8 ਸਾਲਾ ਅੰਗਦ ਸਿੰਘ ਨੇ ਆਸਟ੍ਰੇਲੀਆ ‘ਚ ਲਹਿਰਾਇਆ ਤਿਰੰਗਾ: ਸ਼ਾਟਪੁੱਟ ‘ਚ ਬਣਿਆ ਨਿਊ ਸਾਊਥ ਵੇਲਜ਼ ਦਾ ਰਾਜ ਚੈਂਪੀਅਨ, ਡਿਸਕਸ ਥ੍ਰੋ ‘ਚ ਵੀ ਜਿੱਤਿਆ ਕਾਂਸੀ ਤਮਗਾ ਸਵਰਗੀ ਪੀ.ਟੀ.ਆਈ. ਮੂਲ੍ਹਾ ਸਿੰਘ ਦੇ ਪੜਪੋਤਰੇ ਨੇ 6.72 ਮੀਟਰ ਥ੍ਰੋ ਨਾਲ ਰਚਿਆ ਇਤਿਹਾਸ; ਪ੍ਰਾਇਮਰੀ ਪੱਧਰ ‘ਤੇ ਇਹ ਮੁਕਾਮ ਹਾਸਲ ਕਰਨ ਵਾਲਾ ਬਣਿਆ ਪਹਿਲਾ ਪੰਜਾਬੀ ਬੱਚਾ

Spread the love
ਨਵਾਂਸ਼ਹਿਰ, 20 ਅਗਸਤ (ਜਤਿੰਦਰ ਪਾਲ ਸਿੰਘ ਕਲੇਰ): ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਜਾਵਲਪੁਰ ਨਾਲ ਸਬੰਧਤ ਸਵਰਗਵਾਸੀ ਪੀ.ਟੀ.ਆਈ. ਮੂਲ੍ਹਾ ਸਿੰਘ (ਸੇਵਾਮੁਕਤ ਸਰੀਰਕ ਸਿੱਖਿਆ ਅਧਿਆਪਕ) ਦੇ ਪੱਦ-ਚਿਨ੍ਹਾਂ ‘ਤੇ ਚੱਲਦਿਆਂ ਉਨ੍ਹਾਂ ਦੇ 8 ਸਾਲਾ ਪੜਪੋਤਰੇ ਅੰਗਦ ਸਿੰਘ ਖੇਲਾ ਨੇ ਆਸਟ੍ਰੇਲੀਆ ਦੀ ਧਰਤੀ ‘ਤੇ ਪੰਜਾਬ ਅਤੇ ਸਮੁੱਚੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।ਸਿਡਨੀ ਓਲੰਪਿਕ ਪਾਰਕ ਵਿਖੇ 15 ਤੋਂ 16 ਅਗਸਤ ਨੂੰ ਕਰਵਾਈਆਂ ਗਈਆਂ ਨਿਊ ਸਾਊਥ ਵੇਲਜ਼ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ‘ਚ ਵੱਖ-ਵੱਖ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਅੰਗਦ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6.72 ਮੀਟਰ ਦੀ ਦਮਦਾਰ ਥ੍ਰੋ ਨਾਲ ਸ਼ਾਟਪੁੱਟ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਕੇ ਰਾਜ ਚੈਂਪੀਅਨ ਬਣਨ ਦਾ ਗੌਰਵ ਹਾਸਲ ਕੀਤਾ। ਇਸ ਜਿੱਤ ਨਾਲ ਉਹ ਨਿਊ ਸਾਊਥ ਵੇਲਜ਼ ਵਿੱਚ ਪ੍ਰਾਇਮਰੀ ਸਕੂਲ ਪੱਧਰ ‘ਤੇ ਸ਼ਾਟਪੁੱਟ ਦਾ ਰਾਜ ਚੈਂਪੀਅਨ ਬਣਨ ਵਾਲਾ ਪਹਿਲਾ ਪੰਜਾਬੀ ਬੱਚਾ ਬਣ ਗਿਆ ਹੈ।ਸ਼ਾਟਪੁੱਟ ਦੇ ਨਾਲ-ਨਾਲ ਅੰਗਦ ਨੇ ਡਿਸਕਸ ਥ੍ਰੋ ਪ੍ਰਤੀਯੋਗਤਾ ਵਿੱਚ ਵੀ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਪੂਰੇ ਨਿਊ ਸਾਊਥ ਵੇਲਜ਼ ਰਾਜ ‘ਚ ਤੀਜਾ ਸਥਾਨ ਹਾਸਲ ਕਰਕੇ ਦੋਹਰੀ ਸਫਲਤਾ ਦਰਜ ਕੀਤੀ।ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਅੰਗਦ ਦੀ ਇਸ ਇਤਿਹਾਸਕ ਕਾਮਯਾਬੀ ਦੀ ਖ਼ਬਰ ਮਿਲਦੇ ਹੀ ਨਵਾਂਸ਼ਹਿਰ ਵਿਖੇ ਉਸ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਮੂਹ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਲੋਕਾਂ ਦਾ ਕਹਿਣਾ ਹੈ ਕਿ ਵਿਦੇਸ਼ ਦੀ ਧਰਤੀ ‘ਤੇ ਵੀ ਅੰਗਦ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਬੱਚਿਆਂ ਵਿੱਚ ਖੇਡਾਂ ਦਾ ਜਜ਼ਬਾ ਕਿਸੇ ਨਾਲੋਂ ਘੱਟ ਨਹੀਂ ਹੈ। ਅੰਗਦ ਦੇ ਮਾਤਾ-ਪਿਤਾ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੇ ਬੇਟੇ ਦੀ ਇਸ ਵੱਡੀ ਪ੍ਰਾਪਤੀ ‘ਤੇ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਅੰਗਦ ਭਵਿੱਖ ਵਿੱਚ ਵੀ ਖੇਡਾਂ ਦੇ ਖੇਤਰ ‘ਚ ਦੇਸ਼ ਦਾ ਨਾਂ ਰੌਸ਼ਨ ਕਰਦੇ ਹੋਏ ਹੋਰ ਵੱਡੇ ਤਮਗੇ ਹਾਸਲ ਕਰੇਗਾ। (ਤਸਵੀਰ: ਅੰਗਦ ਸਿੰਘ ਰਾਜ ਪੁਰਸਕਾਰ ਪ੍ਰਾਪਤ ਕਰਨ ਸਮੇਂ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ ਬੱਚਿਆਂ ਨਾਲ਼। ਇਨਸੈੱਟ: ਅੰਗਦ ਸਿੰਘ ਰਾਜ ਪੁਰਸਕਾਰ ਨਾਲ਼।)
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *