ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

Spread the love
ਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ ਅਧਿਕਾਰੀ ਬੈਠੇ ਤਮਾਸ਼ਾ ਦੇਖ ਦੇਖ ਰਹੇ ਹਨ ? ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਨਾਉਣ ਦਾ ਸੁਪਨਾ ਦਿਖਾਉਣ ਵਾਲੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੋਰਾਨ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ‘ਚ ਕਈ ਹਜ਼ਾਰ ਗੁਣਾ ਵਾਧਾ ਹੋ ਚੁੱਕਾ ਹੈ ? ਦੇਖਣ ‘ਚ ਇੰਝ ਜਾਪ ਰਿਹਾ ਹੈ ਕਿ ਕੁਝ ਅਧਿਕਾਰੀ ਰਿਸ਼ਵਤ ਵਸੂਲ ਕੇ ਸਰਕਾਰੀ ਜਮੀਨ ਦੀ ਵੀ ਰਜਿਸਟਰੀ ਕਰਵਾ ਦੇਣ ? ਕਿਉਕਿ ਕਿਸੇ ਵੀ ਭ੍ਰਿਸ਼ਟਾਚਾਰ ਰੋਕੂ ਵਿਭਾਗ ਦਾ ਕੋਈ ਵੀ ਡਰ ਨਹੀ ਰਿਹਾ ? ਅਕਸਰ ਹੀ ਕਿਸੇ ਪੀੜ੍ਹਤ ਵੱਲੋਂ ਸ਼ਿਕਾਇਤ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਹਰ ਵਿਜੀਲੈਂਸ ਵਿਭਾਗ ‘ਚ ਕੀਤੀ ਜਾਂਦੀ ਹੈ ਕਿਉਕਿ ਸ਼ਹਿਰ ਦੇ ਵਸਨੀਕ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਲੋਕਲ ਵਿਜੀਲੈਂਸ ਵਿਭਾਗ ਵੱਲੋਂ ਕਾਰਵਾਈ ਠੰਡੇ ਬਸਤੇ ‘ਚ ਪਾ ਦਿੱਤੀ ਜਾਵੇਗੀ ? ਮਾਮਲਾ ਇੰਝ ਸੀ ਕਿ ਤਕਰੀਬਨ ਸਾਲ 2012 ‘ਚ ਨਗਰ ਕੌਸਲ ਦੀ ਹਦੂਦ ‘ਚ ਵਾਧਾ ਹੋਣ ਕਾਰਨ ਸ਼ਹਿਰ ਦੇ ਨੇੜ੍ਹਲਾ ਪਿੰਡ ਚੱਕ ਬੀੜ੍ਹ ਸਰਕਾਰ ਦੀ ਵਾਰਡਬੰਦੀ ਕਰ ਦਿੱਤੀ ਗਈ ਸੀ । ਇਸ ਉਪਰੰਤ ਚੱਕ ਬੀੜ੍ਹ ਸਰਕਾਰ ਦੀ 345 ਕਨਾਲ੍ਹਾਂ ਦੇ ਕਰੀਬ ਜਮੀਨ ਨਗਰ ਕੌਸਲ ਦੇ ਨਾਲ ‘ਤੇ ਹੋ ਗਈ ਅਤੇ ਇੰਤਕਾਲ ਵੀ ਦਰਜ ਹੋ ਗਿਆ ਪਰ ਅੱਜ ਤਕਰੀਬਨ 15 ਸਾਲਾਂ ਬਾਅਦ ਵੀ ਨਗਰ ਕੋਸਲ ਦੇ ਨਾਮ ਹੋਈ ਜਮੀਨ ਦੀ ਨਿਸ਼ਾਨਦੇਹੀ ਨਹੀ ਹੋਣ ਦਿੱਤੀ ਗਈ ਕਿਉਕਿ ਜੇਕਰ ਨਿਸ਼ਾਨਦੇਹੀ ਹੋ ਗਈ ਤਾਂ ਵੇਚੀ ਗਈ ਅਤੇ ਵੇਚੀ ਜਾ ਰਹੀ ਨਗਰ ਕੌਸਲ ਦੀ ਜਮੀਨ ਦਾ ਭੰਡਾ ਫੋੜ ਹੋ ਜਾਣਾ ਸੀ ? ਅੱਜ ਦੇ ਸਮੇਂ ਵੀ ਨਗਰ ਕੌਸਲ ਦੀ ਜਮੀਨ ਹੋਲੀ-ਹੋਲੀ ਕਰਕੇ ਵੇਚੀ ਜਾ ਰਹੀ ਹੈ ਪਰ ਰੋਕਣ ਵਾਲੇ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੋ ਰਹੇ ਹਨ ? ਸ਼ਹਿਰ ਦੇ ਥਾਂਦੇਵਾਲਾ ਰੋਡ ਦੇ ਸਥਿਤ ਬਾਵਾ ਕਲੋਨੀ ਦਾ ਵਸਨੀਕ ਭੂ-ਮਾਫੀਆ ਵਿਅਕਤੀ ਜੋ ਸਮੇਂ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ‘ਚ ਸ਼ਾਮਿਲ ਹੋ ਕੇ ਕਾਰਵਾਈ ਤੋਂ ਬਚਦਾ ਆ ਰਿਹਾ ਹੈ ? ਮੋਕੇ ਦੀ ਸਿਆਸੀ ਪਾਰਟੀ ‘ਚ ਸ਼ਾਮਿਲ ਹੋਣ ਕਾਰਨ  ਮੋਕੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਵੀ ਕਾਰਵਾਈ ਕਰਨ ਤੋਂ ਕੰਨੀ ਕੰਤਰਾਉਦੇ ਹੋਏ ਆਮ ਦੇਖਿਆ ਜਾ ਸਕਦਾ ਹੈ ? ਜਿਸ ਤੋਂ ਪੁਰਾਣੀ ਕਹਾਵਤ “ਜਦ ਕੁੱਤੀ ਚੋਰਾਂ ਨਾਲ ਰਲ ਜਾਏ” ਸੱਚ ਸਬਿਤ ਹੋ ਰਹੀ ਹੈ । ਸ਼੍ਰੀ ਮੁਕਤਸਰ ਸਾਹਿਬ ‘ਚ ਕਈ ਡਿਪਟੀ ਕਮਿਸ਼ਨਰ ਆਏ ਅਤੇ ਗਏ ਪਰ ਕਿਸੇ ਵੀ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਵੱਲ ਧਿਆਨ ਨਹੀ ਦਿੱਤਾ ਗਿਆ । ਜਿਸ ਡਿਪਟੀ ਕਮਿਸ਼ਨਰ ਵੱਲੋਂ ਕਾਰਵਾਈ ਦੀ ਤਿਆਰੀ ਕੀਤੀ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਉਕਤ ਦਾ ਤਬਾਦਲਾ ਹੋ ਜਾਂਦਾ ਹੈ। ਜਦ ਇਸ ਸਬੰਧੀ ਈ.ਓ ਵਰੂਣ ਸਹੋਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਸਾਡੇ ਦਫਤਰ ਵੱਲੋਂ ਤਹਿਸੀਲ ਦਫਤਰ ਨੂੰ ਕਈ ਵਾਰ ਨਿਸ਼ਾਨਦੇਹੀ ਕਰਨ ਲਈ ਪੱਤਰ ਲਿਖੇ ਜਾ ਚੁੱਕੇ ਹਨ ਪਰ ਉਕਤ ਦਫਤਰ ਵੱਲੋਂ ਕੋਈ ਵੀ ਜਵਾਬ ਨਹੀ ਆ ਰਿਹਾ ਅਤੇ ਜਦ ਡਿਪਟੀ ਕਮਿਸ਼ਨਰ ਅਤੇ ਤਹਿਸੀਲਦਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀ ਹੋ ਸਕਿਆ ।
  • Related Posts

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    Leave a Reply

    Your email address will not be published. Required fields are marked *