ਚੌਧਰੀ ਓਮ ਪ੍ਰਕਾਸ਼ ਜੀ ਦੇ ਦੇਹਾਂਤ ‘ਤੇ ਗਹਿਰਾ ਸੋਗ, 15 ਤੇ 16 ਸਤੰਬਰ ਨੂੰ ਸ਼ੋਕ ਇਕੱਠ

Spread the love
ਨਵਾਂਸ਼ਹਿਰ , 14 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਰਾਹੋਂ ਰੋਡ ਸਥਿਤ ਪ੍ਰਸਿੱਧ ਚੌਧਰੀ ਸਵੀਟਸ ਸ਼ਾਪ ਵਾਲੇ ਚੌਧਰੀ ਓਮ ਪ੍ਰਕਾਸ਼ ਜੀ (ਲੁਧਿਆਣਾ ਵਾਲੇ) ਦੇ 11 ਸਤੰਬਰ 2026 ਨੂੰ ਹੋਏ ਦੁਖਦਾਈ ਦੇਹਾਂਤ ਨਾਲ ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਨੇਹੀਆਂ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ 15 ਅਤੇ 16 ਸਤੰਬਰ 2026 ਨੂੰ ਦੋ ਦਿਨਾ ਸ਼ੋਕ ਇਕੱਠ ਦਾ ਆਯੋਜਨ ਕੀਤਾ ਗਿਆ ਹੈ। ਇਹ ਸ਼ੋਕ ਇਕੱਠ ਸ੍ਰੀ ਗੁਰੂ ਨਿਵਾਸ, 1241 ਵਰਧਮਾਨ ਨਗਰ, ਚੁੰਗੀ, ਰਾਹੋਂ ਰੋਡ, ਲੁਧਿਆਣਾ ਵਿਖੇ ਰੱਖਿਆ ਗਿਆ ਹੈ। ਇਸ ਦੁੱਖ ਦੀ ਘੜੀ ਵਿੱਚ ਸਮੂਹ ਰਿਸ਼ਤੇਦਾਰਾਂ, ਸਨੇਹੀਆਂ, ਜਾਣ-ਪਛਾਣ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਅਪੀਲ ਕੀਤੀ ਗਈ ਹੈ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *