14 ਸਾਲਾ ਦਿਵਿਤ ਬਾਂਸਲ ਨੇ ਗਣਿਤ ਵਿੱਚ ਵਿਸ਼ਵ ਰਿਕਾਰਡ ਬਣਾ ਕੇ ਬਰਨਾਲਾ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ 50 ਚਾਰ ਅੰਕਾਂ ਵਾਲੀਆਂ ਸੰਖਿਆਵਾਂ ਨੂੰ ਤਿੰਨ ਅੰਕਾਂ ਨਾਲ ਭਾਗ ਦੇ ਸਵਾਲ ਸਿਰਫ਼ 41.72 ਸਕਿੰਟਾਂ ਵਿੱਚ ਕੀਤੇ ਹੱਲ ਦਿਵਿਤ ਬਾਂਸਲ ਦੀ ਹੌਸਲਾ ਅਫਜ਼ਾਈ ਲਈ ਮੈਂਬਰ ਪਾਰਲੀਮੈਂਟ ਮੀਤ ਹੇਅਰ ਖੁਦ ਘਰ ਪਹੁੰਚੇ

Spread the love
ਬਰਨਾਲਾ, 13 ਸਤੰਬਰ 2026 — ਬਲਵੰਤ ਸਿੰਘ ਸਿੱਧੂ=ਬਰਨਾਲਾ ਦੇ ਸਿਰਫ਼ 14 ਸਾਲਾ ਹੋਣਹਾਰ ਵਿਦਿਆਰਥੀ ਦਿਵਿਤ ਬਾਂਸਲ ਨੇ ਆਪਣੀ ਅਦਭੁੱਤ ਗਣਿਤਕ ਪ੍ਰਤਿਭਾ ਅਤੇ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50 ਚਾਰ ਅੰਕਾਂ ਵਾਲੀਆਂ ਸੰਖਿਆਵਾਂ ਨੂੰ ਤਿੰਨ ਅੰਕਾਂ ਨਾਲ ਭਾਗ ਦੇ ਸਵਾਲ ਸਿਰਫ਼ 41.72 ਸਕਿੰਟਾਂ ਵਿੱਚ ਹੱਲ ਕਰਕੇ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਦਿਵਿਤ ਦੀ ਇਸ ਵਿਲੱਖਣ ਉਪਲਬਧੀ ਨਾਲ ਬਰਨਾਲਾ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਹੋਇਆ ਹੈ।ਦਿਵਿਤ ਬਾਂਸਲ ਦੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਮੈਂਬਰ ਪਾਰਲੀਮੈਂਟ ਮੀਤ ਹੇਅਰ ਜੀ ਉਸਦੀ ਹੌਸਲਾ ਅਫਜ਼ਾਈ ਅਤੇ ਸਨਮਾਨ ਲਈ ਖੁਦ ਉਸਦੇ ਘਰ ਪਹੁੰਚੇ। ਉਨ੍ਹਾਂ ਨੇ ਦਿਵਿਤ ਬਾਂਸਲ ਨੂੰ ਇਸ ਬੇਮਿਸਾਲ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਮੀਤ ਹੇਅਰ ਜੀ ਨੇ ਕਿਹਾ ਕਿ ਦਿਵਿਤ ਬਾਂਸਲ ਦੀ ਇਹ ਉਪਲਬਧੀ ਸਿਰਫ਼ ਉਸਦੇ ਪਰਿਵਾਰ ਜਾਂ ਸਕੂਲ ਲਈ ਹੀ ਨਹੀਂ, ਸਗੋਂ ਸਮੁੱਚੇ ਬਰਨਾਲਾ ਹਲਕੇ ਲਈ ਮਾਣ ਵਾਲੀ ਗੱਲ ਹੈ। ਅਜਿਹੇ ਹੋਣਹਾਰ ਬੱਚੇ ਆਪਣੀ ਮਿਹਨਤ ਅਤੇ ਪ੍ਰਤਿਭਾ ਨਾਲ ਦੇਸ਼ ਅਤੇ ਪੰਜਾਬ ਦਾ ਨਾਮ ਦੁਨੀਆ ਦੇ ਨਕਸ਼ੇ ’ਤੇ ਚਮਕਾਉਂਦੇ ਹਨ।ਉਨ੍ਹਾਂ ਕਿਹਾ ਕਿ ਦਿਵਿਤ ਦੀ ਪ੍ਰਾਪਤੀ ਬਰਨਾਲਾ ਦੇ ਹੋਰ ਬੱਚਿਆਂ ਲਈ ਵੀ ਵੱਡੀ ਪ੍ਰੇਰਣਾ ਹੈ। ਮਿਹਨਤ, ਲਗਨ, ਹੌਸਲੇ ਅਤੇ ਸਹੀ ਦਿਸ਼ਾ ਨਾਲ ਪੰਜਾਬ ਦੇ ਬੱਚੇ ਕਿਸੇ ਵੀ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੇ ਹਨ।ਇਸ ਸ਼ਾਨਦਾਰ ਸਫਲਤਾ ਲਈ ਦਿਵਿਤ ਬਾਂਸਲ, ਉਸਦੇ ਮਾਪਿਆਂ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸਮੂਹ ਸਟਾਫ਼ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਗਿਆ ਕਿ ਦਿਵਿਤ ਨੇ ਆਪਣੀ ਮਿਹਨਤ ਨਾਲ ਬਰਨਾਲਾ ਦੇ ਹਰ ਪਰਿਵਾਰ ਅਤੇ ਹਰ ਬੱਚੇ ਦਾ ਮਾਣ ਵਧਾਇਆ ਹੈ।ਦਿਵਿਤ ਦੀ ਕਾਬਲੀਅਤ ਨੇ ਦੱਸ ਦਿੱਤਾ—ਬਰਨਾਲਾ ਦੀ ਧਰਤੀ ’ਤੇ ਪੈਦਾ ਹੋਣ ਵਾਲੇ ਹੁਨਰਮੰਦ ਬੱਚੇ ਦੁਨੀਆ ਜਿੱਤਣ ਦੀ ਸਮਰੱਥਾ ਰੱਖਦੇ ਹਨ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *