ਜੋਨ ਸੈਣ ਭਗਤ ਦੇ ਪਰਿਵਾਰ ਵਿੱਚ ਹੋਇਆ ਵਾਧਾ ਪਿੰਡ ਗਹਿਰੀ ਵਿਖੇ ਨਵੀਂ ਇਕਾਈ ਗਠਨ

Spread the love

ਸਰਾਏ ਅਮਾਨਤ ਖਾਂ, 3 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੈਣ ਭਗਤ ਵਿੱਚ ਪੈਂਦੇ ਪਿੰਡ ਗਹਿਰੀ ਵਿਖੇ ਗੁਰਦਿਆਲ ਸਿੰਘ ਲਹੀਆਂ, ਅਮਰਜੀਤ ਸਿੰਘ ਗਹਿਰੀ ਦੇ ਉੱਦਮ ਸਦਕਾ ਤੇ ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ ਜੋਨ ਪ੍ਰੈਸ ਸਕੱਤਰ ਕੁਲਜੀਤ ਸਿੰਘ ਛੀਨਾ,ਜੋਨ ਖਜਾਨਚੀ ਦਲਬੀਰ ਸਿੰਘ ਮੱਲੀ,ਜੋਨ ਮੀਤ ਪ੍ਰਧਾਨ ਕੁਲਦੀਪ ਸਿੰਘ ਸਰਾਂ,ਰਸ਼ਪਾਲ ਸਿੰਘ ਕਸੇਲ ਵੱਲੋਂ ਪਿੰਡ ਗਹਿਰੀ ਵਿਖੇ ਨਵੀ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ  ਇਕਾਈ ਦੇ ਪ੍ਰਧਾਨ ਗੁਰਬਿੰਦਰ ਸਿੰਘ,ਇਕਾਈ ਸਕੱਤਰ ਦਲਜੀਤ ਸਿੰਘ, ਮੀਤ ਪ੍ਰਧਾਨ ਮਲਕੀਤ ਸਿੰਘ,ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ, ਖਜਾਨਚੀ ਜਸਪਾਲ ਸਿੰਘ ਸਹਿ ਖਜਾਨਚੀ, ਗੁਰਪ੍ਰਤਾਪ ਸਿੰਘ ਪ੍ਰੈਸ ਸਕੱਤਰ, ਹਰਪਾਲ ਸਿੰਘ ਸਲਾਹਕਾਰ, ਪੁਰਸ਼ੋਤਮ ਸਿੰਘ ਸਲਾਹਕਾਰ, ਅਜੀਤ ਸਿੰਘ ਸੀਨੀਅਰ ਪ੍ਰੈਸ ਸਕੱਤਰ, ਪ੍ਰਗਟ ਸਿੰਘ ਮੈਂਬਰ, ਮਨਜਿੰਦਰ ਸਿੰਘ, ਤੇਜਬੀਰ ਸਿੰਘ, ਨਿਸ਼ਾਨ ਸਿੰਘ, ਕਰਨਵੀਰ ਸਿੰਘ, ਅਜੀਤ ਸਿੰਘ, ਮਲਕੀਤ ਸਿੰਘ, ਹਰਦੀਪ ਸਿੰਘ, ਮਲਕੀਤ ਸਿੰਘ, ਰੋਸ਼ਨਪ੍ਰੀਤ ਸਿੰਘ, ਸੂਰਤਾ ਸਿੰਘ, ਕਸ਼ਮੀਰ ਸਿੰਘ ਇਕਾਈ ਦੀ 11 ਮੈਂਬਰੀ ਕਮੇਟੀ ਚੁਣੀ ਗਈ। ਜੋਨ ਕੋਰ ਕਮੇਟੀ ਦੇ ਆਗੂਆਂ ਵੱਲੋਂ ਨਵੀਂ ਚੁਣੀ ਗਈ ਕੋਰ ਕਮੇਟੀ ਤੇ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਕਿਸਾਨਾਂ ਮਜ਼ਦੂਰਾਂ ਨਾਲ ਸਰਕਾਰ ਵੱਲੋਂ ਕੀਤੀ ਜਾ ਰਹੀਧੱਕੇ ਸ਼ਾਹੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਥੇਬੰਧਕ ਢਾਂਚੇ ਦੀਆਂ ਉਪਲਬਧੀਆਂ ਤੇ ਸਰਕਾਰਾਂ ਦੇ ਨਾਲ ਚੱਲ ਰਹੇ ਹਕੀ ਮੰਗਾਂ ਲਈ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਨਵੀਂ ਬਣੀ ਕਮੇਟੀ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ। ਪਿੰਡ ਗਹਿਰੀ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਕਿਸਾਨ ਆਗੂਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ  ਦੇ ਵਿਚਾਰਾਂ ਨਾਲ ਸਹਿਮਤ ਹੋ ਕੇ ਕਹਿੰਦੇਆ ਕਿਹਾ ਕਿ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅੱਜ ਤੋਂ ਪੱਕੇ ਮੈਂਬਰ ਬਣ ਗਏ ਹਨ ਤੇ ਉਨ੍ਹਾਂ  ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਇਸ ਮੌਕੇ ਕਰਨਵੀਰ ਸਿੰਘ,ਗੁਰਮੀਤ ਸਿੰਘ ਕਸ਼ਮੀਰ ਸਿੰਘ ਦਲਜੀਤ ਸਿੰਘ, ਸਤਾਰਾਂ ਸਿੰਘ, ਨਮਨਦੀਪ ਸਿੰਘ ਬਲਵਿੰਦਰ ਸਿੰਘ, ਤੇਜਬੀਰ ਸਿੰਘ, ਜੱਜ ਸਿੰਘ, ਗੁਰਪ੍ਰੀਤ ਸਿੰਘ, ਅਜੀਤ ਸਿੰਘ, ਹਰਦੀਪ ਸਿੰਘ, ਅਮਰਜੀਤ ਸਿੰਘ, ਮਾਸਟਰ ਪਰਸ਼ੋਤਮ ਸਿੰਘ, ਅਜੀਤ ਸਿੰਘ ਕੋਠੀਆ, ਸੂਰਤਾ ਸਿੰਘ, ਮਲਕੀਤ ਸਿੰਘ, ਜਸਪਾਲ ਸਿੰਘ, ਨੰਬਰਦਾਰ ਸਵਿੰਦਰ ਸਿੰਘ, ਮਲਕੀਤ ਸਿੰਘ, ਪ੍ਰਗਟ ਸਿੰਘ, ਸੁਖਬੀਰ ਸਿੰਘ ਕਸ਼ਮੀਰ ਸਿੰਘ, ਗੁਰਦੇਵ ਸਿੰਘ, ਨਿਸ਼ਾਨ ਸਿੰਘ, ਸੁਖਦੇਵ ਸਿੰਘ, ਮਨਜਿੰਦਰ ਸਿੰਘ, ਰਣਜੀਤ ਸਿੰਘ ਤੇ ਹੋਰ ਕਿਸਾਨ ਮਜ਼ਦੂਰ ਹਾਜ਼ਰ ਸਨ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *