ਘਟ ਗਿਣਤੀ ਅਤੇ ਦਲਿਤ ਦਲ ਦੀ ਮੀਟਿੰਗ ‘ਚ ਪੰਜਾਬ ਦੇ ਭਖਦੇ ਮਸਲਿਆਂ ਤੇ ਚਰਚਾ 

Spread the love
ਬੱਸੀ ਪਠਾਣਾ, 11 ਜੁਲਾਈ (ਉਦੇ ਧੀਮਾਨ):  ਘਟ ਗਿਣਤੀ ਅਤੇ ਦਲਿਤ ਦਲ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁਖ ਦਫਤਰ ਮੋਰਿੰਡਾ ਰੋਡ ਬਸੀ ਪਠਾਣਾਂ ਵਿਖੇ ਹੋਈ। ਜਿਸ ਵਿਚ ਪੰਜਾਬ ਦੇ ਸਾਰੇ ਭਖਦੇ ਮਸਲਿਆਂ ਤੇ ਵਿਚਾਰ ਕੀਤਾ ਅਤੇ ਵਿਚਾਰ ਚਰਚਾ ਵਿਚ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਸਰਕਾਰਾਂ ਦਾ ਚੋਣਾਂ ਨੋੜੇ ਆਉਣ ਤੇ ਲੋਕਾਂ ਨੂੰ ਮੁਫਤ ਰਿਓੜੀਆ ਦੇਣ ਦਾ ਰੁਝਾਨ ਬਹੁਤ ਹੀ ਨਿੰਦਣਯੋਗ ਹੈ ਜੋ ਕਿ ਸੂਬੇ ਦੇ ਆਰਥਿਕ ਢਾਂਚੇ ਨੂੰ ਬੁਰੀ ਤਰਾਂ ਤਹਿਸ ਨਹਿਸ ਕਰ ਦਿੰਦਾ ਹੈ। ਲੋਕਾਂ ਨੂੰ ਕੋਈ ਵੀ ਮੁਫਤ ਦੀ ਸਹੂਲਤ ਦੇਣ ਤੋਂ ਪਹਿਲਾਂ ਇਸ ਰਕਮ ਦਾ ਪ੍ਰਬੰਧ ਕਿਥੋਂ ਕੀਤਾ ਜਾਵੇਗਾ, ਇਸ ਸਾਧਨ ਸਬੰਧੀ ਲੋਕਾਂ ਨੂੰ ਜਾਣੂ ਜਰੂਰ ਕਰਵਾਇਆ ਜਾਵੇ। ਤਾਂਕਿ ਲੋਕਾਂ ਦੇ ਮਨਾਂ ਵਿਚ ਇਨਾਂ ਸਕੀਮਾਂ ਬਾਰੇ ਕੋਈ ਭੁਲੇਖਾ ਨਾ ਰਹੇ। ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਪੰਜਾਬ ਵਿਚ ਇਕੋ ਇਕ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੈ ਜਿਸਨੇ ਇਕ ਦੂਜੀ ਰਾਜਨੀਤਕ ਪਾਰਟੀ ਤੇ ਚਿਕੜ ਸੁਟਣ ਦੀ ਥਾਂ ਤੇ ਲੋਕਾਂ ਦੀਆਂ ਦਿਲੀ ਭਾਵਨਾਵਾਂ ਦੀ ਕਦਰ ਕਰਦੇ ਹੇਏ ਪੰਜਾਬ ਦੀਆਂ ਮੰਗਾੰ ਨੂੰ ਮੁਖ ਰਖਦੇ ਹੋਏ ਪਾਰਟੀ ਦਾ ਵਿਜਨ ਡਾਕੂਮੈਟ ਤਿਆਰ ਕਰਕੇ ਪੰਜਾਬ ਦੇ ਲੋਕਾਂ ਸਾਹਮਣੇ ਰਖਿਆ ਹੈ ਤਾਂ ਕਿ ਲੋਕਾਂ ਨੂੰ ਪਤਾ ਚਲ ਸਕੇ ਸੂਬੇ ਵਿਚ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੀ ਜਨਤਾ ਲਈ ਪਾਰਟੀ ਵਲੋਂ ਕੀ ਕੀਤਾ ਜਾਵੇਗਾ। ਉਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਆਪ ਸਰਕਾਰ ਮੁਖੀ ਭਗਵੰਤ ਸਿੰਘ ਮਾਨ ਵਿਚ ਧਾਰਮਿਕ ਖੇਤਰ ਵਿਚ ਆਪਸੀ ਟਕਰਾਅ ਬਹੁਤ ਹੀ ਮੰਦਭਾਗਾ ਹੈ।ਉਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਆਪ ਪਹਿਲ ਕਦਮੀ ਕਰਕੇ ਇਸ ਟਕਰਾਅ ਨੂੰ ਖਤਮ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਲਗ ਰਹੀ ਢਾਹ ਨੂੰ ਰੋਕ ਲਾਉਣੀ ਚਾਹੀਦੀ ਹੈ। ਮੀਟਿੰਗ ਦੌਰਾਨ ਪੰਜ ਮਤੇ ਪਾਏ ਗਏ। ਪਹਿਲੇ ਮਤੇ ਰਾਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ ਕੁਲਦੀਪ ਸਿੰਘ ਗੜਗਜ ਅਤੇ ਸ੍ਰੋਮਣੀ ਗੁਰਦਵਾਰਾ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋ ਪਹਿਲਾਂ ਹੋਏ ਹੁਕਮਾਨਾਮਿਆਂ ਨੂੰ ਵੀ ਹੁਣ ਵਾਲੇ ਹੁਕਮਨਾਮਿਆਂ ਨੂਂ ਲਾਗੂ ਕਰਵਾਇਆ ਜਾਵੇ। ਦੂਜੇ ਮਤੇ ਰਾਹੀ ਸਤਲੁਜ ਫਿਲਮ ਓਟੀ ਟੀ ਤੋਂ ਹਟਾਉਣ ਦੀ ਸਖਤ ਸ਼ਬਦਾ ਵਿਚ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਤਲੁਜ ਫਿਲਮ ਨੂੰ ਤੁਰੰਤ ਸਿਨੇਮਾ ਘਰਾਂ ਵਿਚ ਲਗਵਾਇਆ ਜਾਵੋ ਤਾਂ ਜੋ ਨੌਜਵਾਨ ਇਤਿਹਾਸ ਤੋਂ ਜਾਣੂ ਹੋ ਸਕਣ। ਤੀਜੇ ਮਤੇ ਰਾਹੀ ਕੇਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਜਦੂਰਾਂ ਦੀ ਮਜਦੂਰੀ ਕੀਮਤ ਸੂਚਕ ਅੰਕ ਨਾਲ ਜੋੜੀ ਜਾਵੇ ਅਤੇ ਮਗਨਰੈਗਾ ਦੀ ਥਾਂ ਤੇ ਜੀ ਰਾਮ ਜੀ ਐਕਟ ਅਧੀਨ ਪੰਜਾਬ ਨੂੰ ਏ ਕੈਟੇਗਰੀ ਵਿਚ ਰਖਿਆ ਜਾਵੇ। ਚੌਥੇ ਮਤੇ ਰਾਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਹਾਲ ਹੀ ਵਿਚ ਸਿਖਿਆ ਮਹਿਕਮੇ ਅਧੀਨ ਕਢੀਆਂ ਲੈਕਚਰਾਰਾਂ ਦੀਆਂ ਪੌਸਟਾਂ ਵਿਚ ਐਸ.ਸੀ ਅਤੇ ਬੀ.ਸੀ ਵਰਗ ਨੂੰ ਬਣਦਾ ਰਖਵਾਂਕਰਨ ਦਿਤਾ ਜਾਵੇ। ਪੰਜਵਾਂ ਮਤਾ ਪਾ ਕੇ ਸਰਦਾਰ ਭਗਤ ਸਿੰਘ ਪੰਜਕੋਹਾ ਮੁਖ ਸਲਾਹਕਾਰ ਘਟ ਗਿਣਤੀ ਅਤੇ ਦਲਿਤ ਦਲ ਦੀ ਨੂੰਹ ਰਾਣੀ ਬੀਬੀ ਰਣਜੀਤ ਕੌਰ ਦੀ ਬੇਵਕਤੀ ਮੌਤ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਲਈ ਬਹੁਤ ਵਡਾ ਘਾਟਾ ਦਸਿਆ। ਇਸ ਮੌਕੇਂ ਅਜਮੇਰ ਸਿੰਘ ਬਡਲਾ ਜਿਲਾ ਚੇਅਰਮੈਨ, ਸੁਰਜੀਤ ਸਿੰਘ ਖਾਲਸਪੁਰ ਜਿਲਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਚੀਮਾ ਜਿਲਾ ਮੀਤ ਪ੍ਰਧਾਨ,ਸੁਰਿੰਦਰ ਸਿੰਘ ਜਵੰਧਾ ਜਿਲਾ ਜਨਰਲ ਸਕਤਰ,ਮਲਜੀਤ ਸਿੰਘ ਬਧੌਛੀ ਜਿਲਾ ਜਨਰਲ ਸਕਤਰ, ਜੋਧ ਸਿੰਘ ਕਲੌੜ ਸਰਕਲ ਪ੍ਰਧਾਨ,ਕਰਨੈਲ ਸਿੰਘ ਮਟੂ ਅਤੇ ਗੁਰਚਰਨ ਸਿੰਘ ਚੁੰਨੀ ਕਰਮਵਾਰ ਚੇਅਰਮੈਨ ਅਤੇ ਪ੍ਰਧਾਨ ਸਰਕਲ ਚੁੰਨੀ, ਪ੍ਰੇਮ ਸਿੰਘ ਪੰਜਕੋਹਾਂ ਸਰਕਲ ਪ੍ਰਧਾਨ ਸੰਘੋਲ, ਸੁਚਾ ਸਿੰਘ ਨਬੀਪੁਰ ਸਰਕਲ ਪ੍ਰਧਾਨ ਸਰਹਿੰਦ, ਅਮਰਜੀਤ ਹਾਜੀਪੁਰ ਸਰਕਲ ਪ੍ਰਧਾਨ ਬਸੀ ਦਿਹਾਤੀ, ਹਰਬੰਸ ਸਿੰਘ ਭੜੀ ਪ੍ਰਧਾਨ ,ਗੁਰਪਾਲ ਸਿੰਘ ਅਤੇ ਨਰਿੰਦਰ ਕੁਮਾਰ ਬਬੂ ਕਰਮਵਾਰ ਸਰਕਲ ਪ੍ਰਧਾਨ ਤੇ ਜਨਰਲ ਸਕਤਰ ਨੌਗਾਵਾਂ,ਸੰਪੂਰਨ ਸਿੰਘ ਸਾਬਕਾ ਸਰਪੰਚ, ਅਮਰ ਸਿੰਘ ਬਸੀ, ਦਰਸ਼ਨ ਸਿੰਘ ਘੁਮੰਡਗੜ,ਬਲਦੇਵ ਸਿੰਘ ਥਾਬਲਾ, ਹਰਬੰਸ ਸਿੰਘ ਦਫਤਰ ਸਕਤਰ, ਇੰਦਰਪਾਲ ਸਿੰਘ, ਰੂੜ ਸਿੰਘ, ਸ਼ਿੰਗਾਰਾ ਸਿੰਘ, ਅਵਤਾਰ ਸਿੰਘ ਫਗਣਮਾਜਰਾ, ਜਸਬੀਰ ਸਿੰਘ ਫਤਹਿਪੁਰ ਆਦਿ ਹਾਜਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *