ਇੰਜ ਨਵਨੀਤ ਕੁਮਾਰ ਨੇ ਪੀ.ਐਸ.ਪੀ.ਸੀ.ਐਲ.ਫਿਰੋਜ਼ਪੁਰ ਵਿਖੇ ਵਧੀਕ ਨਿਗਰਾਨ ਇੰਜੀਨੀਅਰ (ਇੰਨਫੋਰਸਮੈਂਟ) ਵਜੋਂ ਅਹੁਦਾ ਸੰਭਾਲਿਆ 

Spread the love

ਮਮਦੋਟ/ ਫਿਰੋਜ਼ਪੁਰ, 07 ਜੁਲਾਈ ( ਸ਼ਰਮਾਂ ) ਪਾਵਰਕਾਮ ( ਪੀ ਐਸ ਪੀ ਸੀ ਐਲ ) ਫ਼ਿਰੋਜ਼ਪੁਰ ਦੇ ਦਫ਼ਤਰ ਵਿਖੇ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ, ਜਦੋਂ ਇੰਜੀਨੀਅਰ ਨਵਨੀਤ ਕੁਮਾਰ ਨੇ ਵਧੀਕ ਨਿਗਰਾਨ ਇੰਜੀਨੀਅਰ (ਏ ਐਸ ਈ ) ਇੰਨਫੋਰਸਮੈਂਟ ਦੀ ਅਹਿਮ ਆਸਾਮੀ ਤੇ ਆਪਣਾ ਅਹੁਦਾ ਰਸਮੀ ਤੌਰ ਤੇ ਸੰਭਾਲ ਲਿਆ। ਦਫ਼ਤਰ ਪਹੁੰਚਣ ਤੇ ਪਾਵਰ ਕਾਮ ਦੇ ਸਟਾਫ ਮੈਂਬਰਾਂ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਅਤੇ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਨੂੰ ਕਿਹਾ । ਅਹੁਦਾ ਸੰਭਾਲਦਿਆਂ ਹੀ ਇੰਜੀਨੀਅਰ ਨਵਨੀਤ ਕੁਮਾਰ ਨੇ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਦਫ਼ਤਰ ਦੇ ਸਾਰੇ ਕੰਮਾਂ-ਕਾਰਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਖਪਤਕਾਰਾਂ ਦੀਆਂ ਸੇਵਾਵਾਂ ਅਤੇ ਵਿਭਾਗੀ ਕੰਮਾਂ ਨੂੰ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨਾ ਉਨ੍ਹਾਂ ਦੀ ਮੁੱਖ ਮਕਸਦ ਹੋਵੇਗਾ। ਗੌਰਤਲਬ ਹੈ ਕਿ ਇੰਜ ਨਵਨੀਤ ਕੁਮਾਰ ਪਹਿਲਾ ਵੀ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਆਪਣੀਆ ਸੇਵਾਵਾਂ ਬਾਖੂਬੀ ਅਤੇ ਇਮਾਨਦਾਰੀ ਢੰਗ ਨਾਲ ਨਿਭਾ ਚੁੱਕੇ ਹਨ।ਇਸ ਤਾਇਨਾਤੀ ਦੇ ਮੌਕੇ ਤੇ ਪਾਵਰਕਾਮ ਦੇ ਕਈ ਸੀਨੀਅਰ ਅਧਿਕਾਰੀ, ਮੁਲਾਜ਼ਮ ਅਤੇ ਇਲਾਕੇ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ, ਇਸ ਮੌਕੇ ਇੰਜੀ: ਰਾਜੀਵ (ਸੀਨੀਅਰ ਕਾਰਜਕਾਰੀ ਇੰਜੀਨੀਅਰ, ਸੰਚਾਲਣ ਸਬਅਰਬਨ ਮੰਡਲ, ਫਿਰੋਜ਼ਪੁਰ), ਇੰਜੀ: ਸੁਰਿੰਦਰ ਪਾਲ ਸਿੰਘ (ਵਧੀਕ ਨਿਗਰਾਨ ਇੰਜੀਨੀਅਰ, ਓ ਐਂਡ ਐਮ ਮੰਡਲ, ਫਿਰੋਜ਼ਪੁਰ), ਇੰਜ: ਸੁਖਦੇਵ ਸਿੰਘ, ਇੰਜ ਬਹਾਦੁਰ ਸਿੰਘ, ਇੰਜ: ਮੁਲਖ ਰਾਜ, ਇੰਜ: ਤਰਲੋਚਨ ਚੋਪੜਾ, ਇੰਜ: ਰਜੀਵ ਚਾਵਲਾ, ਇੰਜ: ਮਨਜੀਤ ਸਿੰਘ ਮਠਾੜੂ, ਇੰਜ: ਪਿੰਕਾ ਵੋਹਰਾ, ਇੰਜ: ਸੰਦੀਪ ਕੁਮਾਰ ਅਤੇ ਇੰਜ ਗੁਰਪ੍ਰਤਾਪ ਸਿੰਘ, ਐਮ ਸੀ ਵਿੱਕੀ ਮੈਣੀ, , ਐਮ ਸੀ ਗੁਰਪ੍ਰੀਤ ਸਿੰਘ ਸਿੱਧੂ , ਬਿੱਕਰ ਸਿੰਘ,ਦਲਜੀਤ ਸਿੰਘ(ਐਸ.ਐਸ.ਏ.) ਅਤੇ ਰਣਜੀਤ ਸਿੰਘ ਢੋਟ (ਐਡਵੋਕੇਟ), ਅਤੇ ਸਮੂਹ ਹਾਜ਼ਰ ਸ਼ਖਸੀਅਤਾਂ ਨੇ ਉਮੀਦ ਜਤਾਈ ਕਿ ਇੰਜੀਨੀਅਰ ਨਵਨੀਤ ਕੁਮਾਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਸਰਕਲ ਵਿਖੇ ਇੰਨਫੋਰਸਮੈਂਟ ਵਿੰਗ ਹੋਰ ਵਧੇਰੇ ਬਿਹਤਰੀ ਅਤੇ ਮੁਸਤੈਦੀ ਨਾਲ ਕੰਮ ਕਰੇਗਾ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *