ਦ ਓਪਨ ਡੋਰ ਚਰਚ ਖੋਜੇਵਾਲ ਵਿਖੇ  ਹੁੰਦੀ ਹੈ ਪਰਮੇਸ਼ਵਰ ਦੀ ਬੰਦਗੀ  ਚੀਫ਼ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਸੰਗਤਾਂ ਦਾ ਜੀਵਨ ਖੁਸ਼ਹਾਲ ਕਰਨ ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ

Spread the love
ਕਪੂਰਥਲਾ 25 ਜੁਲਾਈ ( ਕੌੜਾ )- ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਵੀਰਵਾਰ ਅਤੇ ਐਤਵਾਰ ਨੂੰ ਪਰਮੇਸ਼ਵਰ ਦੀ ਬੰਦਗੀ ਕੀਤੀ ਜਾਂਦੀ ਹੈ ਪਿਛਲੇ ਕਈ ਸਾਲਾਂ ਤੋਂ ਪ੍ਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਨਾਲ ਆਈ ਸੰਗਤ ਨੂੰ ਬਿਮਾਰੀਆਂ ਤੋਂ ਨਿਜਾਤ,ਬੇਔਲਾਦ ਜੋੜਿਆ ਨੂੰ ਔਲਾਦ,ਕਮਜੋਰ ਨੂੰ ਤਾਕਤਵਰ,ਨਸ਼ੇੜੀਆਂ ਨੂੰ ਸਾਫ ਸੁਥਰਾ ਜੀਵਨ ,ਗਰੀਬੀ ਦੀ ਮਾਰ ਝਲ ਰਹੇ ਗਰੀਬਾਂ ਨੂੰ ਖੁਸ਼ਹਾਲ ਜੀਵਨ ਆਦਿ ਕਈ ਲੋਕ ਕਾਮਯਾਬੀ ਨਾਲ ਜੀਵਨ ਜੀਅ ਰਹੇ ਹਨ ਯਿਸ਼ੂ ਮਸੀਹ ਦੀ ਦਿੱਤੀ ਸਿੱਖਿਆਵਾਂ ਤੇ ਚਲਕੇ ਹਜ਼ਾਰਾ,ਲੱਖਾ ਲੋਕਾਂ ਨੇ ਆਪਣਾ ਜੀਵਨ ਬਦਲ ਲਿਆ ਹੈ ਆਪਣੇ ਗੁਨਾਹਾਂ ਅਤੇ ਪਾਪਾਂ ਤੋਂ ਤੌਬਾ ਕਰਕੇ ਪ੍ਰਭੂ ਯਿਸ਼ੂ ਮਸੀਹ ਦੀ ਸ਼ਰਨ ਚ ਜਾਕੇ ਹਰੇਕ ਇਨਸਾਨ ਆਪਣਾ ਜੀਵਨ ਖੁਸ਼ਹਾਲ ਕਰ ਸਕਦਾ ਹੈ ਜਦ ਤੱਕ ਪਰਮੇਸ਼ਵਰ ਸਾਡਾ ਜੀਵਨ ਸੁਧਾਰ ਨਹੀਂ ਦਿੰਦਾ ਤਦ ਤੱਕ ਦਿਨ ਰਾਤ ਪਰਮੇਸ਼ਵਰ ਦੀ ਬੰਦਗੀ ਕਰਨੀ ਹੈ ਜਦੋਂ ਪਰਮੇਸ਼ਵਰ ਦੀ ਨਿਗਾਹ ਤੁਹਾਡੇ ਤੇ ਸਵੱਲੀ ਹੋ ਜਾਂਦੀ ਹੈ ਭਾਵ ਤੁਹਾਡੀ ਮਨ ਮੁਰਾਦ ਪੂਰੀ ਹੋ ਜਾਂਦੀ ਹੈ ਫਿਰ ਤੁਹਾਡੇ ਵਲੋ ਪਰਮੇਸ਼ਵਰ ਦਾ ਧੰਨਵਾਦ ਕਰਨਾ ਸ਼ੁਰੂ ਹੋ ਜਾਂਦਾ ਹੈ ਬੰਦਗੀ ਫਿਰ ਵੀ ਨਹੀਂ ਛੱਡਣੀ ਕਿਉਂਕਿ ਸਾਡਾ ਸਾਰਾ ਜੀਵਨ ਓਹਦੇ ਲੇਖੇ ਲਗਾਉਣ ਨਾਲ ਹੀ ਅਸੀਂ ਗੁਨਾਹਾਂ ਤੋਂ ਤੌਬਾ ਕਰ ਸਕਦੇ ਹਾਂ ਚਰਚ ਵਿਖੇ ਚੀਫ਼ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਆਈਆਂ ਸੰਗਤਾਂ ਦਾ ਜੀਵਨ ਖੁਸ਼ਹਾਲ ਕਰਨ ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਕਿਉਂਕਿ ਧਰਤੀ ਤੇ ਪਾਪ ਵਧ ਗਿਆ ਹੈ ਜਿਸ ਲਈ ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤਿਆਂ ਤੇ ਚਲਕੇ ਹੀ ਹਰੇਕ ਇਨਸਾਨ ਆਪਣੀ ਉਲਟ ਪੁਲਟ ਹੋਈ ਜ਼ਿੰਦਗੀ ਨੂੰ ਦੋਬਾਰਾ ਲਿੰਹ ਤੇ ਲਿਆ ਸਕਦਾ ਹੈ ਇਸ ਲਈ ਹਰੇਕ ਵੀਰਵਾਰ ਅਤੇ ਐਤਵਾਰ ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤਿਆਂ ਤੇ ਚਲਣ ਲਈ ਦ ਓਪਨ ਡੋਰ ਚਰਚ ਖੋਜੇਵਾਲ ਜਿਲਾ ਕਪੂਰਥਲਾ ਪਹੁੰਚੋ ਅਤੇ ਆਪਣਾ ਜੀਵਨ ਸਫ਼ਲ ਕਰੋ ਹਰ ਵੀਰਵਾਰ ਅਤੇ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ ਵਜੇ ਤੱਕ ਪ੍ਰਭੂ ਯਿਸ਼ੂ ਮਸੀਹ ਦੀ ਬੰਦਗੀ ਚਲਦੀ ਹੈ ਫਿਰ ਲੰਗਰ ਚਲਦਾ ਹੈ
  • Related Posts

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    Leave a Reply

    Your email address will not be published. Required fields are marked *