ਨੂਰਪੁਰ ਬੇਦੀ, 19 ਜੁਲਾਈ: ਦਲਜੀਤ ਚਨੌਲੀ =ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਅਤੇ ਸੇਵਾ ਮੁਕਤ ਅਧਿਆਪਕਾਂ ਨੂੰ ਪੈਨਸ਼ਨ ਦੇ ਪੀ ਪੀ ਓ ਜਾਰੀ ਨਾ ਕਰਨ ਦੇ ਰੋਸ ਵਜੋਂ ਸਮੁੱਚੇ ਪੰਜਾਬ ਦੇ ਅਧਿਆਪਕਾ ਤੇ ਪੈਨਸ਼ਨਰਾ ਵੱਲੋਂ 21 ਜੁਲਾਈ ਨੂੰ ਡੀ ਪੀ ਆਈ ਦਫਤਰ ਮੁਹਾਲੀ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮਸਲਾ ਹੱਲ ਨਾ ਹੋਣ ਤੇ ਦਫ਼ਤਰ ਦਾ ਘਿਰਾਓ ਵੀ ਕੀਤਾ ਜਾਵੇਗਾ ।ਇਸ ਸੰਬੰਧੀ ਰੋਪੜ ਜ਼ਿਲ੍ਹੇ ਵਿੱਚ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਸੂਬਾ ਪ੍ਰੈੱਸ ਸਕੱਤਰ ਹਰਦੀਪ ਸਿੰਘ , ਕਮੇਟੀ ਮੈਂਬਰ ਰਣਜੀਤ ਸਿੰਘ ਅਨੰਦਪੁਰ ਸਾਹਿਬ ਅਤੇ ਜ਼ਿਲ੍ਹਾ ਸਕੱਤਰ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਜਨਵਰੀ 2026 ਤੋਂ ਹੁਣ ਤੱਕ ਤਨਖਾਹ ਗ੍ਰਾਂਟਾ ਜਾਰੀ ਨਾ ਹੋਣ ਕਾਰਨ ਮੁਲਾਜ਼ਮ ਗੰਭੀਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣਾ ਬਹੁਤ ਹੀ ਦੁਖਦਾਈ ਹੈ।ਜਿਸ ਕਰਕੇ ਮਜਬੂਰ ਹੋ ਕੇ ਹੁਣ ਅਧਿਆਪਕਾ ਨੂੰ ਸੜਕਾ ਤੇ ਉਤਰਨਾ ਪੈ ਰਿਹਾ ਹੈ ।ਆਗੂਆਂ ਨੇ ਕਿਹਾ ਕਿ ਯੂਨੀਅਨ ਦੀ ਸੂਬਾ ਕਮੇਟੀ ਦੇ ਐਲਾਨ ਮੁਤਾਬਕ ਰੋਪੜ ਜ਼ਿਲ੍ਹੇ ਦੇ ਸਾਰੇ ਅਧਿਆਪਕ , ਹੋਰ ਕਰਮਚਾਰੀ ਤੇ ਪੈਨਸ਼ਨਰ ਇਸ ਧਰਨੇ ਵਿੱਚ ਸ਼ਾਮਲ ਹੋਣਗੇ ਆਗੂਆਂ ਨੇ ਕਿਹਾ ਕਿ ਏਡਿਡ ਸਕੂਲਾਂ ਦੇ ਸੇਵਾ ਮੁਕਤ ਅਧਿਆਪਕਾਂ ਨੂੰ ਪੀ ਪੀ ਓ ਆਰਡਰ ਵੀ ਜਾਰੀ ਨਹੀ ਹੋ ਰਹੇ ਅਤੇ ਨਾ ਹੀ ਛੇਵੇ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕੀਤੇ ਗਏ ਹਨ । ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਦੱਸਿਆ ਕਿ ਇਸ ਰੋਸ ਰੈਲੀ ਤੇ ਧਰਨੇ ਨੂੰ ਲੈ ਕੇ ਅਧਿਆਪਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।ਪ੍ਰਿੰ. ਸੁਖਪਾਲ ਕੌਰ ਵਾਲੀਆ,, ਪ੍ਰਿੰ. ਸੰਗੀਤਾ ਸ਼ਰਮਾ,ਪ੍ਰਿੰ.ਨਵਦੀਪ ਕੁਮਾਰ,ਸਤੀਸ਼ ਕੁਮਾਰ ,ਡਾ ਹਰਮਨਜੀਤ ਸਿੰਘ ਕਾਹਲੋਂ,ਰਣਵੀਰ ਸਿੰਘ ਬ੍ਰਹਮਪੁਰ ਜ਼ਿਲ੍ਹਾ ਪ੍ਰੈਸ ਸਕੱਤਰ,ਨਵੀਨ ਕੁਮਾਰ,ਅਸ਼ਵਨੀ ਸ਼ਰਮਾ,ਹਰਸ਼ਰਨ ਸਿੰਘ ਤਖ਼ਤਗੜ੍ਹ ,ਰਮੇਸ਼ ਕੁਮਾਰ ਸ਼ਾਸਤਰੀ ਪ੍ਰਧਾਨ ਪੈਨਸ਼ਨ ਸਸੈੱਲ,ਅਵਤਾਰ ਸਿੰਘ ਚਮਕੌਰ ਸਾਹਿਬ, ਸੋਹਣ ਸਿੰਘ ਚਮਕੌਰ ਸਾਹਿਬ , ਵਰਿੰਦਰ ਕੁਮਾਰ ਭਨੁਪਲੀ,ਹਰੀਸ਼ ਸੋਨੀ,ਪ੍ਰਿੰ,ਕਿਰਨ , ਮੈਡਮ ਜਸਵੀਰ ਕੌਰ ਪ੍ਰਿੰ. ਬ੍ਰਹਮਪੁਰ,ਮੈਡਮ ਕਮਲਜੀਤ ਕੌਰ , ਮੈਡਮ ਸੁਨੀਤਾ ਦਿਵੇਦੀ ਅਤੇ ਹੋਰਨਾਂ ਨੇ ਤਨਖਾਹ ਨਾ ਮਿਲਣ ਤੇ ਰੋਸ ਪ੍ਰਗਟ ਕੀਤਾ ।
ਤਸਵੀਰ ਧਰਨੇ ਸਬੰਧੀ ਜਾਣਕਾਰੀ ਦਿੰਦੇ ਯੂਨੀਅਨ ਆਗੂ ਤਸਵੀਰ ਢੀਂਡਸਾ






