ਤਪਾ ਮੰਡੀ, 10 ਜੁਲਾਈ( ਗੋਲਡੀ ਵਿਆਸ)ਕੇਂਦਰ ਸਰਕਾਰ ਅਤੇ ਵੱਖੋ ਵੱਖ ਸੂਬਿਆਂ ਦੀਆਂ ਸਰਕਾਰਾਂ ਸਾਉਣ ਮਹੀਨੇ ਦੀ ਸ਼ਿਵਰਾਤਰੀ ਮੌਕੇ ਕਾਂਵੜ ਯਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਾਵੜੀਆਂ ਲਈ ਸੜਕੀ ਮਾਰਗਾਂ ਤੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਵੀ ਕਾਵੜੀਆ ਅਣਸਖਾਵੀ ਘਟਨਾ ਦਾ ਸ਼ਿਕਾਰ ਨਾ ਹੋ ਜਾਵੇ ਅਤੇ ਪ੍ਰਸ਼ਾਸ਼ਨ ਕਾਵੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਕਾਂਵੜ ਸੰਘ ਦੇ ਸ਼ਹਿਰੀ ਪ੍ਰਧਾਨ ਅਤੇ ਸਮਾਜਸੇਵੀ ਆਗੂ ਅਰਵਿੰਦ ਰੰਗੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਲੱਖਾਂ ਸ਼ਰਧਾਲੂ ਕਾਵੜ ਲੈ ਕੇ ਲੰਬੀਆਂ ਯਾਤਰਾਵਾਂ ਕਰਦੇ ਹਨ। ਪਰ ਸੜਕੀ ਮਾਰਗਾਂ ‘ਤੇ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਰਕੇ ਸੜਕਾਂ ਤੇ ਭਾਰੀ ਟ੍ਰੈਫਿਕ, ਤੇਜ਼ ਰਫ਼ਤਾਰ ਵਾਹਨ ਯਾਤਰਾ ਨੂੰ ਹੋਰ ਔਖਾ ਬਣਾ ਦਿੰਦੀ ਹੈ। ਇਸ ਲਈ ਕਾਵੜੀਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਲਈ ਵਿਸ਼ੇਸ਼ ਪ੍ਰਬੰਧ ਅਤੇ ਸੜਕਾਂ ਦੀ ਸੰਭਾਲ ਯਕੀਨੀ ਬਣਾਈ ਜਾਣੀ ਚਾਹੀਦੀ ਹੈ, ਤਾਂ ਜੋ ਸ਼ਰਧਾਲੂ ਆਪਣੀ ਧਾਰਮਿਕ ਯਾਤਰਾ ਸੁਰੱਖਿਅਤ ਅਤੇ ਸੁਖਦ ਢੰਗ ਨਾਲ ਪੂਰੀ ਕਰ ਸਕਣ , ਉਹਨਾਂ ਕੇਂਦਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਕਾਂਵੜੀਆਂ ਦੀ ਸੁਰੱਖਿਆ ਲਈ ਸੜਕਾਂ ‘ਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ ਕਿਉਂਕਿ ਸ਼ਿਵ ਭੋਲੇ ਦੇ ਲੱਖਾਂ ਦੀ ਤਾਦਾਦ ਵਿਚ ਕਾਵੜੀਏ ਵੱਖ-ਵੱਖ ਧਾਮਾਂ ਤੋਂ ਆਪਣੇ ਸ਼ਹਿਰਾਂ ਦੇ ਸ਼ਿਵ ਮੰਦਿਰਾਂ ਲਈ ਗੰਗਾ ਜਲ ਲੈ ਕੇ ਸੜਕੀ ਰਸਤਿਆਂ ਰਾਹੀਂ ਪੈਦਲ ਯਾਤਰਾ ਕਰਕੇ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਕਾਂਵੜ ਯਾਤਰਾ 30 ਜੁਲਾਈ ਤੋਂ 11 ਅਗਸਤ ਤੱਕ ਚੱਲੇਗੀ ਜਿਸ ਵਿੱਚ ਵੱਖੋ ਵੱਖ ਰਸਤਿਆਂ ਵਿੱਚ ਕਾਵੜੀਆਂ ਲਈ ਸ਼ਿਵਰਾਤਰੀ ਮੌਕੇ ਠਹਿਰਨ ਤੇ ਖਾਣ ਪੀਣ ਦੇ ਕੈਂਪ ਲਗਾਏ ਜਾਂਦੇ ਹਨ ਉਹਨਾਂ ਕੈਂਪਾਂ ਵਿੱਚ ਕਾਵੜੀਏ ਹਰਿਦੁਆਰ ਅਤੇ ਗੰਗੋਤਰੀ ਤੋਂ ਕਾਂਵੜ ਯਾਤਰਾ ਦੌਰਾਨ ਗੰਗਾ ਜਲ ਲੈ ਕੇ ਪਹੁੰਚਦੇ ਹਨ ਜਿਸ ਕਰਕੇ ਸੜਕਾਂ ‘ਤੇ ਆਵਾਜਾਈ ਕਾਫੀ ਹੋ ਜਾਂਦੀ ਹੈ ਇਸ ਲਈ ਪ੍ਰਸ਼ਾਸਨ ਨੂੰ ਸੜਕਾਂ ਤੇ ਨਾਕਾਬੰਦੀ ਕਰਕੇ ਆਵਾਜਾਈ ਦਾ ਸਰਲ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕਾਵੜੀਏ ਗੰਗਾ ਜਲ ਲੈ ਕੇ ਆਪਣੇ ਸ਼ਹਿਰ ਦੇ ਮੰਦਰਾਂ ਵਿੱਚ ਆਸਾਨੀ ਨਾਲ ਪਹੁੰਚ ਸਕਣ।






