82 ਸਾਲਾ ਬਾਪੂ ਬੋਹੜ ਸਿੰਘ ਮਾਨ ਵਾਕਰ ਤੇ ਚਲ ਕੇ ਪਹੁੰਚਿਆ ਧਰਨੇ ਤੇ, ਦੋ ਜਗਹਾ ਤੋਂ ਟੁੱਟ ਚੁੱਕੀ ਲੱਤ

Spread the love

ਮਲੋਟ, 31 ਦਸੰਬਰ (ਬਲਕਰਨ ਜਟਾਣਾ ) 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਪਿੰਡ ਪੰਨੀ ਵਾਲਾ ਫੱਤਾ ਜਿਲਾ ਸ੍ਰੀ ਮੁਕਤਸਰ ਸਾਹਿਬ ਚੌਕ ਵਿੱਚ ਕਿਸਾਨਾਂ ਨੇ ਧਰਨਾ ਲਗਾ ਕੇ ਚਾਰੇ ਸੜਕਾਂ ਤੇ ਆਵਾਜਾਈ ਠੱਪ ਕਰ ਦਿੱਤੀ ਪਿੰਡ ਬਾਮ ਦੇ ਕਿਸਾਨ ਬਾਪੂ ਬੋਹੜ ਸਿੰਘ ਮਾਨ ਵਾਕਰ ਤੇ ਚੱਲ ਕੇ ਧਰਨੇ ਵਾਲੀ ਥਾਂ ਤੇ ਪਹੁੰਚ ਗਏ ।ਬਾਪੂ ਨੇ ਦੱਸਿਆ ਕਿ ਉਸ ਦੀ ਦੋ ਵਾਰ ਲੱਤ ਟੁੱਟ ਚੁੱਕੀ ਹੈ ਇੱਕ ਵਾਰ ਗੋਡੇ ਤੋਂ ਥੱਲੇ ਅਤੇ ਦੂਜੀ ਵਾਰ ਪੱਟ ਕੋਲੋਂ ਲੱਤ ਟੁੱਟੀ ਹੈ ਹੁਣ ਉਹ ਵਾਕਰ ਤੇ ਥੋੜਾ ਬਹੁਤਾ ਤੁਰ ਲੈਂਦਾ ਹੈ ਪਰ ਬਾਪੂ ਕਹਿੰਦਾ ਕਿ ਕਿਸਾਨੀ ਸੰਘਰਸ਼ ਵਿੱਚ ਮੈਂ ਪਹਿਲਾਂ ਵੀ ਵੱਡਾ ਯੋਗਦਾਨ ਪਾ ਚੁੱਕਾ ਹਾਂ ਅਤੇ ਹੁਣ ਵੀ ਪਿੱਛੇ ਨਹੀਂ ਹਟਾਂ

oplus_2

ਗਾ ਜੇ ਡੱਲੇਵਾਲ ਸਾਹਿਬ ਆਪਣੀ ਜਿੰਦਗੀ ਕਿਸਾਨੀ ਪਿੱਛੇ ਦਾਅ ਤੇ ਲਗਾ ਦਿੰਦੇ ਹਨ ਤਾਂ ਮੈਂ ਘਰ ਕਿਉਂ ਬੈਠਾ। ਉਹਨਾਂ ਵਾਕਰ ਸਾਹਮਣੇ ਰੱਖ ਕੇ ਇੱਕ ਕੁਰਸੀ ਤੇ ਬੈਠ ਕੇ ਜੋਰਦਾਰ ਤਰੀਕੇ ਨਾਲ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ਨੂੰ ਲਲਕਾਰਿਆ ਉਹਨਾਂ ਕਿਹਾ ਕਿ ਅਸੀਂ ਤਾਂ ਜਿੰਦਗੀ ਹੰਢਾ ਚੁੱਕੇ ਹਾਂ ਹੁਣ ਜੇ ਜਿੰਦਗੀ ਨੂੰ ਕਿਸਾਨੀ ਦੇ ਲੇਖੇ ਲਗਾ ਦੇਵਾਂਗੇ ਤੇ ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਾਂਗੇ ਉਹਨਾਂ ਨੌਜਵਾਨਾਂ ਨੂੰ ਲਲਕਾਰ ਕੇ ਕਿਹਾ ਕਿ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਸ ਹੋ ਜਿਨਾਂ ਨੇ ਆਪਣੇ ਚਾਰ ਪੁੱਤਰ ਹੱਸ ਹੱਸ ਕੇ  ਜੁਲਮ ਦੇ ਵਿਰੁੱਧ ਵਾਰ ਦਿੱਤੇ ਸਨ ਅਤੇ ਆਪਣਾ ਪਿਤਾ ਵੀ ਵਾਰ ਦਿੱਤਾ ਸੀ ਤੁਸੀਂ ਉਸ ਕੌਮ ਦੇ ਵਾਰਸ ਹੋ ਅੱਜ ਕਿਸਾਨੀ ਨੂੰ ਬਚਾਉਣ ਵਾਸਤੇ ਅੱਗੇ ਆਉਣ ਦੀ ਲੋੜ ਹੈ ਅਤੇ ਘਰ ਬੈਠਣ ਦੀ ਬਜਾਏ ਸੰਘਰਸ਼ਾਂ ਵਿੱਚ ਵੱਧ ਚੜ ਕੇ ਹਿੱਸਾ ਲਓ ਤਾਂ ਕਿ ਮੋਦੀ ਨੂੰ ਲੋਹੇ ਦੇ ਚਨੇ ਚਬਾ ਸਕੀਏ  ਬਾਪੂ ਦੇ ਹੌਸਲੇ ਨੂੰ ਦੇਖ ਕੇ ਸਾਰੇ ਲੋਕ ਗਦ ਗਦ ਹੋ ਉੱਠੇ ਬਾਪੂ ਨੇ ਕਿਹਾ ਕਿ ਮੈਂ ਖਨੌਰੀ ਬਾਰਡਰ ਤੇ ਵੀ ਜਾਵਾਂਗਾ ਅਤੇ ਉੱਥੇ ਜਾ ਕੇ ਵੀ ਪੂਰੀ ਲੜਾਈ ਲੜਾਂਗਾ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *