ਕੁਰਾਲੀ 22ਜੁਲਾਈ (ਜਗਦੇਵ ਸਿੰਘ )ਕੇਂਦਰ ਸਰਕਾਰ ਵੱਲੋਂ ਆਪਣੇ ਹੱਕ ਮੰਗ ਰਹੇ ਨੌਜਵਾਨਾਂ ਤੇ ਕੀਤਾ ਗਿਆ ਲਾਠੀ ਚਾਰਜ ਜੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨ ਸਕੱਤਰ ਸਰਦਾਰ ਅਜਿੰਦਰ ਸਿੰਘ ਨਨੇਹੇੜੀਆਂ ਵੱਲੋਂ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ. ਪ੍ਰੈਸ ਨੋਟ ਜਾਰੀ ਕਰਦੇ ਆਂ ਨਹਹੇੜੀਆਂ ਨੇ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ ਦਿੱਲੀ ਵਿਖੇ ਜੰਤਰ ਮੰਤਰ ਤੇ ਪੜੇ ਲਿਖੇ ਨੌਜਵਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਨ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਜੋ ਕਿ ਬਹੁਤ ਹੀ ਮੰਦਭਾਗਾ ਹੈ ਇਸ ਲਾਠੀ ਚਾਰਜ ਵਿੱਚ ਅਨੇਕਾਂ ਹੀ ਨੌਜਵਾਨ ਜ਼ਖਮੀ ਹੋਏ ਤੇ ਦਿੱਲੀ ਦੀ ਪੁਲਿਸ ਵੱਲੋਂ ਉਹਨਾਂ ਤੇ ਪਾਣੀ ਦੀਆਂ ਪਛਾੜਾਂ ਮਾਰ ਮਾਰ ਕੇ ਬੇਹੋਸ਼ ਕੀਤਾ ਗਿਆ ਇਸ ਘਨਾਉਣੇ ਕਾਰਨਾਮੇ ਦੀ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਬੁਖਲਾ ਚੁੱਕੀ ਹੈ ਤੇ ਕੇਂਦਰ ਦਾ ਤਾਨਾ ਸ਼ਾਹੀ ਰਵਈਆ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਸਮੇਂ ਉਨ੍ਹਾਂ ਨਾਲ ਨਰਿੰਦਰ ਸਿੰਘ ਬਡਵਾਲੀ ਜ਼ਿਲ੍ਹਾ ਜਨ ਸਕੱਤਰ ਬਸਪਾ,ਜਗਦੇਵ ਸਿੰਘ ਪਵਾਰ, ਸੀਨੀਅਰ ਬਾਮਸੇਫ ਆਗੂ,ਹਰਦੀਪ ਸਿੰਘ ਨੰਗਲਗੜੀਆ, ਸਾਬਕਾ ਪ੍ਰਧਾਨ ਹਲਕਾ ਖਰੜ, ਮਨਜੀਤ ਸਿੰਘ ਕਕਰਾਲੀ ਜ਼ਿਲ੍ਹਾ ਜਨਰਲ ਸਕੱਤਰ ਰੋਪੜ ਨੇ ਵੀ ਇਸ ਘਨਾਉਣੀ ਹਰਕਤ ਦੀ ਔਰ ਸ਼ਬਦਾਂ ਵਿੱਚ ਨਿੰਦਾ ਕੀਤੀ