ਜੀ.ਡੀ.ਗੋਇਨਕਾ ਇੰਟਰਨੈਸ਼ਨਲ  ਸਕੂਲ ਦੇ ਵਿਹੜੇ ਵਿੱਚ ਲੱਗੀਆਂ ਤੀਜ ਦੀਆਂ ਰੌਣਕਾਂ ਵਿਦਿਆਰਥੀਆਂ ਵੱਲੋਂ ਮਨਮੋਹਕ  ਪ੍ਰੋਗਰਾਮ ਪੇਸ਼ ਕੀਤਾ 

Spread the love
 ਕਪੂਰਥਲਾ, 10 ਅਗਸਤ ( ਕੌੜਾ )- ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਰੰਗ-ਬਿਰੰਗੀਆਂ ਪ੍ਸਤੁਤੀਆਂ ਪੇਸ਼ ਕੀਤੀਆ ਗਈਆਂ ।  ਗਿੱਧਾ , ਭੰਗੜਾ ਅਤੇ ਲੋਕ ਗੀਤਾਂ ਨੇ  ਸਭ ਦਾ ਮਨ ਮੋਹ ਲਿਆ ।ਇਸ ਮੌਕੇ ਸਕੂਲ ਨੂੰ ਫੁੱਲਾਂ ਅਤੇ ਰਵਾਇਤੀ ਸਜਾਵਟ ਨਾਲ਼ ਸੋਹਣਾ ਸਜਾਇਆ ਗਿਆ ।ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ , ਸਕੱਤਰ  ਸ਼੍ਰੀਮਤੀ ਪਰਮਿੰਦਰ ਕੌਰ  ਅਤੇ ਪ੍ਰਿੰਸੀਪਲ ਸ੍ਰੀਮਤੀ ਹਰਜਿੰਦਰ ਕੌਰ ਢਿੱਲੋਂ  ਨੇ ਵਿਦਿਆਰਥੀਆਂ  ਦੀਆਂ ਪੇਸ਼ਕਾਰੀਆਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਸਭ ਨੂੰ ਤੀਜ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ  ਹੋਏ ਕਿਹਾ ਕਿ ਤੀਜ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਰਵਾਇਤੀ ਤੇ ਸੱਭਿਆਚਾਰਕ ਤਿਉਹਾਰ ਹੈ ਅਤੇ ਇਹਨਾਂ ਰਿਵਾਇਤੀ ਤਿਉਹਾਰਾਂ ਰਾਹੀਂ ਅਸੀਂ ਆਪਣੀਆਂ ਜੜ੍ਹਾਂ ਨਾਲ਼ ਜੁੜੇ ਰਹਿੰਦੇ ਹਾਂ । ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਨੂੰ ਸਾਡੇ ਸੱਭਿਆਚਾਰ ਅਤੇ ਵਿਰਾਸਤ ਤੋਂ ਜਾਣੂ ਕਰਵਾ ਕੇ ਉਸ ਨਾਲ ਜੋੜਦੇ ਹਨ |ਉਹਨਾਂ ਕਿਹਾ ਕਿ ਇਸ ਮੌਕੇ ਪੰਜਾਬੀਆਂ ਦੇ ਰਵਾਇਤੀ ਪਕਵਾਨ ਖੀਰ ਪੂੜੇ ਵੀ ਲੋਕ ਬਹੁਤ ਰੀਝ ਨਾਲ ਖਾਂਦੇ ਹਨ |ਇਸ ਮੌਕੇ ਸਕੂਲ ਦਾ ਸਮੂਹ ਸਟਾਫ ਵੀ ਮੌਜੂਦ ਰਿਹਾ |
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *