ਬੱਸੀ ਪਠਾਣਾ, 08 ਅਗਸਤ (ਉਦੇ ਧੀਮਾਨ): ਸ਼੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਪ੍ਰਾਚੀਨ ਸ਼ਿਵ ਮੰਦਰ ਵਿਖੇ ਕਲੱਬ ਦੇ ਪ੍ਰਧਾਨ ਰਮੇਸ਼ ਕੁਮਾਰ ਸੀ.ਆਰ. ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪ੍ਰਧਾਨ ਰਮੇਸ਼ ਕੁਮਾਰ ਨੇ ਆਪਣੀ ਸਿਹਤ ਸੰਬੰਧੀ ਸਮੱਸਿਆ ਬਾਰੇ ਕਲੱਬ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ। ਜਿਸ ਉਪਰੰਤ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਕਰਵਾਈ ਕਰਦਿਆਂ ਕਲੱਬ ਦੇ ਸੀਨੀਅਰ ਮੈਂਬਰ ਸਵ:ਸੁਸ਼ੀਲ ਕਪਿਲਾ ਲਾਲੀ ਦੇ ਸਪੁੱਤਰ ਕੇਸ਼ਵ ਕਪਿਲਾ ਨੂੰ ਕਲੱਬ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਮੈਂਬਰਾਂ ਵੱਲੋਂ ਨਵ-ਨਿਯੁਕਤ ਪ੍ਰਧਾਨ ਕੇਸ਼ਵ ਕਪਿਲਾ ਨੂੰ ਆਪਣੀ ਨਵੀਂ ਟੀਮ ਦੀ ਚੋਣ ਕਰਨ ਅਤੇ ਕਲੱਬ ਨਾਲ ਸਬੰਧਤ ਸਾਰੇ ਫੈਸਲੇ ਲੈਣ ਦੇ ਅਧਿਕਾਰ ਵੀ ਸਰਬਸੰਮਤੀ ਨਾਲ ਸੌਂਪੇ ਗਏ। ਨਵ-ਨਿਯੁਕਤ ਪ੍ਰਧਾਨ ਕੇਸ਼ਵ ਕਪਿਲਾ ਨੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾਵੇਗਾ। ਕਲੱਬ ਦੇ ਮੈਂਬਰਾਂ ਨੇ ਨਵੇਂ ਪ੍ਰਧਾਨ ਕੇਸ਼ਵ ਕਪਿਲਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆ ਉਮੀਦ ਪ੍ਰਗਟਾਈ ਕਿ ਉਹ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਬਿਹਤਰ ਢੰਗ ਨਾਲ ਅੱਗੇ ਵਧਾਉਣਗੇ। ਇਸ ਮੌਕੇ ਪੰਡਿਤ ਵਿਨੋਦ ਮਿਸ਼ਰਾ, ਪ੍ਰਦੀਪ ਮਲਹੌਤਰਾ, ਰਾਜ ਕਮਲ ਸ਼ਰਮਾ, ਪਵਨ ਸ਼ਰਮਾ, ਸੁਨੀਲ ਲੂੰਬਾ,ਸ਼ਾਮ ਸੁੰਦਰ ਜਰਗਰ,ਰਾਜਵੀਰ ਧੀਮਾਨ,ਕਮਲ ਨੈਣ ਜਰਗਰ, ਨੀਰਜ ਕੌੜਾ,ਰਮੇਸ਼ ਮਲਹੌਤਰਾ,ਮੋਹਨ ਲਾਲ ਗੋਗਨਾ,ਸੋਹਣ ਲਾਲ ਮੇਨਰੋ,ਸ਼ਾਮ ਮਹਿਰਾ, ਲਵਲੀ ਬਾਜਵਾ,ਦਿਨੇਸ਼ ਕੁਮਾਰ ਹਾਜਰ ਸਨ।