ਕੌਂਮੀ ਖੇਡ ਦਿਵਸ ਮੌਕੇ 25ਵਾਂ ਰਾਜ-ਪੱਧਰੀ ਸਿਲਵਰ ਜੁਬਲੀ ਐਵਾਰਡ ਸਮਾਰੋਹ 30 ਨੂੰ  70 ਦੇ ਕਰੀਬ ਪ੍ਰਮੁੱਖ ਸਖ਼ਸੀਅਤਾਂ ਨੂੰ ਮਿਲੇਗਾ “ਲਾਈਫ ਟਾਈਮ ਅਚੀਵਮੈਂਟ ਐਵਾਰਡ”: ਸ਼ਰਮਾ/ਮੱਟੂ 

Spread the love
ਅੰਮ੍ਰਿਤਸਰ 20 ਅਗਸਤ (ਮਨਜੀਤ ਸਿੰਘ ਸ਼ੇਰਗਿੱਲ )   ਪਿੱਛਲੇ 25 ਸਾਲ ਤੋਂ ਖੇਡ,ਧਾਰਮਿਕ ਅਤੇ ਸਮਾਜ ਸੇਵੀਂ ਗਤੀਵਿਧੀਆਂ ਵਿੱਚ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਆਪਣੇ 25 ਸਾਲ ਸਫ਼ਲਤਾਪੂਰਵਕ ਸੰਪਨ ਕਰਨ ਦੀ ਖ਼ੁਸ਼ੀ ‘ਚ ਭਾਰਤ ਦੀ ਕੌਂਮੀ ਖੇਡ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ 121ਵੇਂ ਜਨਮ ਦਿਨ ਨੂੰ ਸਮਰਪਿਤ (ਕੌਂਮੀ ਖੇਡ ਦਿਵਸ) ਮੌਕੇ 25ਵਾਂ ਰਾਜ-ਪੱਧਰੀ ਸਿਲਵਰ ਜੁਬਲੀ ਐਵਾਰਡ ਸਮਾਰੋਹ 30 ਅਗਸਤ ਦਿਨ ਐਤਵਾਰ ਨੂੰ (ਬੀਐਮ,ਰਿਜ਼ੋਰਟ, ਅਟਾਰੀ ਰੋਡ) ਵਿਖੇ ਮਨਾਇਆ ਜਾ ਰਿਹਾ ਹੈ I ਇਸ ਸੰਬੰਧੀ ਕਲੱਬ ਦੇ ਸਰਪ੍ਰਸਤ ਸ਼੍ਰੀ ਰਾਜੇਸ਼ ਸ਼ਰਮਾ (ਪੀਸੀਐਸ) ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਸਮਾਜ ਸੇਵਕ ਤੇ ਖੇਡ ਪ੍ਰੋਮੋਟਰ) ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕੇ ਇਸ ਮੌਕੇ ਅਰਜੁਨਾ ਐਵਾਰਡੀ, ਰਾਸ਼ਟਰਮੰਡਲ ਖੇਡਾਂ ਅਤੇ ਇੰਟਰਨੈਸ਼ਨਲ ਖਿਡਾਰੀਆ,ਖੇਡ ਲੇਖਕਾਂ, ਖੇਡ ਅਧਿਆਪਕਾ,ਪ੍ਰਿੰਸੀਪਲਾ,ਸਮਾਜ ਸੇਵਕਾ ਅਤੇ ਵੱਖ-ਵੱਖ ਖੇਤਰਾਂ ਵਿੱਚ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀਆ 70 ਦੇ ਕਰੀਬ ਪ੍ਰਮੁੱਖ ਸਖ਼ਸੀਅਤਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ” ਨਾਲ ਸਨਮਾਨਿਤ ਕਰਨ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ,10ਵੀਂ,12ਵੀਂ ਕਲਾਸ ਦੇ ਸਾਲਾਨਾ ਪੇਪਰਾਂ ਵਿੱਚ ਮੈਰਿਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਸੀਬੀਐਸਈ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ ਤੌਰ ਸਨਮਾਨਿਤ ਕੀਤਾ ਜਾਵੇਗਾ I ਇਸ ਸਮਾਰੋਹ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ.ਹਰਮਨਬੀਰ ਸਿੰਘ ਗਿੱਲ, ਐਸਐਸਪੀ ਦਿਹਾਤੀ ਪੁਲਿਸ ਸ. ਕੰਵਲਪ੍ਰੀਤ ਸਿੰਘ ਚਾਹਲ, ਚੇਅਰਮੈਨ ਹਰਦੇਸ਼ ਸ਼ਰਮਾ,ਵਾਇਸ ਚੇਅਰਮੈਨ ਮਖਤੂਲ ਸਿੰਘ ਔਲਖ,ਵਾਇਸ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਯੂਕੇ,ਅਜੈ ਕੁਮਾਰ ਵਰਮਾਨੀ,ਵਰਿੰਦਰ ਚਾਵਲਾ,ਨਿਰਵੈਰ ਸਿੰਘ ਸਰਕਾਰੀਆ,ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ,ਮਨਪ੍ਰੀਤ ਕੌਰ,ਡਾ.ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਰਣਜੀਤ ਕੌਰ ਸੰਧੂ,ਪ੍ਰਿੰ.ਅਮਰਜੀਤ ਕੌਰ,ਪ੍ਰਿੰ.ਪਰਮਜੀਤ ਕੌਰ,  ਪ੍ਰਿੰ.ਅਨੀਤਾ ਬੱਤਰਾ, ਕੰਵਲਜੀਤ ਕੌਰ ਟੀਨਾ, ਨਰਿੰਦਰ ਕੌਰ,ਵੀਨਾ ਮੱਟੂ ਅਤੇ ਦਮਨਪ੍ਰੀਤ ਕੌਰ ਦਾ ਵਿਸ਼ੇਸ ਯੋਗਦਾਨ ਰਹੇਗਾ I
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *