ਗੁਰੂਕੁਲ ਸਕੂਲ ਦੇ ਅਧਿਆਪਕ ਸੁਖਦੀਪ ਕੌਰ ਅਤੇ ਗੁਰਦੀਪ ਸਿੰਘ ‘ਗੁਰੂਕੁਲ ਸਟਾਰ ਐਵਾਰਡ’ ਨਾਲ ਸਨਮਾਨਿਤ

Spread the love

ਕੋਟਕਪੂਰਾ, 9 ਦਸੰਬਰ (ਗੁਰਦੀਪ ਸਿੰਘ ਢਿੱਲੋਂ) :- ਅਧਿਆਪਕ ਦੀ ਮੁਹਾਰਤ, ਮਿਹਨਤ, ਲਗਨ ਅਤੇ ਯੋਗਦਾਨ ਨੂੰ ਪਛਾਣਦੇ ਹੋਏ, ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਲਈ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿੱਚ ‘ਗੁਰੂਕੁਲ ਸਟਾਰ ਐਵਾਰਡ’ ਪ੍ਰੋਗਰਾਮ ਦਾ ਆਯੋਜਨ ਕਰਕੇ ਇੱਕ ਵਿਲੱਖਣ ਤਰੀਕੇ ਨਾਲ਼ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਵੱਲੋਂ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਪਿਛਲੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਿਰਫ਼ ਅਧਿਆਪਕਾਂ ਨੂੰ ਹੀ ਨਹੀਂ, ਬਲਕਿ ਸਕੂਲ ਵਿੱਚ ਕੰਮ ਕਰਨ ਵਾਲੇ ਹਰ ਵਰਗ ਦੇ ਕਰਮਚਾਰੀਆਂ ਨੂੰ ਵੱਖ-ਵੱਖ ਟੈਗ ਲਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ’ਚੋਂ ਐਮਪਲੋਈ ਆਫ਼ ਦਾ ਮੰਥ ਦੇ ਤੌਰ ’ਤੇ ਮੈਡਮ ਵੰਦਨਾ ਗੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਜਗਮੀਤ ਕੌਰ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਨੂੰ ਟੈਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੋਸਟ ਐਕਟੀਵ ਟੀਚਰ ਦੇ ਤੌਰ ’ਤੇ ਮੈਡਮ ਲਲਿਤਾ ਰਾਣੀ, ਮੈਡਮ ਨੈਨਸੀ, ਅਮਨਦੀਪ ਸਿੰਘ ਅਤੇ ਰਮਨ ਚੌਹਾਨ ਨੂੰ ਟੈਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮੂਹ ਅਧਿਆਪਕਾਂ ਤੋਂ ਇਲਾਵਾ ਸਕੂਲ ਦੇ ਡਰਾਈਵਰ ਭੁਪਿੰਦਰ ਸਿੰਘ, ਸਹਾਇਕ ਸਟਾਫ਼ ਵਜੋਂ ਸ਼੍ਰੀਮਤੀ ਕਮਲਜੀਤ ਕੌਰ ਅਤੇ ਸਕਿਉਰਟੀ ਗਾਰਡ ਸਤਨਾਮ ਸਿੰਘ ਅਤੇ ਇਕਬਾਲ ਸਿੰਘ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰਲੇ ਪੜਾਅ ’ਤੇ ਸਕੂਲ ਦੇ ਸਮੂਹ ਟੀਚਿੰਗ ਸਟਾਫ਼ ’ਚੋਂ ਅੰਗਰੇਜੀ ਅਧਿਆਪਕਾ ਮੈਡਮ ਸੁਖਦੀਪ ਕੌਰ ਅਤੇ ਨੋਨ ਟੀਚਿੰਗ ਸਟਾਫ਼ ’ਚੋਂ ਸੁਪਰਵਾਈਜਰ ਗੁਰਦੀਪ ਸਿੰਘ ਨੂੰ ਪਿ੍ਰੰਸੀਪਲ ਡਾ. ਧਵਨ ਕੁਮਾਰ ਵਲੋਂ ਗੁਰੂਕੁਲ ਸਟਾਰ ਐਵਾਰਡ ਦਾ ਟੈਗ ਦਿੰਦਿਆਂ ਸਰਟੀਫਿਕੇਟ ਅਤੇ ਫਲਾਵਰ-ਪੋਟ ਭੇਟ ਕੀਤੇ ਗਏ, ਇਸ ਜਸ਼ਨ ਦੀ ਘੜੀ ਦੇ ਅੰਤ ਵਿੱਚ ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਡਾ. ਧਵਨ ਕੁਮਾਰ

ਵਲੋਂ ਸਾਰਿਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ਼ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਸਮੂਹ ਸਟਾਫ਼ ਵਲੋਂ ਖੁਸ਼ੀ ਜਾਹਰ ਕਰਦਿਆਂ ਇਸ ਵਿਲੱਖਣ ਢੰਗ ਨਾਲ਼ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੀ ਇੱਕ ਨਵੀਂ ਪਿਰਤ ਪਾਉਣ ’ਤੇ ਜਿੱਥੇ ਸਕੂਲ ਮੁਖੀ ਡਾ. ਧਵਨ ਕੁਮਾਰ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਜੇਤੂ ਅਧਿਆਪਕਾਂ ਵੱਲੋਂ ਨਿੱਘੀ ਜਿਹੀ ਟੀ-ਪਾਰਟੀ ਦਾ ਇੰਤਜ਼ਾਮ ਕੀਤਾ ਗਿਆ, ਜਿਸ ਵਿੱਚ ਸਾਰੇ ਸਟਾਫ਼ ਨੇ ਸਕੂਲ ਮੁਖੀ ਨਾਲ਼ ਬੈਠ ਕੇ ਇਕੱਠਿਆਂ ਚਾਹ ਦੇ ਕੱਪ ਸਾਂਝੇ ਕੀਤੇ ਅਤੇ ਇਸ ਖੁਸ਼ਨੁਮਾ ਮਾਹੌਲ ਦਾ ਅਨੰਦ ਮਾਣਿਆ।

  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *