ਅੰਮ੍ਰਿਤਸਰ /ਜੰਡਿਆਲਾ ਗੁਰੂ 31 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ )=ਆਉਣ ਵਾਲੀਆਂ ਵਿਧਾਨ ਸਭਾ 2027 ਚੋਣਾਂ,ਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਜੰਡਿਆਲਾ ਗੁਰੂ ਸਾਬਕਾ ਵਿਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਰਾਤ ਦਿਨ ਕਰਕੇ ਹਲਕੇ ਲੋਕਾਂ ਸੇਵਾ ਕਰ ਰਹੇ ਨੇ,ਜਿਹੜਾ ਲਲਕਾਰ ਪਾਰਟੀ ਲਈ ਸੇਵਾ ਕਰ ਰਹੇ ਨੇ ਉਹਨਾਂ ਨੂੰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਆਹੁੰਦੇ ਦੇ ਰਹੇ ਨੇ,, ਜਿਨ੍ਹਾਂ ਦਲਜੀਤ ਸਿੰਘ ਮੰਗੂ ਬੰਡਾਲਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਬੀ ਸੀ ਸੈੱਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧ ‘ਚ ਗੱਲਬਾਤ ਕਰਦਿਆਂ ਦਲਜੀਤ ਸਿੰਘ ਮੰਗੂ ਬੰਡਾਲਾ ਨੇ ਕਿਹਾ ਕਿ ਮੈਨੂੰ ਕਾਂਗਰਸ ਜ਼ਿਲ੍ਰਾ ਅੰਮ੍ਰਿਤਸਰ ਸਕੱਤਰ ਨਿਯੁਕਤ ਕਰ ਕੇ ਜੋ ਮਾਣ ਤੇ ਸਤਿਕਾਰ ਬਖਸ਼ਿਆ ਗਿਆ ਹੈ ਉਸ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਕਮੇਟੀ ਜ਼ਿਲਾ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾਂ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਇਮਾਨਦਾਰੀ ਤੇ ਲਗਨ ਨਾਲ ਨਿਭਾਵਾਂਗਾ। ਦਲਜੀਤ ਸਿੰਘ ਮੰਗੂ ਬੰਡਾਲਾ ਨੇ ਕਿਹਾ ਕਿ ਆਉਣ ਵਾਲੀਆ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਬੂਥ ਪੱਧਰ ‘ਤੇ ਹੋਰ ਜਸਟਿਸ ਨਿਊਜ਼ ਵਧੇਰੇ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਕਾਂਗਰਸ ਹੂੰਝਾਂ ਫੇਰ ਜਿੱਤ ਹਾਸਲ ਕਰਕੇ ਪੰਜਾਬ ‘ਚ ਮਜ਼ਬੂਤ ਸਰਕਾਰ ਬਣਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਸੂਬੇ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਜਿਸ ਸਦਕਾ ਹਰੇਕ ਕਾਂਗਰਸੀ ਆਗੂ ਤੇ ਵਰਕਰ ਨੂੰ ਆਪੋ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਸੱਤਾ ਪਰਿਵਰਤਨ ਹੋ ਸਕੇ। ਇਸ ਮੌਕੇ ਤੇ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਦਲਜੀਤ ਸਿੰਘ ਮੰਗੂ ਬੰਡਾਲਾ ਦੀ ਨਿਯੁਕਤੀ ਦਾ ਸਵਾਗਤ ਕੀਤਾ ਗਿਆ ਇਸ ਮੋਕੇ,ਤੇ ਨਾਲ ਮੈਂਬਰ ਪ੍ਰੀਤ,ਚੈਅਰਮੈਨ ਹਰਜਿੰਦਰ ਸਿੰਘ ਰਾਏਪੁਰ, ਚੈਅਰਮੈਨ ਕੁਲਦੀਪ ਸਿੰਘ ਬਾਠ ਬੰਡਾਲਾ, ਸਾਬਕਾ ਸਰਪੰਚ ਦਿਲਬਾਗ ਸਿੰਘ ਸਫੀਪੁਰ, ਬਲਾਕ ਸੰਮਤਮੈਬਰ ਪ੍ਰੀਤ ਸਿੰਘ ਬੰਡਾਲਾ,ਹਰਜੀਤ ਸਿੰਘ ਪ੍ਰਧਾਨ ਅੱਡਾ ਬੰਡਾਲਾ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਬੰਡਾਲਾ, ਸਾਬਕਾ ਸਰਪੰਚ ਦਿਲਬਾਗ ਸਿੰਘ, ਸੁੱਖ ਸਿੰਘ ਸਫੀਪੁਰ, ਅੰਗਰੇਜ ਸਿੰਘ ਹਵੇਲੀਆ ਬੰਡਾਲਾ,ਸਾਬਕਾ ਸਰਪੰਚ ਅਗਰੇਜ ਸਿੰਘ ਹਵੇਲੀਆ ਬੰਡਾਲਾ, ਰਣਜੀਤ ਸਿੰਘ ਲਾਲੀ ਹਵੇਲੀਆ ਬੰਡਾਲਾ, ਨਿਸਾਨ ਸਿੰਘ ਬੰਡਾਲਾ,ਦਵਿੰਦਰ ਸਿੰਘ ਬਾਠ ਬੰਡਾਲਾ, ਡਾਕਟਰ ਹੀਰਾ ਸਿੰਘ ਬੰਡਾਲਾ,ਡਾਕਟਰ ਨਿਸਾਨ ਸਿੰਘ ਬੰਡਾਲਾ,ਡਾਕਟਰ ਤਰਸੇਮ ਸਿੰਘ, ਹੋਰ ਆਦਿ ਸਾਮਲ!