ਤਖਤਗੜ੍ਹ ਜ਼ੋਨ ਦੀ ਐਥਲੈਟਿਕਸ ਮੀਟ ਦੌਰਾਨ ਪਹਿਲੇ ਦਿਨ ਕੁੜੀਆਂ ਨੇ ਦਿਖਾਏ ਜੌਹਰ

Spread the love
ਨੂਰਪੁਰ ਬੇਦੀ,26 ਸਤੰਬਰ ਦਲਜੀਤ ਚਨੌਲੀ ਤਖਤਗੜ੍ਹ ਜ਼ੋਨ ਦੀਆਂ ਜ਼ੋਨਲ ਐਥਲੈਟਿਕਸ ਮੁਕਾਬਲੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਸ਼ੁਰੂ ਕਰਵਾਏ ਗਏ।ਇਹਨਾਂ ਖੇਡਾਂ ਦੇ ਪਹਿਲੇ ਦਿਨ ਕੁੜੀਆਂ ਦੇ ਵੱਖ ਵੱਖ ਵਰਗਾਂ ਤੇ ਐਥਲੈਟਿਕਸ ਮੁਕਾਬਲੇ ਹੋਏ।ਜ਼ੋਨਲ ਪ੍ਰਧਾਨ ਪ੍ਰਿੰ.ਵਰਿੰਦਰ ਸ਼ਰਮਾ ਅਤੇ ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਡੀ.ਏ.ਵੀ ਸਕੂਲ ਤਖਤਗੜ੍ਹ ਦੇ ਪ੍ਰਿੰ.ਹਰਦੀਪ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ।ਜਿਸ ਵਿਚ ਤਖਤਗੜ੍ਹ ਜ਼ੋਨ ਦੇ ਸਾਰੇ ਮਿਡਲ ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਖਿਡਾਰਨਾਂ ਨੇ ਭਾਗ ਲਿਆ।ਉਹਨਾਂ ਦੱਸਿਆ ਕਿ ਕੁੜੀਆਂ ਦੇ ਸੌ ਮੀਟਰ ਮੁਕਾਬਲਿਆਂ ਵਿਚ ਰਾਜਵੀਰ ਕੌਰ ਸਰਕਾਰੀ ਹਾਈ ਸਕੂਲ ਰਾਏਪੁਰ ਨੇ ਪਹਿਲਾ, ਮਨਪ੍ਰੀਤ ਕੌਰ ਡੀ.ਏ.ਵੀ ਸਕੂਲ ਤਖਤਗੜ੍ਹ ਨੇ ਦੂਜਾ ਅਤੇ ਪ੍ਰਿਆ ਕੰਨਿਆ ਸਕੂਲ ਤਖਤਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।200 ਮੀ. ਦੌੜ ਵਿਚ ਸਜਿਹਪ੍ਰੀਤ ਕੌਰ ਕੰਨਿਆ ਸਕੂਲ ਤਖਤਗੜ੍ਹ ਨੇ ਪਹਿਲਾ, ਤੇਜਪ੍ਰੀਤ ਕੌਰ ਡੀ.ਏ.ਵੀ ਤਖਤਗੜ੍ਹ ਨੇ ਦੂਜਾ ਅਤੇ ਪ੍ਰਭਸੀਰਤ ਕੌਰ iੁਟੱਬਾ ਨੰਗਲ ਨੇ ਤੀਜਾ ਸਥਾਨ ਹਾਸਲ ਕੀਤਾ।ਰਿਲੇਅ ਰੇਸ ਵਿਚ ਸਰਕਾਰੀ ਹਾਈ ਸਕੂਲ ਰਾਏਪੁਰ ਨੇ ਪਹਿਲਾ , ਡੀ.ਏ.ਵੀ ਤਖਤਗੜ੍ਹ ਨੇ ਦੂਜਾ ਅਤੇ ਸ.ਸ.ਸ.ਸਕੂਲ ਬਜਰੂੜ ਨੇ ਤੀਜਾ ਸਥਾਨ ਹਾਸਲ ਕੀਤਾ।ਗੋਲਾ ਸੁੱਟਣ ਵਿਚ ਜਸਪ੍ਰੀਤ ਕੌਰ ਤੇ ਅੰਜਲੀ ਧਮਾਣਾ ਅਤੇ ਨਵਜੋਤ ਕੌਰ ਕੰਨਿਆ ਸਕੂਲ ਤਖਤਗੜ੍ਹ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਿੱਤੇ।ਲੰਬੀ ਛਾਲ ਵਿਚ ਜਸਵੀਰ ਕੌਰ ਖੱਡਰਾਜਗਿਰੀ, ਅਨਮੋਲ ਕੌਰ ਤੇ ਅਰਸ਼ਪ੍ਰੀਤ ਕੌਰ ਗੜਬਾਗਾ ਨੇ ਜਿਤ ਹਾਸਲ ਕੀਤੀ।ਇਹਨਾਂ ਖੇਡਾਂ ਨੂੰ ਸਫਲ ਬਣਾਉਣ ਵਿਚ ਲੈਕ, ਅਰਵਿੰਦ ਕੁਮਾਰ ਚਨੌਲੀ, ਸ੍ਰੀ ਹਰੀਸ਼ ਸੋਨੀ, ਗੁਰਮੀਤ ਸਿੰਘ ਧਮਾਣਾ, ਪੰਕਜ ਵਸ਼ਿਸ਼ਟ ਖੱਡ ਬਠਲੋਰ, ਮਨਜਿੰਦਰ ਸਿੰਘ, ਗੁਰਦਰਸ਼ਨ ਕੌਰ ਗੜਬਾਗਾ,ਵਿਸ਼ਾਲੀ ਟਿੱਬਾ ਨੰਗਲ, ਤਜਿੰਦਰ ਸ਼ਾਹ, ਸਤਵੰਤ ਕੌਰ ਤਖਤਗੜ੍ਹ, ਕਮਲਜੀਤ ਕੌਰ, ਬ੍ਰਿਜ ਮੋਹਨ, ਲਖਬੀਰ ਸਿੰਘ ਬੜਵਾ, ਸਤਨਾਮ ਸਿੰਘ ਟਿੱਬਾ ਅਤੇ ਤਲਵਿੰਦਰ ਸਿੰਘ ਚਨੌਲੀ ਬਸੀ ਸਮੇਤ ਹੋਰਨਾਂ ਨੇ ਸਹਿਯੋਗ ਦਿੱਤਾ।
  • Related Posts

    ਪੰਜਾਬ ਦੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਨਵਾਂ ਪੰਜਾਬੀ ਗੀਤ “ਮਾਂ” ਜਲਦ ਹੀ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਦੀ ਨਵੀਂ ਪੇਸ਼ਕਸ਼: ਗੀਤਕਾਰ ਮਹਿੰਦਰ ਸੂਦ ਵਿਰਕ ਦਾ ਭਾਵਪੂਰਤ ਪੰਜਾਬੀ ਗੀਤ ‘ਮਾਂ’ ਹੋ ਰਿਹਾ ਹੈ ਰਿਲੀਜ਼

    Spread the love

    Spread the loveਫਗਵਾੜਾ ,ਵਿਰਕ 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਇੱਕ ਹੋਰ ਨਵਾਂ…

    ਸਰਜੀਵਨ ਲਤਾ ਸ਼ਰਮਾ ਸ਼੍ਰੀ ਬ੍ਰਾਹਮਣ ਸਭਾ ਮਹਿਲਾ ਵਿੰਗ ਪੰਜਾਬ ਦੀ ਕਾਰਜਕਾਰੀ ਪ੍ਰਧਾਨ ਬਣੀ। ਪੰਜਾਬ ਪ੍ਰਧਾਨ ਸੁਨੀਲ ਪਰਾਸ਼ਰ ਨੇ ਨਿਯੁਕਤੀ ਪੱਤਰ ਸੌਂਪਿਆ ਅਤੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

    Spread the love

    Spread the loveਫਗਵਾੜਾ, 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ, ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿਸਟਰਡ) ਨੇ ਫਗਵਾੜਾ ਦੀ ਸਰਜੀਵਨ ਲਤਾ…

    Leave a Reply

    Your email address will not be published. Required fields are marked *