12412 ਅੰਮ੍ਰਿਤਸਰ ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈਸ ਵਿੱਚ ਚੱਲ ਰਿਹਾ ਭ੍ਰਿਸ਼ਟਾਚਾਰ 

Spread the love
ਅੰਮ੍ਰਿਤਸਰ, 8 ਅਗਸਤ (ਮਨਜੀਤ ਸਿੰਘ ਸ਼ੇਰਗਿੱਲ  )=ਟਿਕਟ ਚੈਕਰ ਭ੍ਰਿਸ਼ਟਾਚਾਰ ਰਾਹੀਂ ਰੇਲਵੇ ਵਿਭਾਗ ਨੂੰ ਸ਼ਰੇਆਮ ਚੂਨਾ ਲਗਾ ਰਹੇ ਹਨ ਮਾਮਲਾ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਅਧੀਨ ਚੱਲਣ ਵਾਲੀ ਟ੍ਰੇਨ ਨੰਬਰ 12412 ਅੰਮ੍ਰਿਤਸਰ ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈਸ ਨਾਲ ਜੁੜਿਆ ਹੈ ਪਬਲਿਕ ਵਲੋ  ਜਾਣਕਾਰੀ ਮਿਲੀ ਸੀ ਕਿ ਇਸ ਟ੍ਰੇਨ ਵਿੱਚ ਟਿਕਟ ਚੈਕਰ ਭ੍ਰਿਸ਼ਟਾਚਾਰ ਰਾਹੀਂ ਆਪਣੇ ਹੀ ਵਿਭਾਗ ਨੂੰ ਸ਼ਰੇਆਮ ਚੂਨਾ ਲਗਾ ਰਹੇ ਹਨ 6 ਅਗਸਤ ਨੂੰ ਯਾਤਰੀ ਵਲੋ ਜਨਰਲ ਟਿਕਟ ਲੈ ਕੇ ਅੰਮ੍ਰਿਤਸਰ ਤੋਂ ਲੁਧਿਆਣਾ ਲਈ ਟ੍ਰੇਨ ਨੰਬਰ 12412 ਵਿੱਚ ਯਾਤਰਾ ਕੀਤੀ। ਰੇਲਗੱਡੀ ਦੇ ਏਸੀ ਚੇਅਰ ਕਾਰ ਦੇ ਬਾਹਰ ਖੜ੍ਹੇ ਟਿਕਟ ਚੈਕਰ ਨਾਲ ਯਾਤਰੀ ਨੇ ਗੱਲ ਕੀਤੀ  ਟਿਕਟ ਚੈਕਰ ਵਲੋ ਯਾਤਰੀ ਨੂੰ ਅੰਮ੍ਰਿਤਸਰ ਤੋਂ ਲੁਧਿਆਣਾ ਲਈ 200 ਰੁਪਏ ਦੇਣ ਲਈ ਕਿਹਾ ਗਿਆ ਅਤੇ ਟਿਕਟ ਚੈਕਰ ਨੇ 200 ਰੁਪਏ ਆਪਣੀ ਜੇਬ ਵਿੱਚ ਪਾ ਲਏ ਅਤੇ ਕੋਈ ਰਸੀਦ ਜਾਰੀ ਨਹੀਂ ਕੀਤੀ  ਮਾਮਲਾ ਰੇਲਵੇ ਮੰਤਰੀ, ਜਨਰਲ ਮੈਨੇਜਰ, ਉੱਤਰੀ ਰੇਲਵੇ, ਡੀਆਰਐਮ, ਅਤੇ ਸੀਨੀਅਰ ਡੀਸੀਐਮ, ਅੰਬਾਲਾ ਡਿਵੀਜ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਹੁਣ ਦੇਖਣਾ ਇਹ ਹੈ  ਉੱਚ ਅਧਿਕਾਰੀ ਇਨ੍ਹਾਂ ਭ੍ਰਿਸ਼ਟ ਟਿਕਟ ਚੈਕਰਾਂ ਵਿਰੁੱਧ ਕੀ ਕਾਰਵਾਈ ਕਰਨਗੇ ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *