ਗ੍ਰਾਮ ਪੰਚਾਇਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਜਰਨੇਟਰ ਕੀਤਾ ਦਾਨ

Spread the love
ਬਠਿੰਡਾ 17ਅਪ੍ਰੈਲ(ਐੱਸ ਐੱਸ ਰਾਹੀ):ਸਰਕਾਰੀ ਪ੍ਰਾਇਮਰੀ ਸਕੂਲ ਕਟਾਰ ਸਿੰਘ ਵਾਲਾ ਵਿਖੇ ਬੱਚਿਆਂ ਦੀ ਪੜ੍ਹਾਈ ਲਈ ਜ਼ਰੂਰੀ ਘਾਟ ਨੂੰ ਪੂਰਾ ਕਰਦੇ ਹੋਏ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਜਰਨੇਟਰ ਦਾਨ ਕੀਤਾ ਗਿਆ। ਕਿਉਂਕਿ ਗਰਮੀਆਂ ਦੇ ਦਿਨਾਂ ਵਿੱਚ ਕਿਸੇ ਵੀ ਸਮੇਂ ਬਿਜਲੀ ਕੱਟ ਹੋਣ ਕਰਕੇ ਬੱਚਿਆਂ ਨੂੰ ਗਰਮੀ ਵਿੱਚ ਪੜ੍ਹਨ ਸਮੇਂ ਮੁਸ਼ਕਲ ਆਉਂਦੀ ਸੀ। ਹੁਣ ਇਸ ਘਾਟ ਨੂੰ ਸਮਝਦੇ ਹੋਏ ਪਿੰਡ ਦੀ ਸੁਲਝੀ ਹੋਈ ਤੇ ਪੜੀ ਲਿਖੀ ਪੰਚਾਇਤ ਵੱਲੋਂ ਪੰਚਾਇਤੀ ਫੰਡਾਂ ਵਿਚੋਂ ਜਰਨੇਟਰ ਖਰੀਦ ਕੇ ਸਕੂਲ ਨੂੰ ਦਾਨ ਕਰ ਦਿੱਤਾ ਗਿਆ ਹੈ। ਜਿਸ ਨਾਲ ਅਗਲੇ ਦਿਨਾਂ ਵਿੱਚ ਪੂਰੀ ਗਰਮੀ ਵਿੱਚ ਬੱਚਿਆਂ ਨੂੰ ਪੜ੍ਹਨ ਸਮੇਂ ਕੋਈ ਮੁਸ਼ਕਲ ਨਹੀਂ ਆਵੇਗੀ। ਸਕੂਲ ਦੇ ਛੋਟੇ ਛੋਟੇ ਮਸੂਮ ਬੱਚਿਆਂ ਨੇ ਪੂਰੀ ਖੁਸ਼ੀ ਮਨਾਈ ਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਵੀ ਕੀਤਾ। ਇੱਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਦੋ ਕੁ ਸਾਲ ਪਹਿਲਾਂ ਇਸ ਸਕੂਲ ਵਿੱਚ ਪਿੰਡ ਦੇ ਸਮਾਜ ਸੇਵੀ ਤੇ ਰਿਟਾਇਰ ਮੁਲਾਜ਼ਮ ਜਸਵੀਰ ਸਿੰਘ ਵੱਲੋਂ ਐਲ ,ਈ,ਡੀ ਦਾਨ ਕਰਕੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜਾਈ ਕਰਨ ਵਿੱਚ ਮਦਦ ਕੀਤੀ ਗਈ ਸੀ। ਅੱਜ ਪਿੰਡ ਕਟਾਰ ਸਿੰਘ ਵਾਲਾ ਦੀ ਗ੍ਰਾਮ ਪੰਚਾਇਤ ਵੱਲੋਂ ਕੀਤੇ ਗਏ ਉਪਰਾਲੇ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀਆਂ ਤੇ ਸਕੂਲ ਦੇ ਸਾਰੇ ਸਟਾਫ ਸੀ ਐੱਚ ਟੀ ਰਣਵੀਰ  ਸਿੰਘ ਕੋਟਸ਼ਮੀਰ , ਅਧਿਆਪਕ ਕੁਲਵਿੰਦਰ ਸਿੰਘ, ਅਧਿਆਪਕਾ ਦੀਕਸ਼ਾ ਗੁਪਤਾ, ਸੁਖਪ੍ਰੀਤ ਕੌਰ, ਕਰਮਜੀਤ ਕੌਰ ਅਤੇ ਜਤਿੰਦਰ ਕੌਰ ਨੇ ਧੰਨਵਾਦ ਕੀਤਾ।ਇਸ ਮੌਕੇ ਸਰਪੰਚ ਵੀਰਪਾਲ ਕੌਰ, ਤੇ ਉਹਨਾਂ ਦੇ ਪਤੀ ਗੁਰਨੈਬ ਸਿੰਘ,ਰਾਜ ਕੁਮਾਰ, ਤੇ ਸਾਰੇ ਪੰਚ ਹਾਜ਼ਰ ਸਨ।
  • Related Posts

    ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ ਕੈਂਪ ਲਗਾਇਆ ਪਸ਼ੂ ਪਾਲਕਾਂ ਨੂੰ ਕੇਸੀਸੀ ਕਾਰਡ ਬਣਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤਾ ਪ੍ਰੇਰਿਤ

    Spread the love

    Spread the loveਕੁਰਾਲੀ 25ਸਤੰਬਰ (ਜਗਦੇਵ ਸਿੰਘ ) ਪਿੰਡ ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ (KCC) ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ…

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    Leave a Reply

    Your email address will not be published. Required fields are marked *