ਜੁਗਰਾਜ ਸਿੰਘ ਉਦੋਂਨੰਗਲ ਨੂੰ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਨ ‘ਤੇ ਅਮਰੀਕ ਸਿੰਘ ਬਿੱਟਾ ਵੱਲੋਂ ਸਾਥੀਆਂ ਸਮੇਤ ਕੀਤਾ ਗਿਆ ਸਨਮਾਨਿਤ

Spread the love

ਚੌਂਕ ਮਹਿਤਾ, 15 ਜੁਲਾਈ ( ਰਾਜਵਿੰਦਰ ਸਿੰਘ ਰੰਧਾਵਾ):=ਅਕਾਲੀ ਦਲ ਵਾਰਿਸ ਪੰਜਾਬ ਦੇ ਅੰਮ੍ਰਿਤਸਰ ਦਿਹਾਤੀ ਦੇ ਨਵ-ਨਿਯੁਕਤ ਪ੍ਰਧਾਨ ਜੁਗਰਾਜ ਸਿੰਘ ਉਦੋਂਨੰਗਲ ਨੂੰ ਪ੍ਰਧਾਨ ਬਣਨ ਤੇ ਅਮਰੀਕ ਸਿੰਘ ਬਿੱਟਾ ਨੇ ਆਪਣੇ ਸਾਥੀਆਂ ਸਮੇਤ ਮਿਲ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਅਮਰੀਕ ਸਿੰਘ ਬਿੱਟਾ ਨੇ ਕਿਹਾ ਕਿ ਜੁਗਰਾਜ ਸਿੰਘ ਉਦੋਂਨੰਗਲ ਦੀ ਨਿਯੁਕਤੀ ਨਾਲ ਪਾਰਟੀ ਨੂੰ ਅੰਮ੍ਰਿਤਸਰ ਦਿਹਾਤੀ ਵਿੱਚ ਹੋਰ ਮਜ਼ਬੂਤੀ ਮਿਲੇਗੀ ਅਤੇ ਨੌਜਵਾਨਾਂ ਵਿੱਚ ਨਵਾਂ ਜੋਸ਼ ਪੈਦਾ ਹੋਵੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਜੁਗਰਾਜ ਸਿੰਘ ਉਦੋਂਨੰਗਲ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਜੁਗਰਾਜ ਸਿੰਘ ਉਦੋਂਨੰਗਲ ਨੇ ਸਨਮਾਨ ਲਈ ਅਮਰੀਕ ਸਿੰਘ ਬਿੱਟਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਗੇ।ਇਸ ਮੌਕੇ ਸਾਬਕਾ ਸਰਪੰਚ ਬਲਬੀਰ ਸਿੰਘ ਬੁੱਟਰ ਖ਼ੁਰਦ, ਗੁਰਜੰਟ ਸਿੰਘ ਮਹਿਤਾ, ਤਲਵਿੰਦਰ ਸਿੰਘ ਜੋਧਾਨਗਰੀ,ਚਮਕੌਰ ਸਿੰਘ ਪੱਡਾ, ਮਨਪ੍ਰੀਤ ਸਿੰਘ ਮਨੀ , ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ ਬਾਊਪਾਰਟੀ ਦੇ ਕਈ ਆਗੂ ਅਤੇ ਵਰਕਰ ਵੀ ਹਾਜ਼ਰ ਸਨ।

  • Related Posts

    ਸੂਏ ਕਿਨਾਰੇ ਸਰਕਾਰੀ ਜ਼ਮੀਨ ‘ਤੇ ਮੁੜ ਨਜਾਇਜ਼ ਕਬਜ਼ੇ, ਪ੍ਰਸ਼ਾਸਨ ਦੀ ਕਾਰਵਾਈ ‘ਤੇ ਉੱਠੇ ਸਵਾਲ ਖੰਨਾ ‘ਚ ਗ੍ਰੀਨ ਲੈਂਡ ਹੋਟਲ ਨੇੜੇ  ਸੂਏ ਤੇ ਬਣੀਆਂ ਝੁੱਗੀਆਂ; ਸਫ਼ਾਈ, ਵਾਤਾਵਰਣ ਅਤੇ ਸਰਕਾਰੀ ਜ਼ਮੀਨ ਦੀ ਸੁਰੱਖਿਆ ਬਣੀ ਚਿੰਤਾ ਜੁਲਾਈ

    Spread the love

    Spread the love ਖੰਨਾ 15 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਖੰਨਾ ਦੇ ਜੀ.ਟੀ. ਰੋਡ ਸਥਿਤ ਗ੍ਰੀਨ ਲੈਂਡ ਹੋਟਲ ਨੇੜੇ ਸੂਏ ਦੇ ਕਿਨਾਰਿਆਂ ਨਾਲ ਲੱਗਦੀ ਸਰਕਾਰੀ ਜ਼ਮੀਨ ‘ਤੇ ਮੁੜ ਬਣੀਆਂ ਝੁੱਗੀਆਂ ਅਤੇ…

    ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਬੱਸੀ ਪਠਾਣਾਂ ਗੰਦਗੀ ਦੀ ਲਪੇਟ ‘ਚ ਬਲਬੀਰ ਸਿੰਘ ਵੱਲੋਂ ਸਰਕਾਰ ਨੂੰ ਮੰਗਾਂ ਦਾ ਜਲਦ ਹੱਲ ਕਰਨ ਦੀ ਅਪੀਲ

    Spread the love

    Spread the loveਬੱਸੀ ਪਠਾਣਾ, 15 ਜੁਲਾਈ (ਉਦੇ ਧੀਮਾਨ): ਨਗਰ ਕੌਂਸਲ ਬੱਸੀ ਪਠਾਣਾਂ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ…

    Leave a Reply

    Your email address will not be published. Required fields are marked *