ਕਿਸਾਨਾਂ ਨੇ ਤਿੰਨ ਘੰਟੇ ਫ੍ਰੀ ਕੀਤਾ ਟੋਲ ਪਲਾਜ਼ਾ  ਅਮਰੀਕਾ ਸਰਕਾਰ ਦੇ ਖਿਲਾਫ਼ ਜੰਮਕੇ ਕੀਤੀ ਨਾਅਰੇਬਾਜ਼ੀ 

Spread the love
ਬਲਾਚੌਰ 22 ਜੁਲਾਈ (ਜਤਿੰਦਰਪਾਲ ਸਿੰਘ ਕਲੇਰ )-  ਟੋਲ ਪਲਾਜ਼ਾ ਬੱਛੂਆਂ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ ਅਮਰੀਕਾ ਤੇ ਭਾਰਤ ਵਿਚ ਟਰੇਡ ਡੀਲ ਦੇ ਵਿਰੋਧ ਵਿਚ ਅੱਜ ਕਿਸਾਨਾਂ ਨੇ ਟੋਲ ਪਲਾਜ਼ਾ ਜੀਓਵਾਲ ਬੱਛੂਆਂ ਨੂੰ ਤਿੰਨ ਘੰਟੇ ਟੋਲ ਫ੍ਰੀ ਕਰਵਾਇਆ|  ਇਸ ਮੌਕੇ ਇਕਠ ਨੂੰ ਸੰਬੋਧਨ ਕਰਦੇ ਹੋਏ  ਪਵਨ ਸ਼ਰਮਾ ਕੌਮੀ ਕਿਸਾਨ ਯੂਨੀਅਨ, ਸੰਤੋਖ ਸਿੰਘ ਰੈਲਮਾਜਰਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਨਿਰਮਲ ਸਿੰਘ ਔਜਲਾ ਕੌਮੀ ਕਿਸਾਨ ਯੂਨੀਅਨ, ਨੇ ਕਿਹਾ ਕਿ  ਸਾਮਰਾਜਵਾਦੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿਤਾ ਜਾਵੇਗਾ|  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਦੇ ਪੁਤਲੇ ਫੂਕੇ ਜਾਣਗੇ|  ਉਨ੍ਹਾਂ ਨੇ ਕਿਹਾ ਕਿ ਬੀਜੇਪੀ ਨੂੰ ਗਲੋਬਲ ਕਾਰਪੋਰੇਟਾ ਅਤੇ ਅਮਰੀਕੀ ਸਾਮਰਾਜਵਾਦ ਦੇ ਅੱਗੇ ਝੁਕਣ ਤੋਂ ਰੋਕਿਆ ਜਾਵੇ| ਇਹ ਭਾਰਤ ਦੀ ਸਵੈ ਨਿਰਭਰਤਾ ਤੇ ਪ੍ਰਭੀਸਤਾ ਨੂੰ ਖਤਮ ਕਰੇਗਾ| ਕਿਸਾਨਾਂ ,ਮਜ਼ਦੂਰਾਂ , ਪੇਂਡੂ ਸ਼ਹਿਰੀ ਗਰੀਬਾਂ ਅਤੇ ਖੇਤੀਬਾੜੀ  ਉਦਯੋਗ ਨੂੰ ਬਰਬਾਦ ਕਰੇਗਾ|  ਇਸ ਮੌਕੇ ਤੇ ਪਵਨ ਸ਼ਰਮਾ ਕੌਮੀ ਕਿਸਾਨ ਯੂਨੀਅਨ, ਸੰਤੋਖ ਸਿੰਘ ਰੈਲਮਾਜਰਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਨਿਰਮਲ ਸਿੰਘ ਔਜਲਾ ਕੌਮੀ ਕਿਸਾਨ ਯੂਨੀਅਨ, ਅਮਰਜੀਤ ਸਿੰਘ  ਪ੍ਰਧਾਨ , ਕਰਨੈਲ ਸਿੰਘ ਭਲਾ, ਮੋਹਨ ਸਿੰਘ ਟੱਪਰੀਆਂ ਬੀਕੇਯੂ ਲੱਖੋਵਾਲ , ਸੁਰਿੰਦਰ ਸਿੰਘ ਬੈਂਸ ਕੇਕੇਯੂ, ਹਰਮੇਸ਼ ਸਿੰਘ ਢੇਸੀ ਕੇਕੇਯੂ, ਕੁਲਵੀਰ ਸਿੰਘ, ਰਣਜੀਤ ਸਿੰਘ ਰਾਣਾ, ਕੁਲ ਹਿੰਦ ਕਿਸਾਨ ਸਭਾ  ਚਰਨਜੀਤ ਸਿੰਘ ਦੌਲਤਪੁਰ ਕੁਲ ਹਿੰਦ ਕਿਸਾਨ ਸਭਾ, ਸਤਨਾਮ ਸਿੰਘ ਗੁਲਾਟੀ ਜ਼ਮਹੂਰੀ ਕਿਸਾਨ ਸਭਾ, ਹਰਵਿੰਦਰ ਸਿੰਘ ਥੋਪੀਆ, ਸੋਹਣ ਸਿੰਘ ਬਲਾਚੌਰ, ਪਰਮਜੀਤ ਸਿੰਘ ਰੋੜੀ , ਕੁਲਦੀਪ ਸਿੰਘ ਸੁੱਜੋ ਜਮਹੂਰੀ ਕਿਸਾਨ ਸਭਾ, ਕੁਲਵਿੰਦਰ ਸਿੰਘ ਚਾਹਲ ਕਿਰਤੀ ਕਿਸਾਨ ਯੂਨੀਅਨ, ਤਰਲੋਚਨ ਸਿੰਘ ਰੱਕੜ ਬੀਕੇਯੂ ਲੱਖੋਵਾਲ , ਗੋਰਾ ਸਜਾਵਲਪੁਰ  , ਕੁਲਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ, ਗੁਰਮੁੱਖ ਸਿੰਘ  ਬੀਕੇਯੂ , ਪਰਮਿੰਦਰ ਮੇਨਕਾ ਪੇਂਡੂ ਖੇਤ ਮਜਦੂਰ ਯੂਨੀਅਨ ਤੋ ਹਰ ਬਹੁਤ ਸਾਰੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *