ਐਚਐਮਈਐਲ ਅਤੇ ਏਮਜ਼ ਬਠਿੰਡਾ ਦੀ ਸਾਂਝੀ ਪਹਿਲ ਨਾਲ ਪੇਂਡੂ ਸਿਹਤ ਸੇਵਾਵਾਂ ਨੂੰ ਮਿਲੀ ਮਜ਼ਬੂਤੀ -ਪੰਜਾਬ ਅਤੇ ਹਰਿਆਣਾ ਦੇ 59 ਪਿੰਡਾਂ ਵਿੱਚ ਮੋਬਾਈਲ ਮੈਡੀਕਲ ਯੂਨਿਟ ਵੱਲੋਂ 168 ਕੈਂਪ ਲਗਾ ਕੇ 9,814 ਮਰੀਜ਼ਾਂ ਦਾ ਇਲਾਜ, 212 ਮਰੀਜ਼ ਏਮਜ਼ ਲਈ ਰੈਫਰ, ਟੈਲੀਮੇਡੀਸਿਨ ਰਾਹੀਂ ਪਿੰਡਾਂ ਵਿੱਚੋਂ ਹੀ ਮਾਹਿਰ ਡਾਕਟਰਾਂ ਨਾਲ ਸਲਾਹ-ਮਸ਼ਵਰਾ  

Spread the love
ਰਾਮਾ ਮੰਡੀ, 7 wJh(ਅਸ਼ੋਕ ਕੁਮਾਰ)  : ਪੇਂਡੂ ਖੇਤਰਾਂ ਵਿੱਚ ਗੁਣਵੱਤਾਪੂਰਨ ਅਤੇ ਆਸਾਨੀ ਨਾਲ ਉਪਲਬਧ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਉਦੇਸ਼ ਨਾਲ ਐਚਪੀਸੀਐਲ-ਮਿੱਤਲ ਐਨਰਜੀ ਲਿਮਿਟੇਡ
(ਐਚਐਮਈਐਲ) ਵੱਲੋਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼), ਬਠਿੰਡਾ ਦੇ ਸਹਿਯੋਗ ਨਾਲ ਟੈਲੀਮੇਡੀਸਿਨ ਸਹੂਲਤ ਵਾਲਾ ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ (ਐੱਮਐੱਮਯੂ) ਪ੍ਰੋਜੈਕਟ ਪੇਂਡੂ ਸਿਹਤ ਸੇਵਾਵਾਂ ਨੂੰ ਨਵੀਂ ਮਜ਼ਬੂਤੀ ਦੇ ਰਿਹਾ ਹੈ। ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ-ਦੁਆਲੇ ਸਥਿਤ ਪੰਜਾਬ ਅਤੇ ਹਰਿਆਣਾ ਦੇ 59 ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ-ਦੁਆਰ 'ਤੇ ਹੀ ਪ੍ਰਾਇਮਰੀ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਇਲਾਜ ਦੀ ਪਹੁੰਚ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਅਧੀਨ ਚੱਲ ਰਹੀਆਂ ਦੋ ਮੋਬਾਈਲ ਮੈਡੀਕਲ ਯੂਨਿਟਾਂ ਵੱਲੋਂ 30 ਜੂਨ 2026 ਤੱਕ 168 ਮੁਫ਼ਤ ਸਿਹਤ ਕੈਂਪ ਲਗਾ ਕੇ 9,814 ਪੇਂਡੂ ਮਰੀਜ਼ਾਂ ਨੂੰ ਡਾਕਟਰੀ ਸੇਵਾਵਾਂ ਦਿੱਤੀਆਂ ਗਈਆਂ। ਇਨ੍ਹਾਂ ਵਿੱਚੋਂ 20 ਕੈਂਪ ਹਰਿਆਣਾ ਦੇ ਸਰਹੱਦੀ 8 ਪਿੰਡਾਂ—ਤਿਗੜੀ, ਦੇਸੂ ਮਲਕਾਣਾ, ਆਸੀਰ, ਖੋਖਰ, ਨੌਰੰਗ, ਹੱਸੂ, ਚੱਠਾ ਅਤੇ ਮਾਖਾ ਵਿੱਚ ਲਗਾਏ ਗਏ, ਜਿੱਥੇ 1,247 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਲਾਭਪਾਤਰੀਆਂ ਵਿੱਚ 57 ਫੀਸਦੀ ਮਹਿਲਾਵਾਂ, 40 ਫੀਸਦੀ ਪੁਰਸ਼ ਅਤੇ 3 ਫੀਸਦੀ ਬੱਚੇ ਸ਼ਾਮਲ ਸਨ, ਜੋ ਇਸ ਪਹਿਲ ਦੀ ਪੇਂਡੂ ਪਰਿਵਾਰਾਂ, ਖ਼ਾਸ ਕਰਕੇ ਮਹਿਲਾਵਾਂ ਤੱਕ ਪ੍ਰਭਾਵਸ਼ਾਲੀ ਪਹੁੰਚ ਨੂੰ ਦਰਸਾਉਂਦਾ ਹੈ। ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਮਾਹਿਰਾਂ ਦੀ ਸਲਾਹ ਨਾਲ ਜੋੜਨ ਲਈ ਪ੍ਰੋਜੈਕਟ ਅਧੀਨ
ਟੈਲੀਮੇਡੀਸਿਨ ਸਲਾਹ-ਮਸ਼ਵਰਾ ਸੈਸ਼ਨਾਂ ਦਾ ਸਫ਼ਲ ਆਯੋਜਨ ਕੀਤਾ ਗਿਆ, ਜਿਸ ਨਾਲ ਪੇਂਡੂ ਮਰੀਜ਼ਾਂ ਨੂੰ ਏਮਜ਼ ਬਠਿੰਡਾ ਜਾਣ ਦੀ ਲੋੜ ਤੋਂ ਬਿਨਾਂ ਆਪਣੇ ਹੀ ਪਿੰਡ ਵਿੱਚ ਮਾਹਿਰ ਡਾਕਟਰਾਂ ਨਾਲ ਸਲਾਹ ਲੈਣ ਦੀ ਸਹੂਲਤ ਮਿਲੀ। ਇਸ ਨਾਲ ਮਰੀਜ਼ਾਂ ਦਾ ਸਮਾਂ, ਯਾਤਰਾ ਖ਼ਰਚ ਅਤੇ ਇਲਾਜ 'ਤੇ ਆਉਣ ਵਾਲਾ ਆਰਥਿਕ ਬੋਝ ਕਾਫ਼ੀ ਘੱਟ ਹੋਇਆ ਹੈ। ਪ੍ਰੋਜੈਕਟ ਅਧੀਨ ਗੰਭੀਰ ਅਤੇ ਵਿਸ਼ੇਸ਼ ਇਲਾਜ ਦੀ ਲੋੜ ਵਾਲੇ 212 ਮਰੀਜ਼ਾਂ ਨੂੰ ਇਨ੍ਹਾਂ ਕੈਂਪਾਂ ਰਾਹੀਂ ਏਮਜ਼ ਬਠਿੰਡਾ ਦੇ ਵੱਖ-ਵੱਖ ਮਾਹਿਰ ਵਿਭਾਗਾਂ ਵਿੱਚ ਰੈਫਰ ਕੀਤਾ ਗਿਆ। ਸਭ ਤੋਂ ਵੱਧ ਰੈਫਰਲ ਨੇਤਰ ਰੋਗ ਵਿਭਾਗ ਲਈ ਕੀਤੇ ਗਏ। ਇਸ ਤੋਂ ਇਲਾਵਾ ਆਰਥੋਪੀਡਿਕਸ, ਈਐਨਟੀ, ਜਨਰਲ ਸਰਜਰੀ, ਗਾਇਨੀਕੋਲੋਜੀ, ਜਨਰਲ ਮੈਡੀਸਿਨ, ਮਨੋਚਿਕਿਤਸਾ, ਡੈਂਟਲ, ਦਿਲ ਦੇ ਰੋਗ, ਨਿਊਰੋਲੋਜੀ, ਯੂਰੋਲੋਜੀ ਅਤੇ ਐਂਡੋਕ੍ਰਾਈਨੋਲੋਜੀ ਸਮੇਤ ਹੋਰ ਵਿਭਾਗਾਂ ਵਿੱਚ ਵੀ ਸਮੇਂ ਸਿਰ ਮਾਹਿਰ ਇਲਾਜ ਯਕੀਨੀ ਬਣਾਇਆ ਗਿਆ। ਐਮਰਜੈਂਸੀ ਸਥਿਤੀਆਂ ਵਿੱਚ ਮੁੱਢਲੀ ਸਹਾਇਤਾ ਬਾਰੇ ਜਾਗਰੂਕਤਾ ਵਧਾਉਣ ਲਈ ਰਾਮਾਂ, ਕਮਾਲੂ, ਤਿਓਣਾ ਪੁਜਾਰੀਆ, ਬੰਗੀ ਨਿਹਾਲ ਅਤੇ ਮੱਲਵਾਲਾ ਪਿੰਡਾਂ ਵਿੱਚ ਸੀਪੀਆਰ (ਕਾਰਡੀਓ ਪਲਮੋਨਰੀ ਰੀਸਸਿਟੇਸ਼ਨ) ਸਿਖਲਾਈ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ਵਿੱਚ 115 ਤੋਂ ਵੱਧ ਪੇਂਡੂਆਂ ਨੂੰ ਜ਼ਿੰਦਗੀ ਬਚਾਉਣ ਵਾਲੀਆਂ ਤਕਨੀਕਾਂ ਦੀ ਟ੍ਰੇਨਿੰਗ ਦਿੱਤੀ ਗਈ। ਇਹ ਸਿਖਲਾਈ ਐਮਰਜੈਂਸੀ ਹਾਲਾਤਾਂ ਵਿੱਚ ਭਾਈਚਾਰੇ ਦੀ ਤੁਰੰਤ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਸਮਰੱਥਾ ਨੂੰ ਮਜ਼ਬੂਤ ਕਰ ਰਹੀ ਹੈ। ਇਸ ਤੋਂ ਇਲਾਵਾ 13 ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ਵਿੱਚ 250 ਤੋਂ ਵੱਧ ਪੇਂਡੂਆਂ, ਮਰੀਜ਼ਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਦੌਰਾਨ ਸ਼ੂਗਰ ਦੀ ਰੋਕਥਾਮ, ਹਾਈ ਬਲੱਡ ਪ੍ਰੈਸ਼ਰ ਕੰਟਰੋਲ, ਲੂ ਤੋਂ ਬਚਾਅ, ਹੱਥਾਂ ਦੀ ਸਫ਼ਾਈ, ਡੇਂਗੂ ਤੋਂ ਬਚਾਅ, ਸਿਹਤਮੰਦ ਜੀਵਨ ਲਈ ਯੋਗਾ ਅਤੇ ਜੂਨੋਟਿਕ
(ਪਸ਼ੂਆਂ ਤੋਂ ਫੈਲਣ ਵਾਲੇ) ਰੋਗਾਂ ਬਾਰੇ ਮਾਹਿਰਾਂ ਨੇ ਜਾਣਕਾਰੀ ਦਿੱਤੀ। ਪਿੰਡ ਬੰਗੀ ਨਿਹਾਲ ਦੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੇਡੀਸਿਨ ਸਹੂਲਤ ਨੇ ਪੇਂਡੂ ਸਿਹਤ ਸੇਵਾਵਾਂ ਵਿੱਚ ਮਹੱਤਵਪੂਰਨ ਬਦਲਾਅ ਲਿਆਂਦਾ ਹੈ। ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਰਿਹਾ ਹੈ। ਖ਼ਾਸ ਕਰਕੇ ਗੰਭੀਰ ਮਰੀਜ਼ਾਂ ਨੂੰ ਕੈਂਪਾਂ ਰਾਹੀਂ ਮਿਲ ਰਹੀ ਰੈਫਰਲ ਸਹੂਲਤ ਨਾਲ ਅੱਗੇ ਦੇ ਇਲਾਜ ਵਿੱਚ ਬਹੁਤ ਮਦਦ ਮਿਲ ਰਹੀ ਹੈ। ਇਹ ਪਹਿਲ ਪੇਂਡੂ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਪ੍ਰਭਾਵਸ਼ਾਲੀ ਮਾਡਲ ਹੈ। ਪਿੰਡ ਚੱਠਾ ਦੇ ਸਰਪੰਚ ਸੁਖਰਾਜ ਸਿੰਘ ਨੇ ਦੱਸਿਆ ਕਿ ਮੋਬਾਈਲ ਮੈਡੀਕਲ ਯੂਨਿਟ ਕਾਰਨ ਪੇਂਡੂਆਂ ਨੂੰ ਵੱਡਾ
ਲਾਭ ਹੋ ਰਿਹਾ ਹੈ। ਮਾਹਿਰ ਸਲਾਹ, ਮੁਫ਼ਤ ਦਵਾਈਆਂ ਅਤੇ ਪਿੰਡ ਵਿੱਚ ਹੀ ਇਲਾਜ ਦੀ ਸਹੂਲਤ ਮਿਲਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਸਮੇਂ ਸਿਰ ਰੈਫਰਲ, ਐਮਰਜੈਂਸੀ ਜੀਵਨ ਰੱਖਿਆ ਸਿਖਲਾਈ ਅਤੇ ਸਿਹਤ ਜਾਗਰੂਕਤਾ ਪ੍ਰੋਗਰਾਮਾਂ ਨੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵੀ ਵਧਾਈ ਹੈ। ਮੌਕੇ 'ਤੇ ਦਵਾਈਆਂ ਮਿਲਣ ਨਾਲ ਉਨ੍ਹਾਂ ਨੂੰ ਤੁਰੰਤ ਇਲਾਜ ਮਿਲ ਜਾਂਦਾ ਹੈ ਅਤੇ ਦੂਰ-ਦੁਰਾਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਵੀ ਨਹੀਂ ਪੈਂਦੀ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *