ਜਗਰਾਉਂ 3 ਅਗਸਤ (ਜਸਵਿੰਦਰ ਸਿੰਘ ਡਾਂਗੀਆ) ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਵਿਖੇ ਗੁਰਮਤਿ ਸਮਾਗਮ ਹੋਏ ਜਿੱਥੇ ਕੀਰਤਨ ਸਮਾਗਮ ਦੇ ਲਾਹੇ ਲੈਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ।ਭਾਈ ਜਸਪ੍ਰੀਤ ਸਿੰਘ ਜੀ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਿਮਰਨਜੀਤ ਸਿੰਘ ਨੇ ਬਹੁਤ ਹੀ ਮਿੱਠੜਾ ਤੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਅਨੰਦਿਤ ਕਰ ਦਿੱਤਾ । ਉਹਨਾਂ ਬਿਨਾਂ ਕੋਈ ਸਮਾਂ ਗਵਾਏ ਬਹੁਤ ਹੀ ਪ੍ਰਚਲਿਤ ਤੇ ਬੇਨਤੀ- ਭਰੇ ਸ਼ਬਦਾਂ ਦਾ ਗਾਇਣ ਕਰਕੇ ਇੰਨਾ ਰਸ ਬੰਨਿਆ ਕਿ ਮਾਨੋ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਕੀਰਤਨ ਸਰਵਣ ਕਰ ਰਹੀਆਂ ਹੋਣ । ਸੰਗਤਾਂ ਚਾਹੁੰਦੀਆਂ ਸਨ ਕਿ ਆਨੰਦ- ਵਿਭੋਰ ਬਣਿਆ ਰਵੇ ਪਰ ਸਮੇਂ ਨੇ ਆਪਣਾ ਡੰਕਾ ਵਜਾ ਦਿੱਤਾ ਸੀ । ਆਮ ਤੌਰ ਤੇ ਬਹੁਤੇ ਕੀਰਤਨੀਏ ਕਥਾ ਕਹਾਣੀਆਂ ਵਿੱਚ ਸਮਾਂ ਲਾ ਦਿੰਦੇ ਹਨ ਪਰ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਦੀ ਇਹ ਖੂਬੀ ਹੈ ਕਿ ਨਿਰੋਲ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਦੇ ਹਨ । ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਡਾਢੇ ਖੁਸ਼ ਸਨ ਕਿ ਉਹਨਾਂ ਦੀ ਮਿਹਨਤ ਨਾਲ ਗੁਰਦੁਆਰਾ ਸਾਹਿਬ ਦਾ ਹਾਲ ਨਕੋ- ਨੱਕ ਭਰ ਗਿਆ ਹੈ । ਅਖੀਰ ਤੱਕ ਸੰਗਤਾਂ ਵਿੱਚ ਬੈਠ ਕੇ ਮਿਠੜੇ ਕੀਰਤਨ ਦਾ ਆਨੰਦ ਮਾਨਣ ਵਾਲਿਆਂ ਚ ਪ੍ਰੋਫੈਸਰ ਸੁਖਵਿੰਦਰ ਸਿੰਘ,ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ,ਦੀਪਿੰਦਰ ਸਿੰਘ ਭੰਡਾਰੀ ,ਰਜੇਸ਼ ਇੰਦਰ ਸਿੰਘ ਸਿੱਧੂ ,ਚੇਅਰਮੈਨ ਕੁਲਵਿੰਦਰ ਸਿੰਘ ਕਾਲਾ,ਹਰਦੇਵ ਸਿੰਘ ਬੋਬੀ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ,ਅਪਾਰ ਸਿੰਘ,ਮਹਿੰਦਰ ਸਿੰਘ ਸਿੱਧਵਾਂ,ਗੁਰਮੀਤ ਸਿੰਘ ,ਜਗਜੀਤ ਸਿੰਘ,ਭਾਈ ਲਛਮਣ ਸਿੰਘ,ਭਾਈ ਸੁਖਵਿੰਦਰ ਸਿੰਘ ,ਰਣਜੀਤ ਸਿੰਘ ਹੈਪੀ,ਅਜੀਤ ਸਿੰਘ ਮਿਗਲਾਨੀ,ਇੰਦਰਵੀਰ ਸਿੰਘ ਰਿੰਕੀ ਚਾਵਲਾ ,ਅਵਤਾਰ ਸਿੰਘ ਮਿਗਲਾਨੀ,ਪਰਮਜੀਤ ਸਿੰਘ ਪੰਮਾ ਆੜਤੀ,ਇਕਬਾਲ ਸਿੰਘ ਛਾਬੜਾ, ਪਰਮਵੀਰ ਸਿੰਘ ਗਿੱਲ,ਤਰਲੋਚਨ ਸਿੰਘ ,ਗੁਰਦੀਪ ਸਿੰਘ ਧੀਰ ,ਅੰਮ੍ਰਿਤਪਾਲ ਸਿੰਘ ,ਯਾਦਵਿੰਦਰ ਸਿੰਘ ਗਿੱਲ ,ਰਜਿੰਦਰ ਸਿੰਘ ,ਹੈਡ ਗ੍ਰੰਥੀ ਅਵਤਾਰ ਸਿੰਘ, ਜਗਤਾਰ ਸਿੰਘ ਚਾਵਲਾ , ਹਰਵਿੰਦਰ ਸਿੰਘ ਚਾਵਲਾ , ਕੰਵਰ ਪਾਲ ਸਿੰਘ,ਵਰਿੰਦਰ ਕਲੇਰ,ਸਤੀਸ਼ ਪੱਪੂ,ਹਰਮੀਤ ਸਿੰਘ ਬਜਾਜ, ਸੁਖਵਿੰਦਰ ਸਿੰਘ ਸਿੱਧੂਹਰਜੇਸ਼ ਇੰਦਰ ਸਿੰਘ ਸਿੱਧੂ ,ਦਿਲਮੋਹਣ ਸਿੰਘ, ਜਸਪਾਲ ਸਿੰਘ ਛਾਬੜਾ, ਭੈਣ ਜੀ ਹਰਜੀਤ ਕੌਰ,ਮਨਜੀਤ ਕੌਰ, ਮਾਤਾ ਬੇਅੰਤ ਕੌਰ ,ਰਜਿੰਦਰ ਕੌਰ ਗਿੰਦਰਾ ,ਜਗਜੀਤ ਕੌਰ ਗਰਚਾ ,ਜੀਵਨ ਕੌਰ ਗਿੱਲ ਰੈਨੂ ਕੌਰ,ਨਿਜਰ ,ਪਰਮਿੰਦਰ ਕੌਰ ਸਿੱਧਵਾਂ,ਮਨਜੀਤ ਕੌਰ,ਕੁਲਦੀਪ ਕੌਰ ,ਰਸਪਾਲ ਕੌਰ ,ਬਲਜਿੰਦਰ ਕੌਰ ਆਦਿ ਹਾਜਰ ਸਨ।ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।