ਡੀ.ਐਸ.ਪੀ ਧਰਮਿੰਦਰ ਕਲਿਆਣ ਨੂੰ ਕੀਤਾ ਸਨਮਾਨਿਤ

Spread the love
ਅੰਮ੍ਰਿਤਸਰ, 15 ਅਪ੍ਰੈਲ (ਦਿਨੇਸ਼ ਸੋਨੀ) – ਸਥਾਨਕ ਸੁਲਤਾਨਵਿੰਡ ਰੋਡ ਨਵੀਂ ਸੜ੍ਹਕ ਸਥਿਤ ਹੋਟਲ ਗੋਲਡਨ ਟ੍ਰੀ ਵਿੱਚ ਇੱਕ ਸਮਾਗਮ ਉਘੇ ਸਮਾਜ ਸੇਵਕ ਕੰਵਲਜੀਤ ਸਿੰਘ ਕੰਡਾ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਅੰਮ੍ਰਿਤਸਰ ਪੁਲਿਸ ਦੇਹਾਤੀ ਦੇ ਡੀ.ਐਸ.ਪੀ ਧਰਮਿੰਦਰ ਕਲਿਆਣ ਸਨ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਰਾਜਪਾਲ ਸੁਲਤਾਨ ਇੰਟਰਨੈਸ਼ਨਲ ਗੈਲਰੀ ਆਫ ਫਾਇਨ ਆਰਟ ਦੇ ਉਘੇ ਆਰਟਿਸਟ ਰਾਜਪਾਲ ਸੁਲਤਾਨ,ਪ੍ਰੋ.ਸੰਜੀਵ ਭੱਟੀ,ਵਿਵੇਕ ਮਹਾਜਨ ਅਤੇ ਸੀਨੀਅਰ ਪੱਤਰਕਾਰ ਕੰਵਲਜੀਤ ਸਿੰਘ ਵਾਲੀਆ ਸਨ।ਇਸ ਮੌਕੇ ਡੀ.ਐਸ.ਪੀ ਧਰਮਿੰਦਰ ਕਲਿਆਣ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਲਈ ਮੈਬਰਾਂ ਵੱਲੋਂ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੰਡਾ ਅਤੇ ਸੁਲਤਾਨ ਨੇ ਕਿਹਾ ਕਿ ਅੱਜ ਅਸੀ ਜਾਂਬਾਜ਼ ਪੁਲਿਸ ਅਫਸਰ ਧਰਮਿੰਦਰ ਕਲਿਆਣ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ ਇੰਨ੍ਹਾਂ ਨੇ ਜਿਥੇ ਵੀ ਡਿਊਟੀ ਕੀਤੀ ਹੈ ਲੋਕ ਇੰਨ੍ਹਾਂ ਨੂੰ ਵਧੀਆ ਕੰਮਾਂ ਲਈ ਅੱਜ ਵੀ ਯਾਦ ਕਰਦੇ ਹਨ।ਇਸ ਮੌਕੇ ੳ.ਐਸ.ਡੀ ਜਗੀਰ ਸਿੰਘ,ਮਨਪ੍ਰੀਤ ਸਿੰਘ ਸੇਠੀ ਮਨੀ ਪਾਲ ਮੋਟਰ,ਹਰਿੰਦਰ ਸਿੰਘ ਕੰਡਾ,ਮਨਦੀਪ ਸਿੰਘ ਕੰਡਾ ਆਦਿ ਹਾਜ਼ਰ ਸਨ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *