ਸਿਵਲ ਸਰਜਨ ਡਾ. ਤਪਿੰਦਰ ਜੋਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਰਾਮਾਂ ਮੰਡੀ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਪ੍ਰੋਗਰਾਮ ਦੇ 10 ਸਾਲ ਪੂਰੇ ਹੋਣ ‘ਤੇ ਵਿਸ਼ੇਸ਼ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ

Spread the love

ਰਾਮਾਂ ਮੰਡੀ ਅਸ਼ੋਕ (9 june ) ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਰਾਮਾਂ ਮੰਡੀ ਡਾ. ਸਤਪਾਲ ਸਿੰਘ ਨੇ ਦੱਸਿਆ ਕਿ ਮਹੀਨੇ ਦੇ ਹਰ 9 ਤਾਰੀਖ ਨੂੰ ਸੁਰੱਖਿਅਤ ਜਣੇਪਾ ਕਰਵਾਉਣ ਤਹਿਤ ਇਹ ਪ੍ਰੋਗਰਾਮ ਭਾਰਤ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਚਲਾਇਆ ਜਾਂਦਾ ਹੈ। ਪੂਰੇ ਭਾਰਤ ਵਿੱਚ ਪਿਛਲੇ ਦਸ ਸਾਲਾਂ ਦੌਰਾਨ 7.5 ਕਰੋੜ ਗਰਭਵਤੀ ਮਹਿਲਾਵਾਂ ਦਾ ਸੁਰੱਖਿਅਤ ਜਣੇਪਾ ਕਰਵਾਇਆ ਗਿਆ ਹੈ। ਔਰਤ ਰੋਗ ਮਾਹਿਰ ਡਾ. ਅੰਕਿਤਾ ਨੇ ਦੱਸਿਆ ਕਿ ਦੂਜੇ ਤੇ ਤੀਜੇ ਟ੍ਰਾਈਮੈਸਟਰ ਦੌਰਾਨ ਗਰਭਵਤੀ ਮਹਿਲਾਵਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ ਜਿਸ ਤਹਿਤ ਮਾਹਿਰ ਡਾਕਟਰੀ ਸਲਾਹ , ਮੁਫ਼ਤ ਅਲਟਰਾਸਾਊਂਡ, ਉੱਚ ਖ਼ਤਰੇ ਵਾਲੀ ਗਰਭ ਅਵਸਥਾ ਦੀ ਪਹਿਚਾਣ, ਮੁਫ਼ਤ ਲੈਬ ਟੈਸਟ (ਐਚ.ਆਈ.ਵੀ. ਟੈਸਟ, ਆਇਰਨ, ਕੈਲਸ਼ੀਅਮ, ਟੀ.ਡੀ. ਟੀਕਾਕਰਨ) ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਣੇਪੇ ਦੌਰਾਨ ਗਰਭਵਤੀ ਔਰਤ ਲਈ 108 ਐਂਬੂਲੈਂਸ ਸੇਵਾ ਮੁਫਤ ਦਿੱਤੀ ਜਾਂਦੀ ਹੈ। ਲੈਬ ਜਾਂਚ ਲਈ ਖੂਨ ਅਤੇ ਪਿਸ਼ਾਬ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਵੱਧ ਖ਼ਤਰੇ ਵਾਲੇ ਜਣੇਪੇ ਵਾਲੀਆਂ ਮਹਿਲਾਵਾਂ ਨੂੰ ਤਤਕਾਲੀ ਸਾਂਭ-ਸੰਭਾਲ ਲਈ ਤਲਵੰਡੀ ਸਾਬੋ ਜਾਂ ਸਿਵਲ ਹਸਪਤਾਲ ਬਠਿੰਡਾ ਵਿਖੇ ਰੈਫ਼ਰ ਕੀਤਾ ਜਾਂਦਾ ਹੈ। ਇਸ ਮੌਕੇ ਏ.ਐਨ.ਐਮ. ਵੀਰਪਾਲ ਕੌਰ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਸਾਰੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖ਼ੁਰਾਕ ਅਤੇ ਪਰਿਵਾਰ ਨਿਯੋਜਨ ਬਾਰੇ ਕੌਂਸਲਿੰਗ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਲਈ ਡਾ.ਰਿਸ਼ੂ ਗਰਗ ਵੱਲੋਂ ਵਿਭਾਗ ਦੁਆਰਾ ਭੇਜੀ ਫਲੈਕਸ ਬਣਾਉਣ ਦੀ ਡਿਊਟੀ ਨਿਭਾਈ ਗਈ। ਇਸ ਮੌਕੇ ‘ਤੇ ਡਾ. ਨਿਤੇਸ਼, ਏ ਐਨ ਐਮ ਸ਼ਮਿੰਦਰਦੀਪ  ਕੌਰ, ਅਮਨਦੀਪ ਕੌਰ, ਆਸ਼ਾ ਵਰਕਰ ਹਰਵਿੰਦਰ ਕੌਰ ਤੇ ਲਿੰਕ ਵਰਕਰ ਮਨਦੀਪ ਕੌਰ, ਪ੍ਰੀਤ ਕੌਰ ਹਾਜ਼ਰ ਸਨ।

  • Related Posts

    ਮੈਡਮ ਰਜਿੰਦਰ ਕੌਰ ਨੇ ਤਰਨ ਤਾਰਨ ਜ਼ਿਲੇ ਦੇ ਉਪ ਜਿਲ੍ਹਾ ਸਿੱਖਿਆ ਅਫਸਰ ( ਸਕੈਂਡਰੀ ਵਿਭਾਗ) ਦਾ ਅਹੁਦਾ ਸੰਭਾਲਿਆ

    Spread the love

    Spread the loveਸਰਾਏ ਅਮਾਨਤ ਖਾਂ, 10 ਜੂਨ (ਗੁਰਸ਼ਰਨ ਸਿੰਘ ਔਲਖ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਿੱਛਲੇ ਦਿਨੀਂ ਪ੍ਰਿੰਸੀਪਲਾ ਦੀਆਂ ਤਰੱਕੀਆਂ ਕੀਤੀਆਂ ਗਈਆਂ ਜਿਸ ਵਿੱਚ ਪ੍ਰਿੰਸੀਪਲ ਮੈਡਮ ਰਜਿੰਦਰ ਕੌਰ…

    ਸਰਬੱਤ  ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬੇਸਹਾਰਾ ਮਾਤਾ ਦੇ ਮਕਾਨ ਦੀ ਉਸਾਰੀ ਲਈ ₹1.25 ਲੱਖ ਦਾ ਫੰਡ ਜਾਰੀ

    Spread the love

    Spread the love ਮੀਂਹ ਕਾਰਨ ਢਹਿ-ਢੇਰੀ ਹੋ ਚੁੱਕੀ ਸੀ ਛੱਤ, ਤਰਪਾਲ ਹੇਠ ਦਿਨ ਕੱਟਣ ਲਈ ਮਜਬੂਰ ਸੀ ਪਰਿਵਾਰ ਪੱਟੀ ਸਦੀਕ, 9 ਜੂਨ (ਬਲਕਰਨ ਸਿੰਘ ਮਸ਼ਾਲ)- ਮਾਨਵਤਾ ਦੀ ਸੇਵਾ ਵਿੱਚ ਮੋਹਰੀ ਰਹਿਣ…

    Leave a Reply

    Your email address will not be published. Required fields are marked *