈਜ਼

    Spread the love

    Spread the loveਪੱਟੀ/ਤਰਨ ਤਾਰਨ, 6 ਜੁਲਾਈ : ਕੰਵਲ ਦੀਪ ਸਾਬੀ/ ਤਰੁਣ ਕਪੂਰ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਦੀ ਅਗਵਾਈ ਹੇਠ 25 ਜੂਨ ਤੋਂ…

    Leave a Reply

    Your email address will not be published. Required fields are marked *