ਜਟਵਾਹੜ੍ਹ–ਟਿੱਬਾ ਟੱਪਰੀਆਂ ਸੜਕ ਦਾ ਨਿਰਮਾਣ ਜੰਗੀ ਪੱਧਰ ‘ਤੇ ਜਾਰੀ, ਜਲਦ ਲੋਕਾਂ ਨੂੰ ਮਿਲੇਗੀ ਸੁਵਿਧਾ ਮਟੀਰੀਅਲ ਦੀ ਘਾਟ ਕਾਰਨ ਰੁਕਿਆ ਕੰਮ ਮੁੜ ਹੋਇਆ ਸ਼ੁਰੂ, ਕੁਆਲਿਟੀ ਮਾਪਦੰਡਾਂ ਅਨੁਸਾਰ ਬਣ ਰਹੀ ਸੜਕ

Spread the love
ਨੂਰਪੁਰਬੇਦੀ ਦਲਜੀਤ ਚਨੋਲੀ : ਹਲਕੇ ਦੇ ਪਿੰਡ ਜਟਵਾਹੜ੍ਹ ਤੋਂ ਟਿੱਬਾ ਟੱਪਰੀਆਂ ਨੂੰ ਜੋੜਨ ਵਾਲੀ ਮਹੱਤਵਪੂਰਨ ਸੜਕ ਦਾ ਨਿਰਮਾਣ ਕੰਮ ਇਨ੍ਹਾਂ ਦਿਨਾਂ ਜੰਗੀ ਪੱਧਰ ‘ਤੇ ਜਾਰੀ ਹੈ। ਸੜਕ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ ਅਤੇ ਪਿੰਡਾਂ ਵਿਚਕਾਰ ਸੰਪਰਕ ਹੋਰ ਮਜ਼ਬੂਤ ਹੋਵੇਗਾ। ਇਸ ਪ੍ਰੋਜੈਕਟ ਨੂੰ ਤਕਨੀਕੀ ਮਾਪਦੰਡਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਨਿਰਧਾਰਿਤ ਨਿਯਮਾਂ ਅਨੁਸਾਰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਚੀ ਕੰਸਟ੍ਰਕਸ਼ਨ ਮੱਖੂਪੁਰ ਦੇ ਪ੍ਰਤੀਨਿਧੀ ਪੰਕਜ ਚੇਚੀ ਨੇ ਦੱਸਿਆ ਕਿ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐੱਸ. ਭੁੱਲਰ ਦੀ ਅਗਵਾਈ ਹੇਠ ਜੇ.ਈ. ਮਨਜੀਤ ਸਿੰਘ ਦੀ ਨਿਗਰਾਨੀ ਵਿੱਚ ਕਾਹਨਪੁਰ ਖੂਹੀ ਤੋਂ ਟਿੱਬਾ ਟੱਪਰੀਆਂ ਤੱਕ ਬਣ ਰਹੀ ਸੜਕ ਦਾ ਜਟਵਾਹੜ੍ਹ ਨੇੜੇ ਕੁਝ ਹਿੱਸਾ ਮਟੀਰੀਅਲ ਦੀ ਅਸਥਾਈ ਘਾਟ ਅਤੇ ਹੋਰ ਤਕਨੀਕੀ ਕਾਰਨਾਂ ਕਰਕੇ ਅਧੂਰਾ ਰਹਿ ਗਿਆ ਸੀ। ਹੁਣ ਲੋੜੀਂਦਾ ਨਿਰਮਾਣ ਸਮੱਗਰੀ ਉਪਲਬਧ ਹੋਣ ਉਪਰੰਤ ਕੰਮ ਨੂੰ ਮੁੜ ਪੂਰੀ ਰਫ਼ਤਾਰ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਦੀ ਸਬ-ਬੇਸ ਅਤੇ ਬੇਸ ਲੇਅਰ ਨੂੰ ਨਿਰਧਾਰਿਤ ਮੋਟਾਈ ਅਨੁਸਾਰ ਕੰਪੈਕਸ਼ਨ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਵੇਟ ਮਿਕਸ ਮੈਕਡ ਅਤੇ ਤਕਨੀਕੀ ਮਾਪਦੰਡਾਂ ਅਨੁਸਾਰ ਵਿਛਾਈ ਜਾਵੇਗੀ, ਤਾਂ ਜੋ ਸੜਕ ਦੀ ਮਜ਼ਬੂਤੀ, ਲੰਬੀ ਉਮਰ ਅਤੇ ਆਵਾਜਾਈ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਕੰਮ ਦੌਰਾਨ ਕੁਆਲਿਟੀ ਕੰਟਰੋਲ, ਲੈਵਲਿੰਗ ਅਤੇ ਰੋਲਰ ਕੰਪੈਕਸ਼ਨ ਵਰਗੇ ਤਕਨੀਕੀ ਪੱਖਾਂ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੰਕਜ ਚੇਚੀ ਨੇ ਕਿਹਾ ਕਿ ਨਿਰਮਾਣ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਲਈ ਮਸ਼ੀਨਰੀ ਅਤੇ ਮਜ਼ਦੂਰਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਾਕੀ ਰਹਿੰਦਾ ਕੰਮ ਜਲਦ ਮੁਕੰਮਲ ਕਰਕੇ ਸੜਕ ਨੂੰ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਹਜ਼ਾਰਾਂ ਵਸਨੀਕਾਂ ਨੂੰ ਸੁਚੱਜੀ, ਸੁਰੱਖਿਅਤ ਅਤੇ ਸੁਗਮ ਆਵਾਜਾਈ ਦੀ ਸਹੂਲਤ ਪ੍ਰਾਪਤ ਹੋਵੇਗੀ।
  • Related Posts

    ਜੇਈ ਦੁਪਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਜ਼ਬਰੀ ਰਿਲੀਵ ਕਰਨ ਦੇ ਵਿਰੋਧ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਰੋਸ ਰੈਲੀ

    Spread the love

    Spread the loveਕੁਰਾਲੀ, 1ਅਕਤੂਬਰ  (ਜਗਦੇਵ ਸਿੰਘ ): ਸਬ-ਡਵੀਜ਼ਨ ਕੁਰਾਲੀ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ-49 ਵੱਲੋਂ ਸਬ-ਡਵੀਜ਼ਨ ਅਫਸਰ ਕੁਰਾਲੀ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ। ਇਹ ਰੈਲੀ ਯੂਨੀਅਨ ਦੇ ਸਬ-ਡਵੀਜ਼ਨ ਕੁਰਾਲੀ…

    ਫਗਵਾੜਾ ਸੜਕੀ ਵਿਕਾਸ ਪ੍ਰੋਜੈਕਟਾਂ ਦਾ ਮਿਲਿਆ ਤੋਹਫ਼ਾ : ਡਾ. ਚੱਬੇਵਾਲ

    Spread the love

    Spread the loveਫਗਵਾੜਾ 1 ਅਕਤੂਬਰ (ਪ੍ਰੀਤ ਕੌਰ ਪ੍ਰੀਤੀ)ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਦੇ ਯਤਨਾਂ ਸਦਕਾ, ਪੰਜਾਬ ਸਰਕਾਰ ਨੇ ਫਗਵਾੜਾ ਵਿੱਚ ਕਈ ਵੱਡੇ ਸੜਕੀ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਜਾਰੀ…

    Leave a Reply

    Your email address will not be published. Required fields are marked *